ਬਠਿੰਡਾ, 10 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ): ਬਠਿੰਡਾ ਸ਼ਹਿਰ ਵਿਚ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਧਿਆਲ ਵਿਚ ਰੱਖਦੇ ਹੋਏ ਟਰੇਡ ਕਮਿਸ਼ਨ ਦੇ ਚੇਅਰਮੈਨ ਬਿਕਰਮ ਲਵਲੀ ਵਲੋਂ ਬੈਠਕ ਕੀਤੀ ਗਈ | ਜਿਸ ਵਿਚ ਡੀ.ਐਸ.ਪੀ ਕਰਮਜੀਤ ਸਿੰਘ, ਟ੍ਰੈਫਿਕ ਇੰਚਾਰਜ ਮੇਜਰ ਸਿੰਘ ਅਤੇ ਸਿਵਲ ਡਿਫੈਂਸ ਤੋਂ ਕਰਮਚਾਰੀ ਹਾਜ਼ਰ ਸਨ | ਮੀਟਿੰਗ ਦੌਰਾਨ ਸ਼ਹਿਰ ਦੀ ਮੌਜੂਦਾ ਟ੍ਰੈਫਿਕ ਸਥਿਤੀ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਟ੍ਰੈਫਿਕ ਜਾਮ, ਗੈਰ-ਕਾਨੂੰਨੀ ਪਾਰਕਿੰਗ ਅਤੇ ਬੇਤਰਤੀਬ ਵਾਹਨ ਚਲਾਣ ਦੇ ਮੁੱਦਿਆਂ ਬਾਰੇ ਚਰਚਾ ਕੀਤੀ | ਵਪਾਰੀਆਂ ਨੇ ਟ੍ਰੈਫਿਕ ਪ੍ਰਬੰਧਨ 'ਚ ਸੁਧਾਰ ਕਰਨ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ | ਮੀਟਿੰਗ ਦੌਰਾਨ ਟਰੇਡ ਕਮਿਸ਼ਨ ਦੇ ਚੇਅਰਮੈਨ ਬਿਕਰਮ ਲਵਲੀ ਅਤੇ ਡਾ: ਤਰਸੇਮ ਸਟੇਟ ਸਕੱਤਰ ਮਾਲਵਾ ਵੈਸਟ ਨੇ ਕਿਹਾ ਕਿ ਸ਼ਹਿਰ ਦੀ ਸੁਚਾਰੂ ਆਵਾਜਾਈ ਲਈ ਇਹ ਮਸਲਾ ਪਹਿਲੀ ਤਰਜੀਹ 'ਤੇ ਹੱਲ ਕੀਤਾ ਜਾਵੇ |