ਕੋਟਫੱਤਾ, 9 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਸਬ ਡਵੀਜ਼ਨ ਦਫ਼ਤਰ ਕੋਟ ਸ਼ਮੀਰ ਵਿਖੇ ਜੇਈ ਕੌਂਸਲ ਜੈਨ ਨੂੰ ਬਿਨ੍ਹਾਂ ਕਿਸੇ ਜਾਂਚ ਦੇ ਮੁਅੱਤਲ ਕਰ ਦੇਣ ਦੇ ਵਿਰੋਧ ਵਿਚ ਦੂਸਰੇ ਦਿਨ ਵੀ ਰੋਸ ਰੈਲੀ ਕੀਤੀ ਗਈ | ਇਸ ਮੀਟਿੰਗ ਵਿਚ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਡਵੀਜ਼ਨ ਕਮੇਟੀ ਸ਼ਾਮਲ ਹੋਈ ਅਤੇ ਜਲਦੀ ਹੀ ਕੰਮ ਨੂੰ ਠੱਪ ਕਰਕੇ ਡਵੀਜ਼ਨ ਪੱਧਰੀ ਰੋਸ ਧਰਨਾ ਲਾਉਣ ਅਤੇ ਵਿਸਾਖੀ ਦੀਆਂ ਮੇਲਾ ਡਿਊਟੀਆਂ ਦਾ ਬਾਈਕਾਟ ਕਰਨ ਲਈ ਵਿਚਾਰ ਕੀਤਾ ਗਿਆ | ਇਸ ਰੋਸ ਰੈਲੀ 'ਚ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਡਵੀਜ਼ਨ ਆਗੂ ਲਵਜੀਤ ਸਿੰਘ, ਟੀ. ਐਸ. ਯੂ. ਭੰਗਲ ਦੇ ਆਗੂ ਰਣਜੀਤ ਸਿੰਘ, ਐਮ. ਐਸ. ਯੂ. ਦੇ ਆਗੂ ਸ਼ਰਨਜੀਤ ਸਿੰਘ ਐਮ. ਓ. ਯੂ. ਦੇ ਆਗੂ ਸੁਖਜੀਤ ਸਿੰਘ ਫੂਸ ਮੰਡੀ, ਸੀ. ਐਚ. ਬੀ. ਆਗੂ ਬਲਵਿੰਦਰ ਸਿੰਘ ਭੋਲਾ, ਪੈਸਕੋ ਆਗੂ ਪੰਕਜ ਕੁਮਾਰ, ਇੰਪਲਾਈਜ਼ ਸੰਘਰਸ਼ ਕਮੇਟੀ ਦੇ ਸੂਬਾ ਆਗੂ ਇਕਬਾਲ ਸਿੰਘ ਤੁੰਗਵਾਲੀ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਸਬ ਡਵੀਜ਼ਨ ਆਗੂ ਰਜਿੰਦਰ ਕੁਮਾਰ, ਸੁਖਪਾਲ ਸਿੰਘ ਕੋਟਸ਼ਮੀਰ, ਸੁਖਪ੍ਰੀਤ ਸਿੰਘ ਕੋਟਸ਼ਮੀਰ, ਗੁਰਬਾਜ਼ ਸਿੰਘ, ਡਵੀਜ਼ਨ ਸਕੱਤਰ ਮਨਜਿੰਦਰ ਸਿੰਘ, ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸਮੂਹ ਸਾਥੀਆਂ ਨੇ ਸ਼ਮੂਲੀਅਤ ਕੀਤੀ |