28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਮਾਣਾ ਟਾਵਰ ਮੋਰਚੇ ਦੀ ਹਮਾਇਤ 'ਚ ਭਾਕਿਯੂ ਸਿੱਧੂਪੁਰ ਵਲੋਂ ਜ਼ਿਲੇ੍ਹ ਭਰ ਦੇ ਟੋਲ ਪਲਾਜ਼ਿਆਂ 'ਤੇ ਰੋਸ ਪ੍ਰਦਰਸ਼ਨ

Ad Position 21
No active advertisement
ਬਠਿੰਡਾ-ਮਲੋਟ ਰੋਡ 'ਤੇ ਬੱਲੂਆਣਾ ਟੋਲ ਪਲਾਜਾ ਉੱਪਰ ਰੋਸ ਪ੍ਰਦਰਸ਼ਨ ਕਰਦੇ ਕਿਸਾਨ |

28-02-2026
ਬਠਿੰਡਾ, 27 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਸਮੂਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਣ ਦੇ ਮਾਮਲੇ ਨੂੰ ਲੈ ਕੇ ਕਾਨੰੂਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸਮਾਣਾ ਵਿਖੇ ਮੋਬਾਈਲ ਟਾਵਰ ਉੱਪਰ ਮੋਰਚਾ ਲਗਾ ਕੇ ਬੈਠੇ ਭਾਈ ਗੁਰਦੀਪ ਸਿੰਘ ਦੀ ਹਮਾਇਤ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਸੂਬਾ ਪੱਧਰੀ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਦੇ ਸਮੂਹ ਟੋਲ ਪਲਾਜਿਆਂ 'ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਕਿਸਾਨਾਂ ਵਲੋਂ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਟੋਲ ਪਲਾਜੇ ਲੋਕਾਂ ਲਈ ਮੁਫ਼ਤ ਕਰਵਾਏ ਗਏ ਤੇ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ ਗਈ | ਇਸ ਮੌਕੇ ਬਠਿੰਡਾ-ਮਲੋਟ ਸੜਕ 'ਤੇ ਪਿੰਡ ਬੱਲੂਆਣਾ ਨਜ਼ਦੀਕ ਸਥਿਤ ਟੋਲ ਪਲਾਜੇ 'ਤੇ ਧਰਨੇ ਦੀ ਅਗਵਾਈ ਕਰਦਿਆਂ ਭਾਕਿਯੂ ਉਗਰਾਹਾਂ ਦੇ ਬਲਦੇਵ ਸਿੰਘ ਸੰਦੋਹਾ, ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ, ਬਠਿੰਡਾ ਬਲਾਕ ਦੇ ਪ੍ਰਧਾਨ ਕੁਲਵੰਤ ਸਿੰਘ ਨੇਹੀਆਂਵਾਲਾ, ਸੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੁਕਤਸਰ, ਥਾਣਾ ਸਿੰਘ ਬਲਾਕ ਪ੍ਰਧਾਨ ਗਿੱਦੜਬਾਹਾ, ਰਜਿੰਦਰ ਸਿੰਘ ਮੁਕਤਸਰ, ਕੇਵਲ ਸਿੰਘ ਜੰਗੀਰਾਣਾ, ਜਸਵੰਤ ਸਿੰਘ ਝੁੰਬਾ, ਗੁਰਵਿੰਦਰ ਝੁੰਬਾ, ਨੈਬ ਸਿੰਘ ਬੁਲਾਡੇਵਾਲਾ, ਜਸਵੀਰ ਸਿੰਘ ਬਹਿਮਣ ਦੀਵਾਨਾ ਤੇ ਗੁਰਦੀਪ ਸਿੰਘ ਮਹਿਮਾ ਸਰਜਾ ਨੇ ਕਿਹਾ ਕਿ 'ਆਪ' ਨੇ ਚੋਣਾਂ ਮੌਕੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਕਾਨੂੰਨ ਬਣਾਇਆ ਜਾਵੇਗਾ, ਪਰ ਅੱਜ ਤੱਕ ਕਾਨੰੂਨ ਨਹੀਂ ਬਣਾਇਆ ਗਿਆ, ਜਿਸ ਦੀ ਮੰਗ ਲਈ ਭਾਈ ਗੁਰਦੀਪ ਸਿੰਘ ਫ਼ੌਜੀ ਪਿਛਲੇ 15 ਮਹੀਨਿਆਂ ਤੋਂ ਸਮਾਣਾ ਵਿਖੇ ਟਾਵਰ 'ਤੇ ਬੈਠ ਕੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ, ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | ਉਨ੍ਹਾਂ ਕਿਹਾ ਕਿ ਭਾਕਿਯੂ ਸਿੱਧੂਪੁਰ ਉਕਤ ਮੋਰਚੇ ਦੀ ਡੱਟਵੀਂ ਹਮਾਇਤ ਕਰ ਰਹੀ ਹੈ, ਜਿਸ ਤਹਿਤ ਅੱਜ ਪੰਜਾਬ ਭਰ 'ਚ ਟੋਲ ਪਲਾਜਿਆਂ ਉੱਪਰ ਪ੍ਰਦਰਸ਼ਨ ਕੀਤੇ ਗਏ ਹਨ, ਜੇਕਰ ਸਰਕਾਰ ਨੇ ਤੁਰੰਤ ਮੰਗਾਂ ਨਾ ਮੰਨੀਆਂ ਤਾਂ ਮੁੜ ਟੋਲ ਪਲਾਜੇ ਅਣਮਿਥੇ ਸਮੇਂ ਲਈ ਮੁਫ਼ਤ ਕੀਤੇ ਜਾਣਗੇ | ਇਸ ਮੌਕੇ ਮੁਖ਼ਤਿਆਰ ਸਿੰਘ ਰਾਜਗੜ੍ਹ ਕੁੱਬੇ, ਬਲਵਿੰਦਰ ਸਿੰਘ ਜੋਧਪੁਰ, ਮਹਿਮਾ ਸਿੰਘ ਤਲਵੰਡੀ ਸਾਬੋ, ਦੀਪੂ ਸਿੰਘ ਮੰਡੀਕਲਾਂ, ਜਸਵੀਰ ਸਿੰਘ ਗਹਿਰੀ, ਅੰਗਰੇਜ਼ ਸਿੰਘ ਕਲਿਆਣ, ਸੁਖਦੇਵ ਸਿੰਘ ਫੂਲ, ਗੁਰਦੀਪ ਸਿੰਘ ਮਹਿਮਾ, ਲਖਵੀਰ ਸਿੰਘ ਖੋਖਰ, ਹਰਨੇਕ ਸਿੰਘ ਲਹਿਰਾ, ਅਮਰਜੀਤ ਸਿੰਘ ਯਾਤਰੀ, ਸੁਖਦੇਵ ਸਿੰਘ ਫੂਲ, ਮਨਪ੍ਰੀਤ ਸਿੰਘ ਰਾਈਆ, ਹਰਭਗਵਾਨ ਸਿੰਘ ਮਹਿਤਾ, ਬਲਜੀਤ ਗੁਰਥੜੀ ਤੇ ਜਸਵੀਰ ਨੰਦਗੜ੍ਹ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਨੇ ਕੀਤੀ ਲਾਮਬੰਦੀ ਮੀਟਿੰਗ ਅਗਲੀ ਖ਼ਬਰ ਨਗਰ ਨਿਗਮ ਦੇ ਜਨਰਲ ਹਾਊਸ ਦੌਰਾਨ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

Ad Position 24