10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਗਿਆਨ ਜਯੋਤੀ ਸੈਂਟਰ ਦੇ ਬੱਚਿਆਂ ਲਈ ਚੈੱਕ ਭੇਟ • ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਗਿਆਨ ਜਯੋਤੀ ਸੈਂਟਰ ਦੇ ਬੱਚਿਆਂ ਲਈ ਚੈੱਕ ਭੇਟ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਭੁੱਚੋ ਮੰਡੀ, 12 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਇੱਥੇ ਝੁੱਗੀ ਝੌਂਪੜੀ ਵਾਲੇ ਬੱਚਿਆਂ ਨੂੰ ਸਿੱਖਿਆ ਨਾਲ ਜੋੜ ਰਹੇ ਗਿਆਨ ਜਯੋਤੀ ਐਜੂਕੇਸ਼ਨ ਮੁਫ਼ਤ ਕੋਚਿੰਗ ਸੈਂਟਰ ਲਈ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਬਠਿੰਡਾ ਯੂਨਿਟ ਵਲੋਂ ਚੈੱਕ ਭੇਟ ਕੀਤਾ ਗਿਆ¢ ਸਮਾਗਮ ਦੌਰਾਨ ਜ਼ੋਨਲ ਮੈਨੇਜਰ ਪ੍ਰਮੇਸ਼ ਕੁਮਾਰ, ਐਸੋਸੀਏਸ਼ਨ ਦੇ ਸਰਕਲ ਸਕੱਤਰ ਨਵਲੀਨ ਸਿੰਘ ਅਤੇ ਸਰਕਲ ਪ੍ਰਧਾਨ ਮਨਦੀਪ ਸਿੰਘ ਗਿੱਲ ਵਲੋਂ ਬੱਚਿਆਂ ਦੀਆਂ ਵਰਦੀਆਂ ਲਈ ਸੰਸਥਾ ਦੇ ਆਗੂ ਸ਼ੁਕਲ ਮਹੇਸ਼ਵਰੀ, ਰਾਜਵਿੰਦਰ ਸਿੰਘ ਰੰਗੀਲਾ ਅਤੇ ਅਮਿਤ ਸਿੰਗਲਾ ਨੂੰ ਚੈੱਕ ਭੇਟ ਕੀਤਾ¢ ਉਨ੍ਹਾਂ ਸੰਸਥਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਸਲੱਮ ਏਰੀਏ ਦੇ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਉਨ੍ਹਾਂ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾ ਕੇ ਸਹੀ ਸੇਧ ਦੇਣਾ ਸੰਸਥਾ ਦਾ ਵੱਡਾ ਉਪਰਾਲਾ ਹੈ¢ ਉਨ੍ਹਾਂ ਕਿਹਾ ਕਿ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਰੋਕਣ ਲਈ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਜ਼ਰੂਰੀ ਹੈ¢ ਇਹ ਬੱਚੇ ਪੜ੍ਹ-ਲਿਖ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਸੁਧਾਰ ਕਰਨਗੇ | ਤਾਂ ਹੀ ਸਾਡਾ ਸਮਾਜ ਤਰੱਕੀ ਕਰੇਗਾ¢ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਮੇਂ ਸਮੇਂ 'ਤੇ ਇਨ੍ਹਾਂ ਬੱਚਿਆਂ ਦੀ ਭਲਾਈ ਲਈ ਐਸੋਸੀਏਸ਼ਨ ਸਹਿਯੋਗ ਕਰਦੀ ਰਹੇਗੀ¢ ਸੰਸਥਾ ਦੇ ਆਗੂ ਸ਼ੁਕਲ ਮਹੇਸ਼ਵਰੀ ਵਲੋਂ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਲੋਂ ਖ਼ਾਲਸਾ ਸਾਜਨਾ ਦਿਵਸ ਸਮਾਗਮ ਵਿਚ ਸ਼ਮੂਲੀਅਤ ਅਗਲੀ ਖ਼ਬਰ ਟੀ.ਪੀ.ਡੀ. ਮਾਲਵਾ ਕਾਲਜ ਵਿਖੇ ਭਾਈ ਵੀਰ ਸਿੰਘ ਬਟੈਨੀਕਲ ਗਾਰਡਨ ਦਾ ਉਦਘਾਟਨ, ਹਜ਼ਾਰਾਂ ਵਿਰਾਸਤੀ ਰੁੱਖ ਲਗਾਏ
Ad Position 24