05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਭਾਰਤੀ ਕ੍ਰਿਕਟ ਟੀਮ ਦੀ ਵਿਸ਼ਵ ਕੱਪ 'ਚ ਜਿੱਤ ਮਗਰੋਂ ਬਠਿੰਡਾ ਭਰ 'ਚ ਜਸ਼ਨ ਮਨਾਇਆ <br/>

Ad Position 21
No active advertisement
ਅਜੀਤ ਡੈਸਕ 10-03-2026
ਬਠਿੰਡਾ, 9 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਕ੍ਰਿਕਟ ਟੀਮ ਵਲੋਂ ਵਿਸ਼ਵ ਕੱਪ ਜਿੱਤਣ 'ਤੇ ਬਠਿੰਡਾ ਦੇ ਕ੍ਰਿਕਟ ਪ੍ਰੇਮੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ¢ ਜਿਵੇਂ ਹੀ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੀ ਆਖ਼ਰੀ ਵਿਕਟ ਝਟਕਾਈ ਤਾਂ ਕ੍ਰਿਕਟ ਪ੍ਰੇਮੀਆਂ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਰਾਤ ਸਮੇਂ ਹੀ ਢੋਲ ਨਗਾਰੇ ਵਜਾ ਕੇ, ਪਟਾਕੇ-ਅਤਿਸ਼ਬਾਜ਼ੀਆਂ ਛੱਡ ਕੇ ਅਤੇ ਇਕ ਦੂਜੇ ਨੂੰ ਰੰਗ ਲਗਾ ਕੇ ਜਿੱਤ ਦਾ ਖੂਬ ਜਸ਼ਨ ਮਨਾਇਆ ¢ ਸਥਾਨਕ ਫਾਇਰ ਬਿ੍ਗੇਡ ਚੌਕ ਵਿਚ ਭਾਰੀ ਗਿਣਤੀ 'ਚ ਇਕੱਠੇ ਹੋਏ ਨੌਜਵਾਨਾਂ, ਬੱਚਿਆਂ, ਵਡੇਰੀ ਉਮਰ ਦੇ ਵਿਅਕਤੀਆਂ ਅਤੇ ਔਰਤਾਂ ਨੇ ਤਿਰੰਗੇ ਝੰਡੇ ਲਹਿਰਾਉਂਦੇ ਹੋਏ 'ਭਾਰਤ ਮਾਤਾ ਦੀ ਜੈ, ਹਿੰਦੋਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ¢ ਦੇਰ ਰਾਤ ਤੱਕ ਚੱਲੇ ਜਸ਼ਨਾਂ ਕਾਰਨ ਮਾਹੌਲ ਪੂਰੀ ਤਰ੍ਹਾਂ ਤਿਉਹਾਰਾਂ ਵਰਗਾ ਬਣਿਆ ਰਿਹਾ ¢ ਇਸ ਮੌਕੇ ਕ੍ਰਿਕਟ ਪ੍ਰੇਮੀਆਂ ਨੇ ਕਿਹਾ ਕਿ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦਾ ਨਾਮ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ ¢ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਅਤੇ ਜਜ਼ਬੇ ਕਾਰਨ ਭਾਰਤ ਨੂੰ ਇਹ ਇਤਿਹਾਸਕ ਜਿੱਤ ਮਿਲੀ ਹੈ¢ ਇਸ ਸਬੰਧੀ ਕ੍ਰਿਕਟ ਪ੍ਰੇਮੀ ਸੰਗੀਤ ਭਾਰਤੀ, ਜੱਗੂ ਸ਼ਰਮਾ, ਕਾਲਾ ਖਾਨ ਅਤੇ ਬੱਬੂ ਨੇ ਕਿਹਾ ਕਿ ਅੱਜ ਭਾਰਤੀ ਟੀਮ ਦੀ ਜਿੱਤ ਨਾਲ ਹਰ ਭਾਰਤੀ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ ਹੈ ¢ ਟੀਮ ਦੇ ਹਰ ਖਿਡਾਰੀ ਨੇ ਵਧੀਆ ਖੇਡ ਦਿਖਾਈ ਅਤੇ ਦੇਸ਼ ਨੂੰ ਖ਼ੁਸ਼ੀ ਮਨਾਉਣ ਦਾ ਮੌਕਾ ਦਿੱਤਾ¢ ਇਸੇ ਤਰ੍ਹਾਂ ਸਾਬਕਾ ਕ੍ਰਿਕਟ ਖਿਡਾਰੀ ਤੇ ਸਾਬਕਾ ਕੌਂਸਲਰ ਹਰਵਿੰਦਰ ਗੰਜੂ, ਮਨਿੰਦਰ ਮਨੀ ਅਤੇ ਰਵਿੰਦਰ ਸ਼ਾਸਤਰੀ ਨੇ ਕਿਹਾ ਕਿ ਭਾਰਤੀ ਟੀਮ ਦੀ ਇਹ ਜਿੱਤ ਨੌਜਵਾਨਾਂ ਲਈ ਪੇ੍ਰਰਨਾ ਹੈ¢ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਲਗਨ ਅਤੇ ਟੀਮ ਵਰਕ ਕਾਰਨ ਹੀ ਇਹ ਕਾਮਯਾਬੀ ਸੰਭਵ ਹੋਈ ਹੈ¢ ਕ੍ਰਿਕਟ ਕੋਚ ਰਾਜੀਵ ਮੋਹੰਤੀ ਨੇ ਕਿਹਾ ਕਿ ਜਿਵੇਂ ਹੀ ਭਾਰਤ ਨੇ ਮੈਚ ਜਿੱਤਿਆ ਤਾਂ ਲੋਕਾਂ ਨੇ ਪਟਾਕੇ ਛੱਡ ਕੇ ਅਤੇ ਭੰਗੜੇ ਪਾ ਕੇ ਆਪਣੀ ਖ਼ੁਸ਼ੀ ਸਾਂਝੀ ਕੀਤੀ¢

Ad Position 22
No active advertisement
ਪਿਛਲੀ ਖ਼ਬਰ 12 ਤੇ 13 ਮਾਰਚ ਨੂੰ ਬਾਲਿਆਂਵਾਲੀ ਵਿਖੇ ਹੋਵੇਗਾ ਦੋ ਰੋਜ਼ਾ ਕਬੱਡੀ ਕੱਪ ਅਗਲੀ ਖ਼ਬਰ ਯੂਥ ਅਕਾਲੀ ਦਲ ਦੀ ਮੀਟਿੰਗ ਦੌਰਾਨ ਰਵੀਪ੍ਰੀਤ ਸਿੰਘ ਸਿੱਧੂ ਨੇ ਬਲਕਾਰ ਸਿੰਘ ਨੂੰ ਐਲਾਨਿਆ ਸਰਕਲ ਪ੍ਰਧਾਨ
Ad Position 24