ਬਠਿੰਡਾ, 27 ਫਰਵਰੀ (ਵੀਰਪਾਲ ਸਿੰਘ)-ਕਰਿਆਨਾ ਸਟੋਰ 'ਤੇ ਚੋਰੀ ਕਰਨ ਦੇ ਮਾਮਲੇ ਵਿਚ ਔਰਤ ਸਣੇ 3 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ | ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਹਾਇਕ ਥਾਣੇਦਾਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਰਾਮਜੀ ਦਾਸ ਪੁੱਤਰ ਸਾਧੂ ਰਾਮ ਵਾਸੀ ਦਾਣਾ ਮੰਡੀ ਬਠਿੰਡਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਮੇਰੀ ਕਰਿਆਨੇ ਦੀ ਦੁਕਾਨ 'ਤੇ ਇਕ ਔਰਤ ਅਤੇ ਦੋ ਵਿਅਕਤੀ ਆਏ ਅਤੇ ਮੇਰਾ ਧਿਆਨ ਭਟਕਾ ਕੇ ਮੇਰੀ ਦੁਕਾਨ ਦੇ ਗੱਲੇ ਵਿਚੋਂ 32000 ਰੁਪਏ ਚੋਰੀ ਕਰਕੇ ਲੈ ਗਏ | ਸ਼ਿਕਾਇਤ ਕਰਤਾ ਦੁਕਾਨਦਾਰ ਅਨੁਸਾਰ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਸ਼ਿਵਾ, ਅਰੁਣ ਅਤੇ ਇਕ ਔਰਤ ਜੋ ਸ਼ਿਵਾ ਦੀ ਪਤਨੀ ਹੈ | ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ |