ਬਠਿੰਡਾ, 11 ਅਪ੍ਰੈਲ (ਪੱਤਰ ਪ੍ਰੇਰਕ)-ਐੱਸ.ਐੱਸ.ਡੀ. ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਦੀ ਬੀ.ਐਡ ਦੂਜੇ ਸਾਲ (ਸਮੈਸਟਰ-3) ਦੀਆਂ ਵਿਦਿਆਰਥਣਾਂ ਦਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ | ਇਸ ਨਤੀਜੇ ਵਿਚ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਕਾਲਜ ਅਤੇ ਮਾਪਿਆ ਦੇ ਨਾਮ ਰੌਸ਼ਨ ਕੀਤਾ ਗਿਆ ਹੈ | ਇਸ ਨਤੀਜੇ ਅਨੁਸਾਰ ਨੇਹਾ ਜੈਨ ਨੇ 96.3 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਜਦਕਿ ਅਨੀਤਾ, ਇੰਦਰਾ, ਮਹਕ ਵੀਰਕ ਅਤੇ ਨਤਾਸ਼ਾ ਸਿੰਗਲ ਨੇ 96 ਪ੍ਰਤਿਸ਼ਤ ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ | ਰਿਮਾ ਮਹਤਾ, ਜਸਲੀਨ ਕੌਰ ਨੇ 95.7 ਪ੍ਰਤਿਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਸਾਰੇ ਵਿਦਿਆਰਥੀ ਦੇ ਆਏ ਇਸ ਨਤੀਜੇ ਨਾਲ ਕਾਲਜ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਪਿ੍ੰਸੀਪਲ ਡਾ. ਵਿਮਲ ਸਾਧ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੇ ਗੋਇਲ, ਉਪ ਪ੍ਰਧਾਨ ਅਨੂਪ ਗੁਪਤਾ ਅਤੇ ਸਕੱਤਰ ਸੁਰੇਸ਼ ਗੋਇਲ ਨੇ ਪਿ੍ੰਸੀਪਲ, ਸਟਾਫ਼ ਅਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |