28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਨਗਰ ਨਿਗਮ ਦੇ ਜਨਰਲ ਹਾਊਸ ਦੌਰਾਨ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ <br/>

Ad Position 21
No active advertisement
ਅਜੀਤ ਡੈਸਕ 28-02-2026
ਬਠਿੰਡਾ, 27 ਫਰਵਰੀ (ਰੋਮਾਣਾ): ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ ਦੀ ਮੀਟਿੰਗ ਨਿਗਮ ਹਾਲ ਵਿਖੇ ਹੋਈ ਜਿਸ ਦੀ ਅਗਵਾਈ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤੀ | ਇਸ ਦੌਰਾਨ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ | ਨਿਗਮ ਮੇਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਨਰਲ ਹਾਊਸ ਦੌਰਾਨ ਹਨੂਮਾਨ ਚੌਕ ਅਤੇ ਪੁਰਾਣੇ ਬੱਸ ਸਟੈਂਡ ਇਲਾਕੇ ਵਿਚ ਫੁੱਟ ਬਿ੍ਜ ਬਣਾਉਣ, ਲਾਈਨੋਪਾਰ ਇਲਾਕੇ ਦਾ ਨਾਮ ਬਦਲ ਕੇ 'ਗ੍ਰੇਟਰ ਬਠਿੰਡਾ' ਕਰਨ ਅਤੇ ਇੱਥੇ ਨਵਾਂ ਸਬ-ਫਾਇਰ ਸਟੇਸ਼ਨ ਸਥਾਪਿਤ ਕਰਨ ਤੇ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਸਮੱਸਿਆ ਦੇ ਹੱਲ ਲਈ ਐਸਟੀਪੀ (ਸੀਵਰੇਜ ਟਰੀਟਮੈਂਟ ਪਲਾਂਟ) ਲਗਾਉਣ, ਸਦਭਾਵਨਾ ਚੌਕ ਦਾ ਨਾਮ ਬਦਲ ਕੇ 'ਕਲਾਕ ਟਾਵਰ' ਕਰਨ, ਨਗਰ ਨਿਗਮ ਦਾ ਨਵਾਂ ਦਫ਼ਤਰ ਬਲੂ ਫੌਕਸ ਦੀ ਜ਼ਮੀਨ 'ਤੇ ਬਣਾਉਣ, ਸ਼ਹਿਰ ਵਿਚ ਇੰਡੋਰ ਸਪੋਰਟਸ ਕੰਪਲੈਕਸ ਦੇ ਨਿਰਮਾਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ 17 ਸਪਲੀਮੈਂਟਰੀ ਏਜੰਡੇ ਪਾਸ ਕੀਤੇ ਗਏ ਜਿਨ੍ਹਾਂ ਜ਼ੋਨ-1 ਵਿਚ ਥਰਮੋਪਲਾਸਟਿਕ ਪੇਂਟਿੰਗ, ਇੰਟਰਲਾਕਿੰਗ ਟਾਈਲਾਂ, ਸੀਵਰੇਜ ਮੁਰੰਮਤ, ਬੱਸ ਕਿਊ-ਸ਼ੈਲਟਰ ਦੀ ਮੁਰੰਮਤ, ਮੇਲਾ ਰਾਮ ਰੋਡ 'ਤੇ ਐਂਟਰੀ ਗੇਟ, ਪੀਐਲ ਆਰਸੀਸੀ ਗਲੀ ਨੰਬਰ-20 (ਸ਼ਿਵ ਮੰਦਰ ਨੇੜੇ), ਨਰੂਆਣਾ ਐਸਟੇਟ ਵਿਚ ਰੇਨ ਵਾਟਰ ਹਾਰਵੇਸਟਿੰਗ, ਕੱਪੜਾ ਮਾਰਕੀਟ ਦੇ ਪਖਾਣਿਆਂ ਦੀ ਮੁਰੰਮਤ, ਵਕਫ਼ ਬੋਰਡ ਦੀ ਜ਼ਮੀਨ 'ਤੇ ਬਣੇ ਨਿਰਮਾਣ ਦੀ ਲੀਜ਼ ਵਧਾਉਣ, ਸਬਜ਼ੀ ਮੰਡੀ ਤੋਂ ਦਾਣਾ ਮੰਡੀ ਚੌਕ ਦਾ ਨਾਮ ਮਾਰਕਫੈੱਡ ਚੌਂਕ, ਪਾਰਕ ਨੰਬਰ-138 (ਅਜੀਤ ਰੋਡ) ਦੀਆਂ ਗਲੀਆਂ ਦਾ ਨਾਮ ਸਵਰਗਵਾਸੀ ਗੁਰਦੇਵ ਸਿੰਘ ਸਿਵੀਆਂ ਦੇ ਨਾਮ 'ਤੇ ਰੱਖਣ ਦੇ ਮਤੇ ਵੀ ਪਾਸ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਸਮਾਣਾ ਟਾਵਰ ਮੋਰਚੇ ਦੀ ਹਮਾਇਤ 'ਚ ਭਾਕਿਯੂ ਸਿੱਧੂਪੁਰ ਵਲੋਂ ਜ਼ਿਲੇ੍ਹ ਭਰ ਦੇ ਟੋਲ ਪਲਾਜ਼ਿਆਂ 'ਤੇ ਰੋਸ ਪ੍ਰਦਰਸ਼ਨ <br... ਅਗਲੀ ਖ਼ਬਰ ਬਾਦਲਾਂ ਦਾ ਆਪਣੇ ਗਾਣਿਆਂ 'ਚ ਗੁਣਗਾਣ ਕਰਨ ਵਾਲੇ ਗਾਇਕ ਸਰਕਾਰ ਦੇ ਨਿਸ਼ਾਨੇ 'ਤੇ <br/>
Ad Position 24