ਤਲਵੰਡੀ ਸਾਬੋ, 27 ਫਰਵਰੀ (ਰਣਜੀਤ ਸਿੰਘ ਰਾਜੂ)- ਕੌਮੀ ਸੁਰੱਖਿਆ ਐਕਟ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭੀ 'ਖ਼ਾਲਸਾ ਵਹੀਰ' ਅੱਜ ਦੇਰ ਸ਼ਾਮ ਸਿੱਖ ਕÏਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋ ਗਈ¢ ਖ਼ਾਲਸਾ ਵਹੀਰ 'ਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਤੇ ਖ਼ਾਸ ਕਰਕੇ ਨÏਜਵਾਨ ਸ਼ਾਮਿਲ ਦਿਖਾਈ ਦਿੱਤੇ¢ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਈ ਗਈ ਖ਼ਾਲਸਾ ਵਹੀਰ ਦੇ ਤਲਵੰਡੀ ਸਾਬੋ ਨਗਰ 'ਚ ਦਾਖਿਲ ਹੁੰਦਿਆਂ ਹੀ ਸੰਗਤਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਜਦੋਂਕਿ ਤਖਤ ਸਾਹਿਬ ਪੁੱਜਣ 'ਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਵਹੀਰ ਦਾ ਸਵਾਗਤ ਕੀਤਾ ਗਿਆ¢ ਵਹੀਰ ਦੀ ਸਮਾਪਤੀ ਦੀ ਅਰਦਾਸ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ¢ ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਵਲੋਂ ਪੰਜ ਪਿਆਰਿਆਂ ਤੇ ਵਹੀਰ 'ਚ ਸ਼ਾਮਿਲ ਆਗੂ ਸਾਹਿਬਾਨ ਨੂੰ ਸਿਰੋਪਾਉ ਭੇਟ ਕੀਤੇ ਗਏ¢ਖ਼ਾਲਸਾ ਵਹੀਰ ਦੀ ਸਮਾਪਤੀ ਮÏਕੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ, ਭਾਈ ਅੰਮਿ੍ਤਪਾਲ ਸਿੰਘ ਦੇ ਦੇ ਪਿਤਾ ਭਾਈ ਤਰਸੇਮ ਸਿੰਘ, ਮਾਤਾ ਬਲਵਿੰਦਰ ਕÏਰ, ਪਰਮਜੀਤ ਸਿੰਘ ਜÏਹਲ, ਪ੍ਰਗਟ ਸਿੰਘ ਮੀਆਂਵਿੰਡ, ਮਨਦੀਪ ਸਿੰਘ ਸਿੱਧੂ, ਨਿਰਵੈਰ ਸਿੰਘ ਖ਼ਾਲਸਾ, ਕਾਬੁਲ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਰਜਿੰਦਰ ਸਿੰਘ, ਲੱਖਾ ਸਿਧਾਣਾ, ਚਮਕÏਰ ਸਿੰਘ ਬਰਾੜ, ਕੁਲਦੀਪ ਸਿੰਘ ਗੋਸਲ, ਪ੍ਰਦੀਪ ਸਿੰਘ ਸੋਨੀ ਬਾਬਾ, ਸੁਖਦੀਪ ਸਿੰਘ ਭੁੱਚੋ ਮੰਡੀ, ਗੁਰਮੀਤ ਸਿੰਘ, ਮਨਦੀਪ ਕÏਰ, ਸਤਵਿੰਦਰ ਸਿੰਘ, ਗੱਤਕਾ ਦਲ ਪੰਜਾਬ ਪ੍ਰਧਾਨ ਭਾਈ ਸਰਬਜੀਤ ਸਿੰਘ ਖ਼ਾਲਸਾ, ਸਾਗਰ ਸਿੰਘ, ਬਾਬਾ ਜੱਸਾ ਸਿੰਘ ਜਗਾ ਰਾਮ ਤੀਰਥ, ਕਸ਼ਮੀਰ ਸਿੰਘ ਸੰਗਤ, ਆਕਾਸ਼ਦੀਪ ਸਿੰਘ, ਰਣਜੀਤ ਸਿੰਘ ਕਮਾਲੂ, ਸੁਖਵੀਰ ਸਿੰਘ ਗੋਲੇਵਾਲਾ, ਅਵਤਾਰ ਸਿੰਘ ਜਵਾਹਰਕੇ ਸਮੇਤ ਵੱਡੀ ਗਿਣਤੀ ਆਗੂ ਮÏਜੂਦ ਸਨ¢