ਕੋਟਫੱਤਾ, 9 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਬੀਤੇ ਦਿਨੀਂ ਬਠਿੰਡਾ ਆਏ ਮੁੱਖ ਮੰਤਰੀ ਪੰਜਾਬ ਨੂੰ ਗੁਲਾਬਗੜ ਪਿੰਡ ਦੇ ਸਰਪੰਚ ਲੱਖਪ੍ਰੀਤ ਸਿੰਘ ਬਰਾੜ ਨੇ ਅਪੀਲ ਕੀਤੀ ਸੀ ਤੇ ਉਨ੍ਹਾਂ ਦੇ ਪਿੰਡਾਂ ਵਿਚ ਚਿੱਟਾ ਵੱਡੇ ਪੱਧਰ 'ਤੇ ਵਿਕ ਰਿਹਾ ਹੈ ਤੇ ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾਂਦੀ ਹੈ ਤੇ ਗੱਲ ਨਸ਼ਾ ਤਸਕਰਾਂ ਤੱਕ ਪਹੁੰਚ ਜਾਂਦੀ ਹੈ ਤੇ ਉਨ੍ਹਾਂ ਦੇ ਉਲਾਂਭੇ ਸਰਪੰਚ ਤੱਕ ਆਉਣ ਲੱਗਦੇ ਹਨ¢ ਇਸ ਅਪੀਲ 'ਤੇ ਗ਼ੌਰ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਤੁਰੰਤ ਥਾਣਾ ਸਦਰ ਦਾ ਸਟਾਫ਼ ਤੇ ਕੋਟਸ਼ਮੀਰ ਚੌਕੀ ਦਾ ਸਾਰਾ ਸਟਾਫ਼ ਬਦਲਣ ਦੇ ਨਿਰਦੇਸ਼ ਦਿੱਤੇ ਇਸੇ ਸੰਦਰਭ ਵਿਚ ਅੱਜ ਬਠਿੰਡਾ ਦਿਹਾਤੀ ਦੇ ਡੀਐਸਪੀ ਹਰਵਿੰਦਰ ਸਿੰਘ ਸਰਾਂ ਅਤੇ ਕੋਟਸ਼ਮੀਰ ਚÏਕੀ ਇੰਚਾਰਜ ਐਸਆਈ ਬਲਜੀਤ ਸਿੰਘ ਪਿੰਡ ਗੁਲਾਬਗੜ੍ਹ ਪੁੱਜੇ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ¢ ਇਸ ਮÏਕੇ ਬੋਲਦਿਆਂ ਡੀਐੱਸਪੀ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਨਸ਼ਾ ਤਸਕਰ ਆਪਣੇ ਆਪ ਨੂੰ ਸੁਧਾਰ ਲੈਣ, ਸ਼ਿਕਾਇਤ ਮਿਲਣ ਦੇ ਤੁਰੰਤ ਕਾਰਵਾਈ ਹੋਵੇਗੀ ਤੇ ਕਿਸੇ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ¢ ਉਨ੍ਹਾਂ ਕਿਹਾ ਕਿ ਜੋ ਨÏਜਵਾਨ ਚਿੱਟੇ ਦੇ ਨਸ਼ੇ ਦੀ ਭੈੜੀ ਬਿਮਾਰੀ ਦੀ ਲਪੇਟ ਆ ਚੁੱਕੇ ਹਨ, ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾ ਕੇ ਇਸ ਭੈੜੀ ਅਲਾਮਤ ਤੋਂ ਖਹਿੜਾ ਛਡਾਵਾਂਗੇ¢ ਇਸ ਮੌਕੇ ਕੋਟਸ਼ਮੀਰ ਚੌਕੀ ਦਾ ਸਮੁੱਚਾ ਸਟਾਫ਼, ਡੀ.ਐੱਸ.ਪੀ. ਦਿਹਾਤੀ ਦੀ ਟੀਮ ਤੋਂ ਇਲਾਵਾ ਗੁਲਾਬਗੜ੍ਹ ਦੇ ਸਰਪੰਚ ਲੱਖਪ੍ਰੀਤ ਸਿੰਘ ਬਰਾੜ, ਸਾਬਕਾ ਸਰਪੰਚ ਭੋਲਾ ਸਿੰਘ ਗੁਲਾਬਗੜ੍ਹ, ਕਲੱਬ ਪ੍ਰਧਾਨ ਗੁਰਾਂਦਿੱਤਾ ਸਿੰਘ, ਹਰਪ੍ਰੀਤ ਸਿੰਘ ਪੰਚ, ਨੰਦ ਸਿੰਘ ਪੰਚ, ਜਗਰਾਜ ਸਿੰਘ ਪੰਚ, ਰਾਮ ਸਿੰਘ ਪੰਚ, ਹਰਪਾਲ ਕÏਰ ਪੰਚ ਤੇ ਸਿਮਰਜੀਤ ਕÏਰ ਪੰਚ ਆਦਿ ਹਾਜ਼ਰ ਸਨ¢