05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅਪਾਹਜ ਚੋਰ ਦਾ ਚੋਰੀ ਕਰਨ ਦਾ ਨਵਾਂ ਪੈਂਤੜਾ

Ad Position 21
No active advertisement
ਅਜੀਤ ਡੈਸਕ 10-03-2026
ਬਠਿੰਡਾ, 9 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)- ਪੁਲਿਸ ਨੇ ਮਾਡਲ ਟਾਊਨ ਫੇਜ਼-1 ਤੋਂ ਇਕ ਆਟੋ ਚੋਰੀ ਕਰਨ ਦੇ ਮਾਮਲੇ 'ਚ ਇਕ ਅੰਗਹੀਣ ਨੌਜਵਾਨ ਨੂੰ ਗੋਨਿਆਣਾ ਤੋਂ ਕਾਬੂ ਕੀਤਾ ਹੈ | ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਦੱਸਣਾ ਬਣਦਾ ਹੈ, ਕਿ ਅਸੀਂ ਅਕਸਰ ਚੋਰੀਆਂ 'ਚ ਸ਼ਾਮਿਲ ਚਲਾਕ ਚੋਰਾਂ ਦੇ ਕਿੱਸੇ ਸੁਣਦੇ ਹਾਂ, ਪਰ ਬਠਿੰਡਾ ਦੇ ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ | ਥਾਣਾ ਸਿਵਲ ਲਾਇਨ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਦੋਵੇਂ ਲੱਤਾਂ ਤੋਂ ਅਪਾਹਜ ਹੈ ਅਤੇ ਵ੍ਹੀਲਚੇਅਰ ਦੇ ਸਹਾਰੇ ਚੱਲਦਾ ਹੈ, ਫਿਰ ਵੀ ਉਹ ਚੋਰੀਆਂ ਕਰਨ 'ਚ ਮਾਹਿਰ ਹੈ | ਹੈਰਾਨੀ ਦੀ ਗੱਲ ਹੈ, ਕਿ ਉਹ ਖ਼ੁਦ ਕਾਰ ਚਲਾਉਂਦਾ ਹੈ ਅਤੇ ਚੋਰੀਆਂ ਕਰਨ ਲਈ ਇਸ ਦੀ ਵਰਤੋਂ ਕਰਦਾ ਹੈ | ਪੁਲਿਸ ਅਨੁਸਾਰ ਤਿੰਨ ਦਿਨ ਪਹਿਲਾਂ ਮਾਡਲ ਟਾਊਨ ਫੇਜ਼-1 ਤੋਂ ਇਕ ਆਟੋ-ਰਿਕਸ਼ਾ ਚੋਰੀ ਹੋ ਗਿਆ ਸੀ | ਜਾਂਚ 'ਚ ਪਤਾ ਲੱਗਿਆ ਹੈ, ਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਮੰਗਾ ਵਾਸੀ ਗੋਨਿਆਣਾ ਮੰਡੀ ਜੋ ਕਿ ਆਪਣੇ ਦੋ ਹੋਰ ਸਾਥੀਆਂ ਨਾਲ ਇਕ ਕਾਰ 'ਚ ਆਇਆ, ਆਟੋ ਰਿਕਸ਼ਾ ਨੂੰ ਕਾਰ ਸਹਾਰੇ ਲੈ ਫ਼ਰਾਰ ਹੋ ਗਿਆ | ਇਹ ਘਟਨਾ ਰਾਤ ਸਮੇਂ ਹੋਈ ਸੀ | ਥਾਣਾ ਸਿਵਲ ਲਾਇਨ ਦੇ ਐਸ.ਐਚ.ਓ. ਰਵਿੰਦਰ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਵਾਸੀ ਹਰਜਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ, ਕਿ ਉਸ ਦਾ ਆਟੋ ਘਰ ਦੇ ਬਾਹਰੋਂ ਰਾਤ ਨੂੰ ਚੋਰੀ ਹੋ ਗਿਆ | ਪੁਲਿਸ ਨੇ ਮਾਮਲਾ ਦਰਜ ਕਰਕੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਸਨ | ਫੁਟੇਜ 'ਚ ਇਕ ਕਾਰ ਦੇ ਪਿੱਛੇ ਆਟੋ ਨੂੰ ਬੰਨ੍ਹ ਕੇ ਲੈ ਜਾਂਦੇ ਹੋਏ ਦੇਖਿਆ ਗਿਆ | ਜਿਸ ਦੇ ਅਧਾਰ 'ਤੇ ਪੁਲਿਸ ਨੇ ਮੁਲਜ਼ਮ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਮੰਗਾ ਵਜੋਂ ਕਰਦੇ ਹੋਏ ਉਸ ਨੂੰ ਗੋਨਿਆਣਾ ਮੰਡੀ ਤੋਂ ਕਾਬੂ ਕੀਤਾ ਹੈ | ਗਿ੍ਫ਼ਤਾਰੀ ਤੋਂ ਬਾਅਦ ਇਹ ਪਤਾ ਲੱਗਿਆ ਹੈ, ਕਿ ਮੁਲਜ਼ਮ ਦੋਵੇਂ ਲੱਤਾਂ ਤੋਂ ਅਪਾਹਜ ਸੀ | ਉਸ ਨੇ ਚੋਰੀ ਕਰਨ ਦਾ ਨਵਾਂ ਪੈਂਤੜਾ ਅਪਣਾਇਆ, ਕਿ ਕਾਰ ਨੂੰ ਮੋਡੀਫਾਈ ਕਰਦੇ ਹੋਏ ਦੋਵੇਂ ਹੱਥਾਂ ਨਾਲ ਕਾਰ ਚਲਾ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ | ਪੁਲਿਸ ਪੁੱਛਗਿੱਛ 'ਚ ਇਹ ਵੀ ਸਾਹਮਣੇ ਆਇਆ ਹੈ, ਕਿ ਕਥਿਤ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਤਿੰਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਕ ਲੜਾਈ ਦਾ ਮੁਕੱਦਮਾ ਦਰਜ ਹੈ | ਪੁਲਿਸ ਅਨੁਸਾਰ ਇਸ ਚੋਰੀ 'ਚ ਦੋ ਹੋਰ ਸਾਥੀ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਐਸ.ਐਚ.ਓ. ਨੇ ਕਿਹਾ ਕਿ ਪੁਲਿਸ ਰਿਮਾਂਡ 'ਚ ਇਹ ਪਤਾ ਲਗਾਉਣਗੇ ਕਿ ਮੁਲਜ਼ਮ ਨੇ ਹੁਣ ਤੱਕ ਕਿੰਨੀਆਂ ਚੋਰੀਆਂ ਕੀਤੀਆਂ ਹਨ ਅਤੇ ਉਸ ਨਾਲ ਹੋਰ ਕਿੰਨੇ ਲੋਕ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਇੰਸਟੀਚਿਊਟ ਆਫ਼ ਐਗਰੀਕਲਚਰ, ਬਠਿੰਡਾ ਵਿਖੇ ਸਾਲਾਨਾ ਖੇਡ ਸਮਾਗਮ ਦਾ ਆਯੋਜਨ <br/> ਅਗਲੀ ਖ਼ਬਰ 12 ਤੇ 13 ਮਾਰਚ ਨੂੰ ਬਾਲਿਆਂਵਾਲੀ ਵਿਖੇ ਹੋਵੇਗਾ ਦੋ ਰੋਜ਼ਾ ਕਬੱਡੀ ਕੱਪ
Ad Position 24