ਬਠਿੰਡਾ, 9 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ 'ਚ ਉਸ ਸਮੇਂ ਕਾਂਗਰਸ, 'ਆਪ' ਅਤੇ ਅਕਾਲੀ ਦਲ ਨੂੰ ਵੱਡਾ ਸਿਆਸੀ ਝਟਕਾ ਲੱਗਿਆ, ਜਦ ਗੋੜੀਆ ਮੱਠ ਸਰਕਲ 'ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ 'ਚ ਡਾ. ਪ੍ਰਵੀਨ ਗਰਗ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ 'ਚ ਮਹਿਲਾ ਆਗੂ ਸੁਮਨ ਰਾਣੀ ਦੀ ਪ੍ਰੇਰਨਾ ਸਦਕਾ ਵੱਖ-ਵੱਖ ਰਾਜਨੀਤਕ ਧਿਰਾਂ ਨਾਲ ਸੰਬੰਧਿਤ ਸੈਂਕੜੇ ਪਰਿਵਾਰ ਆਪੋ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਭਾਜਪਾ 'ਚ ਸ਼ਾਮਿਲ ਹੋ ਗਏ | ਪਾਰਟੀ 'ਚ ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਨੂੰ ਸਰੂਪ ਸਿੰਗਲਾ ਨੇ ਸਨਮਾਨਿਤ ਕੀਤਾ | ਇਸ ਮੌਕੇ ਸਰੂਪ ਸਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਲੋਕ ਆਪ-ਮੁਹਾਰੇ ਭਾਜਪਾ ਦੇ ਸਮਰਥਨ 'ਚ ਅੱਗੇ ਆ ਰਹੇ ਹਨ | ਲੋਕਾਂ ਵਲੋਂ ਮਿਲ ਰਹੇ ਸਮਰਥਨ ਨਾਲ ਭਾਜਪਾ ਦਾ ਕਾਫ਼ਲਾ ਪੂਰੇ ਜ਼ਿਲ੍ਹਾ ਬਠਿੰਡਾ 'ਚ ਦਿਨੋਂ ਦਿਨ ਵੱਡਾ ਹੋ ਰਿਹਾ ਹੈ | ਭਾਜਪਾ ਦੇ ਵਧ ਰਹੇ ਜਨ ਅਧਾਰ ਦਾ ਸਿਹਰਾ ਪਾਰਟੀ ਵਰਕਰ ਤੇ ਆਗੂਆਂ ਨੂੰ ਵੀ ਜਾਂਦਾ ਹੈ, ਜੋ ਭਾਜਪਾ ਦੀ ਵਿਚਾਰਧਾਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨ-ਕਲਿਆਣਕਾਰੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਹਰ ਵਾਰਡ 'ਚ ਬੂਥ ਪੱਧਰ 'ਤੇ ਕੰਮ ਕਰ ਰਹੇ ਹਨ | ਭਾਜਪਾ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਹੋ ਕੇ ਉਭਰੇਗੀ ਅਤੇ ਪਾਰਟੀ ਵਰਕਰ ਮਿਲ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਹਾਸਲ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ¢ ਸ਼ਾਮਲ ਪਰਿਵਾਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ ਤੇ ਇਸ ਦੀ ਸ਼ੁਰੂਆਤ ਮੋਗਾ ਰੈਲੀ 'ਚ ਵੱਧ ਤੋਂ ਵੱਧ ਇਕੱਠ ਯਕੀਨੀ ਬਣਾਉਣ ਤੋਂ ਕਰਨ ਦੀ ਗੱਲ ਕਹੀ ਹੈ | ਇਸ ਮੌਕੇ ਵਪਾਰ ਵਿੰਗ ਦੇ ਪ੍ਰਧਾਨ ਰਕੇਸ਼ ਸਿੰਗਲਾ, ਸਰਕਲ ਪ੍ਰਧਾਨ ਅਮਿਤ ਕੁਮਾਰ, ਬਾਬਾ ਲਾਲ ਚੰਦ, ਪ੍ਰਜਾਪਤੀ ਸਕੱਤਰ ਨਰੇਸ਼ ਕੁਮਾਰ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ |