12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੁੱਖ ਮੰਤਰੀ ਦੇ ਡ੍ਰੀਮ ਪ੍ਰੋਜੈਕਟ 'ਰੰਗਲਾ ਪੰਜਾਬ' ਦੀ ਫੂਕ ਕੱਢ ਰਹੇ ਨੇ ਠੇਕੇਦਾਰ ਤੇ ਪ੍ਰਸ਼ਾਸਨਿਕ ਅਧਿਕਾਰੀ- ਪਿੰਡ ਵਾਸੀ

Ad Position 21
No active advertisement
ਅਜੀਤ ਡੈਸਕ 24-02-2026
ਬਾਲਿਆਂਵਾਲੀ, 23 ਫ਼ਰਵਰੀ (ਕੁਲਦੀਪ ਮਤਵਾਲਾ)- ਪਿੰਡ ਬਾਲਿਆਂਵਾਲੀ ਵਿਖੇ ਬਣ ਰਹੇ ਖੇਡ ਸਟੇਡੀਅਮ ਤੇ ਹੋਰ ਕੰਮਾਂ 'ਚ ਠੇਕੇਦਾਰ ਵੱਲੋਂ ਵਰਤੀ ਜਾ ਰਹੀ ਸਮੱਗਰੀ ਸਵਾਲਾਂ ਦੇ ਘੇਰੇ ਆ ਗਈ ਹੈ¢ ਪਿੰਡ ਦੇ ਉੱਦਮੀ ਨÏਜਵਾਨਾਂ ਅੰਮਿ੍ਤਪਾਲ ਸਿੰਘ ਦਿੜ੍ਹਬਾ ਮੈਂਬਰ, ਜਗਜੀਤ ਸਿੰਘ ਜੱਗਾ, ਸੰਮਾ, ਭਿੰਦੂ ਮਿੱਤਲ, ਨੋਨਾ, ਨੇਸਾ ਆਦਿ ਨੇ ਠੇਕੇਦਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਖੇਡ ਸਟੇਡੀਅਮ ਸਣੇ ਵੱਖ-ਵੱਖ ਕੰਮਾਂ 'ਚ ਘਟੀਆ ਕਿਸਮ ਦਾ ਮਟੀਰੀਅਲ ਵਰਤਿਆ ਜਾ ਰਿਹਾ ਹੈ¢ ਉਨ੍ਹਾਂ ਦੱਸਿਆ ਕਿ ਬਾਥਰੂਮ ਵਗ਼ੈਰਾ ਦੀ ਬਣ ਰਹੀ ਇਮਾਰਤ ਚ ਬੇਹੱਦ ਗੈਰ ਮਿਆਰੀ ਦਰਜੇ ਦੀਆਂ ਪਿੱਲੀਆਂ ਇੱਟਾਂ ਤੇ ਮਿੱਟੀ ਵਰਗੀ ਲੋਕਲ ਬਰੇਤੀ ਅਤੇ ਲੋਕਲ ਸੀਮਿੰਟ ਨੂੰ ਵਰਤ ਕੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ¢ ਉਕਤ ਨÏਜਵਾਨਾਂ ਨੇ ਬਣ ਰਹੇ ਬਾਥਰੂਮ ਦੀਆਂ ਕੰਧਾਂ ਵਿਖਾਉਂਦਿਆਂ ਕਿਹਾ ਕਿ ਇਨ੍ਹਾਂ ਕੰਧਾਂ ਚ ਬਰੇਤੀ ਸੀਮਿੰਟ ਐਨਾ ਘਟੀਆ ਵਰਤਿਆ ਹੋਇਆ ਹੈ ਕਿ ਕੰਧ ਦੀਆਂ ਇੱਟਾਂ ਹੱਥ-ਪੈਰ ਲਗਾਉਣ ਨਾਲ ਹੀ ਡਿੱਗ ਰਹੀਆਂ ਹਨ¢ ਨÏਜਵਾਨਾਂ ਨੇ ਕਿਹਾ ਕਿ ਅਸੀਂ ਘਟੀਆ ਮਟੀਰੀਅਲ ਨਾ ਵਰਤਣ ਬਾਰੇ ਠੇਕੇਦਾਰ ਨੂੰ ਵੀ ਬਹੁਤ ਵਾਰ ਕਿਹਾ ਸੀ ਪ੍ਰੰਤੂ ਸਾਡੀ ਗੱਲ ਨੂੰ ਉਨ੍ਹਾਂ ਨੇ ਨਜ਼ਰਅੰਦਾਜ਼ ਕਰ ਦਿੱਤਾ¢ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਕੰਧਾਂ 'ਤੇ ਪਲੱਸਤਰ ਕਰਨ ਤੋਂ ਪਹਿਲਾਂ-ਪਹਿਲਾਂ ਵਰਤੇ ਗਏ ਗੈਰ ਮਿਆਰੀ ਦਰਜੇ ਦੇ ਸਾਰੇ ਸਾਮਾਨ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ¢ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਸਰਕਾਰ ਨੇ ਖਿਡਾਰੀਆਂ ਦੀ ਬਹੁਤ ਪੁਰਾਣੀ ਮੰਗ ਨੂੰ ਪੂਰਾ ਕਰਕੇ ਇੱਥੇ ਸਟੇਡੀਅਮ ਬਣਾਉਣ ਸਮੇਤ ਹੋਰ ਵੱਖ-ਵੱਖ ਕੰਮਾਂ ਲਈ ਲਗਭਗ 42 ਲੱਖ ਰੁਪਏ ਗ੍ਰਾਂਟ ਜਾਰੀ ਕੀਤੀ ਪ੍ਰੰਤੂ ਤ੍ਰਾਸਦੀ ਇਹ ਹੈ ਕਿ ਸਾਰੇ ਪਿੰਡਾਂ ਦੇ ਟੈਂਡਰ ਇਕ ਹੀ ਠੇਕੇਦਾਰ ਨੂੰ ਦਿੱਤੇ ਗਏ ਹਨ¢ ਜਿਸ ਕਰਕੇ ਠੇਕੇਦਾਰ ਪ੍ਰਸ਼ਾਸਨ ਨਾਲ ਰਲਕੇ ਘਟੀਆ ਮਟੀਰੀਅਲ ਵਰਤ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੰਗਲਾ ਪੰਜਾਬ ਮੁਹਿੰਮ ਨੂੰ ਖੋਰਾ ਲਗਾ ਰਹੇ ਹਨ ਪ੍ਰੰਤੂ ਠੇਕੇਦਾਰਾਂ ਦੀ ਗ਼ਲਤੀ ਦਾ ਖ਼ਮਿਆਜ਼ਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਠੇਕੇਦਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਟੁੱਕ ਤੇ ਡੇਲਾ ਸਮਝਦੇ ਹਨ ਅਤੇ ਆਪੋ-ਆਪਣੀਆਂ ਜੇਬਾਂ ਭਰਨ ਤੇ ਲੱਗੇ ਹੋਏ ਹਨ¢ ਨÏਜਵਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘਟੀਆ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਦਾ ਲਾਇਸੰਸ ਰੱਦ ਕਰਕੇ, ਠੇਕੇਦਾਰ ਸਮੇਤ ਇਸ ਸ਼ਾਮਿਲ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ¢ ਇਸ ਸਬੰਧੀ ਠੇਕੇਦਾਰ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ ਅਤੇ ਅਸੀਂ ਵਧੀਆ ਕੁਆਲਿਟੀ ਦਾ ਸਾਮਾਨ ਵਰਤਿਆ ਹੈ ਜੋ ਕਿ ਪੰਚਾਇਤ ਦੇ ਟੈਕਨੀਕਲ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਵਲੋਂ ਪਾਸ ਕੀਤਾ ਗਿਆ¢ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਕੰਮਾਂ ਉੱਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜੇਕਰ ਫਿਰ ਵੀ ਕੋਈ ਕਮੀ ਪਾਈ ਗਈ ਤਾਂ ਉਸ ਨੂੰ ਦੂਰ ਕਰਵਾਇਆ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਹਫ਼ਤਾਵਾਰੀ ਸਕਿੱਲ ਡਿਵੈਲਪਮੈਂਟ ਸੈਮੀਨਾਰ ਆਯੋਜਿਤ ਅਗਲੀ ਖ਼ਬਰ ਬੀ. ਐਫ. ਜੀ. ਆਈ. ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਕਰਵਾਏ ਭਾਸ਼ਨ ਮੁਕਾਬਲੇ
Ad Position 24