28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਨਾਬਾਲਗ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਵਾਲੇ ਦੋ ਦੋਸਤਾਂ ਨੂੰ ਉਮਰ ਕੈਦ <br/>

Ad Position 21
No active advertisement
ਅਜੀਤ ਡੈਸਕ 28-02-2026
ਬਠਿੰਡਾ, 27 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ ਨਾਬਾਲਗ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਮੁਕੱਦਮੇ 'ਚ ਸ਼ਾਮਲ ਦੋ ਨੌਜਵਾਨਾਂ ਨੂੰ ਉਮਰ ਕੈਦ ਵੀ ਸਜਾ ਸੁਣਾਈ ਹੈ | ਇਸ ਤੋਂ ਇਲਾਵਾ ਦੋਵਾਂ ਨੂੰ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਜ਼ਿਲੇ੍ਹ ਦੇ ਇਕ ਪਿੰਡ ਦੀ 17 ਸਾਲਾ ਲੜਕੀ ਨੇ ਥਾਣਾ ਰਾਮਾਂ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੋਸ਼ ਲਗਾਏ ਸਨ ਕਿ ਜਦੋਂ ਉਹ ਪੜ੍ਹਾਈ ਲਈ ਸਕੂਲ ਜਾ ਰਹੀ ਸੀ ਤਾਂ ਪਿੰਡ ਪੱਕਾ ਖ਼ੁਰਦ ਦੇ ਵਸਨੀਕ ਜਗਮੀਤ ਸਿੰਘ ਨੇ ਉਸ ਨੂੰ ਡਰਾ-ਧਮਕਾ ਕੇ ਜਬਰੀ ਆਪਣੇ ਮੋਟਰਸਾਈਕਲ ਉੱਪਰ ਬਿਠਾ ਲਿਆ ਤੇ ਅੱਗੇ ਜਾ ਕੇ ਉਸ ਨੂੰ ਨਸ਼ੀਲਾ ਕੋਲ ਡਰਿੰਕ ਪਿਲਾ ਦਿੱਤਾ, ਉਕਤ ਨੌਜਵਾਨ ਉਸ ਨੂੰ ਅੱਗੇ ਕਿਸੇ ਪਿੰਡ ਦੇ ਇਕ ਘਰ ਵਿਚ ਲੈ ਗਿਆ, ਜਿੱਥੇ ਪਹਿਲਾਂ ਤੋਂ ਉਸ ਦਾ ਦੋਸਤ ਜਸਪ੍ਰੀਤ ਸਿੰਘ ਵਾਸੀ ਪੱਕਾ ਖ਼ੁਰਦ ਮੌਜੂਦ ਸੀ, ਜਿੱਥੇ ਦੋਵਾਂ ਨੇ ਉਸ ਦੀ ਮਰਜ਼ੀ ਦੇ ਉਲਟ ਉਸ ਨਾਲ ਧੱਕੇ ਨਾਲ ਜਬਰ-ਜਨਾਹ ਕੀਤਾ | ਪੀੜਤ ਦੇ ਬਿਆਨ ਦੇ ਆਧਾਰ 'ਤੇ ਥਾਣਾ ਰਾਮਾਂ ਦੀ ਪੁਲਿਸ ਨੇ ਉਕਤ ਦੋਵਾਂ ਨੌਜਵਾਨਾਂ ਦੇ ਖ਼ਿਲਾਫ਼ 18 ਫਰਵਰੀ 2025 ਨੂੰ ਧਾਰਾ 64 ਬੀ.ਐਨ.ਐਸ./4 ਪੋਸਕੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ, ਜਿਸ ਦਾ ਬਠਿੰਡਾ ਅਦਾਲਤ 'ਚ ਕੇਸ ਚੱਲ ਰਿਹਾ ਸੀ | ਹੁਣ ਸਪੈਸ਼ਲ ਅਦਾਲਤ ਨੇ ਇਸ ਕੇਸ ਦਾ ਨਿਪਟਾਰਾ ਕਰਦਿਆਂ ਮੁੱਦਈ ਧਿਰ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਤੇ ਸਬੂਤਾਂ ਦੇ ਮੱਦੇਨਜ਼ਰ ਇਸ ਮਾਮਲੇ ਵਿਚ ਜਗਮੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਉਮਰ ਕੈਦ ਦੀ ਸਜਾ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਦੋ ਲੁਟੇਰੇ ਵਿਅਕਤੀ ਦੀ ਕੁੱਟਮਾਰ ਕਰਦੇ ਪਰਸ ਖੋਹ ਹੋਏ ਫ਼ਰਾਰ <br/> ਅਗਲੀ ਖ਼ਬਰ ਚੋਰੀ ਦੇ ਮਾਮਲੇ 'ਚ ਔਰਤ ਸਣੇ ਤਿੰਨ ਨਾਮਜ਼ਦ
Ad Position 24