ਬਠਿੰਡਾ, 22 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਵਲੋਂ ਲੋਕ ਹਿੱਤ ਸੰਘਰਸ਼ ਨੂੰ ਲੈ ਕੇ ਸਥਾਨਕ ਟੀਚਰ ਹੋਮ ਵਿਖੇ ਕਨਵੈੱਨਸ਼ਨ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ 'ਚ ਵਰਕਰਾਂ ਨੇ ਹਿੱਸਾ ਲਿਆ | ਇਸ ਮੌਕੇ ਸੂਬਾ ਪ੍ਰਧਾਨ ਇੰਜ. ਰਜਿੰਦਰ ਸਿੰਘ ਮÏੜ, ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਸੂਬਾ ਕਮੇਟੀ ਆਗੂ ਰਮਨਦੀਪ ਕÏਰ, ਅਮਨਦੀਪ ਕÏਰ, ਇਕਾਈ ਪ੍ਰਧਾਨਾਂ ਸੁਖਪਾਲ ਕÏਰ ਕਮਾਲੂ, ਕਮਲੇਸ਼ ਕÏਰ ਉਡਤ, ਲਛਮਣ ਸਿੰਘ ਭਾਗੀਵਾਂਦਰ, ਮਨਜੀਤ ਕÏਰ ਫੱਲ੍ਹੜ, ਜਸਪਾਲ ਕੌਰ ਚੱਕ ਹੀਰਾ ਸਿੰਘ ਵਾਲਾ, ਸੁਰਿੰਦਰ ਕÏਰ ਪੱਕਾ ਕਲਾਂ ਤੇ ਕਰਮਜੀਤ ਕÏਰ ਕੋਟਲੀ ਖ਼ੁਰਦ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਤਬਦੀਲੀ ਕਰਕੇ ਸਿਰਫ਼ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਹੈ ਸਗੋਂ ਮਨਰੇਗਾ ਸਕੀਮ ਵਿਚ ਹੁਣ ਤੱਕ ਕੀਤੇ ਗਏ ਘਪਲਿਆਂ ਨੂੰ ਛੁਪਾਉਣ ਦੀ ਸਾਜ਼ਿਸ਼ ਰਚੀ ਗਈ ਹੈ, ਜਿਸ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਐਲਾਨ ਕੀਤਾ ਕਿ ਇਸ ਧੱਕੇਸ਼ਾਹੀ ਖਿਲਾਫ 1 ਮਾਰਚ ਨੂੰ ਤਲਵੰਡੀ ਸਾਬੋ ਵਿਖੇ ਲੋਕ ਹਿੱਤ ਸੰਘਰਸ਼ ਰੈਲੀ ਕੀਤੀ ਜਾਵੇਗੀ, ਜਥੇਬੰਦੀ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਦੇਸ਼ ਦੇ ਹਰ ਗਲੀ-ਮੁਹੱਲੇ ਅਤੇ ਪਿੰਡ-ਸ਼ਹਿਰ ਪਹੰੁਚ ਕੇ ਲਾਮਬੰਦ ਕਰੇਗੀ¢ ਇਸ ਮੌਕੇ ਪਿੰਡਾਂ ਦੇ ਸ਼ਿਕਾਇਤ ਸੁਧਾਰ ਦਫ਼ਤਰ ਇੰਚਾਰਜ ਬੱਬੂ ਕੌਰ ਉੱਡਤ ਭਗਤ ਰਾਮ, ਪਰਮਜੀਤ ਕੌਰ, ਵੀਰਪਾਲ ਕੌਰ ਭਾਗੀਵਾਂਦਰ, ਰਾਜਵੀਰ ਕੌਰ, ਨਵਦੀਪ ਕੌਰ, ਸੁਖਮਨਪ੍ਰੀਤ ਕੌਰ ਕਮਾਲੁ, ਸਮਨਦੀਪ ਕੌਰ ਫੱਲ੍ਹੜ, ਸੁਖਪ੍ਰੀਤ ਕੌਰ ਚੱਕ ਹੀਰਾ ਸਿੰਘ ਵਾਲਾ, ਕਿਰਨਦੀਪ ਕÏਰ, ਸੁਖਪ੍ਰੀਤ ਕÏਰ, ਰਜਨੀ ਕÏਰ ਪੱਕਾ ਕਲਾਂ, ਹਰਮਨ ਕÏਰ, ਹਰਮਲਦੀਪ ਕੌਰ ਕੋਟਲੀ ਖ਼ੁਰਦ ਆਦਿ ਮੌਜੂਦ ਸਨ¢