ਲੁਧਿਆਣਾ, 9 ਅਪ੍ਰੈਲ (ਜਸਵਿੰਦਰ ਸਿੰਘ)-ਕਮਲਾ ਲੋਹਟੀਆ ਐਸ.ਡੀ. ਕਾਲਜ ਦੇ ਵਿਦਿਆਰਥੀ ਨੇ ਖੇਡ ਮੁਕਾਬਲੇ ਵਿਚ ਤਗਮਾ ਜਿੱਤ ਕੇ ਕਾਲਜ ਦਾ ਨਾਮ ਰÏਸ਼ਨ ਕੀਤਾ¢ ਬੀ.ਏ.ਆਈ.ਐਲ. ਦੇ ਆਦਰਸ਼ ਕੁਮਾਰ ਸਿੰਘ ਨੇ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਕਰਵਾਈ ਓਪਨ ਪੰਜਾਬ ਸੀਨੀਅਰ ਅਤੇ ਅੰਡਰ-20 (ਲੜਕੇ ਅਤੇ ਲੜਕੀਆਂ), ਪੁਰਸ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਪੁਰਸ਼ ਵਰਗ ਦੇ ਤਹਿਤ 100 ਮੀਟਰ ਦÏੜ ਵਿਚ ਕਾਂਸੀ ਦਾ ਤਗਮਾ ਜਿੱਤਿਆ¢ ਪਿ੍ੰਸੀਪਲ ਪ੍ਰੋ. ਸੰਦੇਨ ਚਾਨਣਾ ਨੇ ਵਿਦਿਆਰਥੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰੋਹਿਤ ਕੁਮਾਰ ਦੇ ਯੋਗ ਮਾਰਗ ਦਰਸ਼ਨ ਲਈ ਯਤਨਾਂ ਦੀ ਸ਼ਲਾਘਾ ਕੀਤੀ | ਸੁਨੀਲ ਅਗਰਵਾਲ ਦੀ ਅਗਵਾਈ ਵਾਲੀ ਕਾਲਜ ਪ੍ਰਬੰਧਕ ਕਮੇਟੀ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਵੀ ਇਸ ਪ੍ਰਾਪਤੀ ਲਈ ਜੇਤੂ ਨੂੰ ਵਧਾਈ ਦਿੱਤੀ¢