05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

12 ਤੇ 13 ਮਾਰਚ ਨੂੰ ਬਾਲਿਆਂਵਾਲੀ ਵਿਖੇ ਹੋਵੇਗਾ ਦੋ ਰੋਜ਼ਾ ਕਬੱਡੀ ਕੱਪ

Ad Position 21
No active advertisement
ਅਜੀਤ ਡੈਸਕ 10-03-2026
ਬਾਲਿਆਂਵਾਲੀ, 9 ਮਾਰਚ (ਕੁਲਦੀਪ ਮਤਵਾਲਾ)- ਨਸ਼ਾ ਵਿਰੋਧੀ ਕਮੇਟੀ ਬਾਲਿਆਂਵਾਲੀ ਤੇ ਐਨ.ਆਰ. ਆਈ ਅਤੇ ਫ਼ੌਜੀ ਭਰਾਵਾਂ ਵਲੋਂ ਗ੍ਰਾਮ ਪੰਚਾਇਤ ਤੇ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਲਿਆਂਵਾਲੀ ਵਿਖੇ 12 ਤੇ 13 ਮਾਰਚ ਨੂੰ ਕਰਵਾਏ ਜਾ ਰਹੇ ਦੋ ਰੋਜ਼ਾ ਕਬੱਡੀ ਕੱਪ ਲਈ ਪ੍ਰਬੰਧਕਾਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ¢ ਕਮੇਟੀ ਦੇ ਆਗੂ ਤੇ ਮੈਂਬਰ ਬਲਾਕ ਸੰਮਤੀ ਸੁਖਵੀਰ ਸਿੰਘ ਮਾਨ ਤੇ ਕੁਲਦੀਪ ਸਿੰਘ ਕਾਲਾ ਸਿੱਧੂ ਨੇ ਦੱਸਿਆ ਕਿ 12 ਮਾਰਚ ਨੂੰ 43 ਕਿੱਲੋ ਵਰਗ (ਨਿਰੋਲ) ਲਈ ਪਹਿਲਾ ਇਨਾਮ 21,000 ਰੁਪਏ ਤੇ ਦੂਜਾ ਇਨਾਮ 15,000 ਰੁਪਏ ਜਦਕਿ ਬੈੱਸਟ ਰੇਡਰ ਤੇ ਬੈੱਸਟ ਜਾਫੀ ਨੂੰ 1-1 ਐੱਲ.ਈ.ਡੀ ਇਨਾਮ ਵਜੋਂ ਦਿੱਤੀਆਂ ਜਾਣਗੀਆਂ¢ ਇਸੇ ਤਰ•ਾਂ 75 ਕਿੱਲੋ ਵਰਗ (2 ਖਿਡਾਰੀ ਬਾਹਰੋਂ) ਦੇ ਮੈਚ ਹੋਣਗੇ, ਜਿਸ ਦਾ ਪਹਿਲਾ ਇਨਾਮ 21,000 ਰੁਪਏ ਤੇ ਦੂਜਾ ਇਨਾਮ 15,000 ਰੁਪਏ ਜਦਕਿ ਬੈੱਸਟ ਰੇਡਰ ਤੇ ਬੈੱਸਟ ਜਾਫੀ ਨੂੰ ਇਕ-ਇਕ ਰੇਂਜਰ ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ¢ ਉਨ•ਾਂ ਦੱਸਿਆ ਕਿ ਮਿਤੀ 13 ਮਾਰਚ ਨੂੰ ਲੜਕੀਆਂ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ¢ ਜਿਸ ਦਾ ਪਹਿਲਾ ਇਨਾਮ 21000 ਰੁਪਏ ਤੇ ਦੂਜਾ ਇਨਾਮ 15000 ਰੁਪਏ ਜਦਕਿ ਬੈੱਸਟ ਰੇਡਰ ਤੇ ਜਾਫੀ ਨੂੰ 5-5 ਕਿੱਲੋ ਬਦਾਮ ਦਿੱਤੇ ਜਾਣਗੇ¢ ਇਸ ਮੌਕੇ 40 ਸਾਲਾਂ ਵਰਗ ਦੇ ਸ਼ੋਅ ਮੈਚ ਕਰਵਾਉਣ ਉਪਰੰਤ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ¢ ਕਬੱਡੀ ਓਪਨ ਚ (3 ਖਿਡਾਰੀ ਬਾਹਰੋਂ) ਦੇ ਮੈਚ ਹੋਣਗੇ, ਜਿਸ ਦਾ ਪਹਿਲਾਂ ਇਨਾਮ 81,000 ਰੁਪਏ ਤੇ ਦੂਜਾ ਇਨਾਮ 61,000 ਰੁਪਏ ਜਦਕਿ ਬੈੱਸਟ ਰੇਡਰ ਤੇ ਬੈੱਸਟ ਜਾਫੀ ਨੂੰ 1-1 ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ¢ ਸਾਰੇ ਵਰਗਾਂ ਦੀਆਂ 32-32 ਟੀਮਾਂ ਹੀ 10 ਮਾਰਚ ਤੱਕ ਐਂਟਰ ਕੀਤੀਆਂ ਜਾਣ ਗਈਆਂ¢ ਇਸ ਮੌਕੇ ਸਮੂਹ ਨÏਜਵਾਨ ਤੇ ਪ੍ਰਬੰਧਕ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਅਪਾਹਜ ਚੋਰ ਦਾ ਚੋਰੀ ਕਰਨ ਦਾ ਨਵਾਂ ਪੈਂਤੜਾ ਅਗਲੀ ਖ਼ਬਰ ਭਾਰਤੀ ਕ੍ਰਿਕਟ ਟੀਮ ਦੀ ਵਿਸ਼ਵ ਕੱਪ 'ਚ ਜਿੱਤ ਮਗਰੋਂ ਬਠਿੰਡਾ ਭਰ 'ਚ ਜਸ਼ਨ ਮਨਾਇਆ <br/>
Ad Position 24