16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਭਜਨ ਗਾਇਕਾਂ ਨੇ ਆਪਣੇ ਭਜਨਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ <br/> ਸ਼ਿਆਮ ਬਾਬਾ ਦੇ ਫਾਲਗੁਣ ਉਤਸਵ ਦੇ ਪਹਿਲੇ ਦਿਨ ਭਜਨ ਸੰਧਿਆ ਦੀ ਸ਼ੁਰੂਆਤ

Ad Position 21
repet_subhas-goyals [Copy P29]
ਮੋਗਾ ਦੇ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਫਾਲਗੁਣ ਉਤਸਵ ਦੇ ਪਹਿਲੇ ਦਿਨ ਦੀ ਸ਼ੁਰੂਆਤ ਸਮੇਂ ਭਜਨ ਗਾਉਂਦੇ ਗਾਇਕ ਆਰਵ ਅਰੋੜਾ | (ਸੱਜੇ) ਸਮਾਗਮ ਦੌਰਾਨ ਸ਼ਿਆਮ ਸੇਵਾ ਸੁਸਾਇਟੀ ਦੇ ਮੈਂਬਰ ਲੱਕੀ ਡਰਾਅ ਜੇਤੂ ਦਾ ਸਨਮਾਨ ਕਰਦੇ ਹੋਏ | ਅਜੀਤ ਤਸਵੀਰ <br/> 23-02-2026
ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)- ਸ਼ਿਆਮ ਸੇਵਾ ਸੁਸਾਇਟੀ ਵਲੋਂ ਸ਼ਿਆਮ ਬਾਬਾ ਦੇ 14ਵੇਂ 9 ਦਿਨਾਂ ਫਾਲਗੁਨ ਉਤਸਵ ਦਾ ਪਹਿਲਾ ਦਿਨ ਜਲੰਧਰ ਕਾਲੋਨੀ ਦੇ ਸ਼ਿਆਮ ਮੰਦਰ ਮੋਗਾ ਧਾਮ ਵਿਖੇ ਸ਼ੁਰੂ ਹੋਇਆ | ਪੰਡਤ ਦੀ ਅਗਵਾਈ ਹੇਠ ਰਾਜ ਕੁਮਾਰ ਰਾਜਵਾਨੀਆ, ਸੋਮਨਾਥ ਰਾਜਵਾਨੀਆ, ਰਿੰਕੂ ਰਾਜਵਾਨੀਆ ਅਤੇ ਹਿਮਾਂਸ਼ੂ ਰਾਜਵਾਨੀਆ ਨੇ ਸ਼ਿਆਮ ਬਾਬਾ ਦੇ ਦਰਬਾਰ 'ਚ ਜੋਤੀ ਭੇਟਾ ਚੜ੍ਹਾਈ | ਇਸ ਮੌਕੇ ਦੀਪ ਜਗਾਉਣ ਦੀ ਰਸਮ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਸਕੱਤਰ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਭੁਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ ਟੀਟੂ, ਸੁਦਾਗਰ ਅਰਧਮਾਨ, ਰਾਜੇਸ਼ ਸਿੰਗਲਾ, ਗੰਗਾ ਅਰਧਮਾਨ, ਰਾਜੇਸ਼ ਕੁਮਾਰ ਏ. ਬਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਸੋਨੂੰ ਜੈਸਵਾਲ, ਰਾਜੇਸ਼ ਸ਼ਰਮਾ ਰਾਜੂ, ਰਮਨੀਸ਼ ਗਰਗ, ਵਿੱਕੀ ਮਿੱਤਲ, ਅਸ਼ੋਕ ਕਾਲੜਾ, ਕਪਿਲ ਕਪੂਰ, ਕਪਿਲ ਖੰਨਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਪਰੁਸ਼ ਗਰਗ, ਸ਼ੁਭਮ ਗਰਗ, ਨਰੇਸ਼ ਬਾਂਸਲ, ਪਰੁਸ਼ ਜੌਹਨ ਸ਼ਰਮਾ, ਪਿ੍ੰਸ ਹਾਜ਼ਰ ਸਨ | ਇਸ ਦੌਰਾਨ ਭਜਨ ਗਾਇਕ ਅਮਰਜੀਤ, ਪਰੁਸ਼ ਗਰਗ, ਆਰਵ ਅਰੋੜਾ, ਰੌਸ਼ਨ ਕੁਮਾਰ, ਰਾਜੀਵ ਉੱਪਲ ਨੇ ਭਗਵਾਨ ਗਣੇਸ਼ ਦੀ ਪੂਜਾ ਕਰ ਕੇ ਸੰਕੀਰਤਨ ਦੀ ਸ਼ੁਰੂਆਤ ਕੀਤੀ | ਇਸ ਦੌਰਾਨ ਭਜਨ ਗਾਇਕ ਆਰਵ ਅਰੋੜਾ ਅਤੇ ਰੌਸ਼ਨ ਕੁਮਾਰ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ ਅਤੇ ਸ਼ਰਧਾਲੂਆਂ ਨੂੰ ਸ਼ਿਆਮ ਬਾਬਾ ਦੇ ਰੰਗਾਂ ਵਿਚ ਲੀਨ ਕਰ ਦਿੱਤਾ | ਪਹੁੰਚੇ ਮੁੱਖ ਮਹਿਮਾਨਾਂ ਨੂੰ ਸੁਸਾਇਟੀ ਵਲੋਂ ਸ਼ਿਆਮ ਬਾਬਾ ਦੀ ਮੂਰਤੀ ਅਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ | ਲੱਕੀ ਡਰਾਅ ਜੇਤੂ ਨੂੰ ਕੀਰਤਨ ਦੌਰਾਨ ਸ਼ਿਆਮ ਬਾਬਾ ਦੀ ਮੂਰਤੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਅਜੈ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਸਾਬਕਾ ਕੌਂਸਲਰ ਭੂਸ਼ਨ ਗਰਗ ਰਾਜੂ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਅਤੇ ਸੰਜੀਵ ਗਰਗ ਟੀਟੂ ਨੇ ਦੱਸਿਆ ਕਿ ਸ਼ਿਆਮ ਬਾਬਾ ਜੀ ਦਾ 14ਵਾਂ ਫਾਲਗੁਨ ਮਹਾਂ ਉਤਸਵ ਸੁਸਾਇਟੀ ਵਲੋਂ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸ਼ਾਮ 7:30 ਵਜੇ ਤੱਕ ਭਗਵਾਨ ਦੀ ਇੱਛਾ ਅਨੁਸਾਰ ਕਰਵਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਲੇਖਕ ਪਾਠਕ ਮੰਚ ਢੁੱਡੀਕੇ ਵਲੋਂ ਮਾਂ ਬੋਲੀ ਦਿਵਸ ਮਨਾਇਆ <br/> ਅਗਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਇਕਾਈ ਮੋਗਾ ਵਲੋਂ ਕਿਸਾਨਾਂ 'ਤੇ ਕੀਤੇ ਜਬਰ ਦੀ ਨਿਖੇਧੀ <br/>
Ad Position 24