ਨਥਾਣਾ, 9 ਅਪ੍ਰੈਲ (ਗੁਰਦਰਸ਼ਨ ਲੁੱਧੜ)-ਪੰਜਾਬ ਨੰਬਰਦਾਰ ਯੂਨੀਅਨ ਦੀ ਸਬ ਤਹਿਸੀਲ ਨਥਾਣਾ ਇਕਾਈ ਵਲੋਂ ਸਥਾਨਕ ਨੰਬਰਦਾਰ ਰੈਸਟ ਹਾਊਸ ਵਿਖੇ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਰੋਹ ਰਚਾਇਆ ਗਿਆ¢ ਇਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਦਫਤਰ ਦੇ ਰੀਡਰ ਰਾਜਨ ਗੋਇਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਯੂਨੀਅਨ ਦੀ ਸੂਬਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜਨ ਗੋਇਲ ਜਿੱਥੇ ਸਰਕਾਰੀ ਦਫਤਰ ਵਿਚ ਹੋਣ ਵਾਲੇ ਜਨਤਕ ਕਾਰਜਾਂ ਸਬੰਧੀ ਖ਼ਾਸ ਮੁਹਾਰਤ ਰੱਖਦੇ ਹਨ, ਉਥੇ ਉਨ੍ਹਾਂ ਦੀ ਖਿੜੇ ਮੱਥੇ ਵਾਲੀ ਮਿਲਣਸਾਰਤਾ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ¢ ਨੰਬਰਦਾਰ ਬੁਲਾਰਿਆਂ ਨੇ ਕਿਹਾ ਕਿ ਨੰਬਰਦਾਰ ਨੁਮਾਇੰਦੇ ਸਰਕਾਰ ਅਤੇ ਲੋਕਾਂ ਵਿਚਕਾਰ ਪੁਲ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਤਦ ਹੀ ਸਾਜ਼ਗਾਰ ਹੋ ਸਕਦੇ ਹਨ ਜੇਕਰ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਈ ਲੋਕਾਂ ਦਾ ਸਹਿਯੋਗ ਮਿਲੇ ਅਤੇ ਲੋਕਾਂ ਦੀ ਪਹਿਲਕਦਮੀ ਨੂੰ ਪ੍ਰਸ਼ਾਸਨਿਕ ਦਫ਼ਤਰਾਂ ਵਿਚ ਸਾਰਥਿਕ ਹੁੰਗਾਰਾ ਮਿਲੇ¢ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਲੋਕਾਂ ਵਿਚਕਾਰ ਦੂਰੀ ਨੂੰ ਖ਼ਤਮ ਕਰਨ ਲਈ ਸਮੁੱਚੇ ਪ੍ਰਬੰਧਕੀ ਨਿਜ਼ਾਮ ਵਿਚ ਰਾਜਨ ਗੋਇਲ ਵਰਗੀ ਕਾਰਜ ਸ਼ੈਲੀ ਦੀ ਲੋੜ ਹੈ¢ ਇਸ ਮੌਕੇ ਸਬ ਤਹਿਸੀਲ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਮੇਜਰ ਸਿੰਘ ਬੱਜੋਆਣਾ, ਗੁਰਪ੍ਰੀਤ ਸਿੰਘ ਲਹਿਰਾ ਮੁਹੱਬਤ, ਗੁਰਦੀਪ ਸਿੰਘ ਅਤੇ ਇਕਬਾਲ ਸਿੰਘ ਨੇ ਵੀ ਸੰਬੋਧਨ ਕੀਤਾ¢