10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਲੋਂ ਖ਼ਾਲਸਾ ਸਾਜਨਾ ਦਿਵਸ ਸਮਾਗਮ ਵਿਚ ਸ਼ਮੂਲੀਅਤ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਕੋਟਫੱਤਾ, 12 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਬਹਾਦਰਗੜ (ਪਟਿਆਲਾ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਇੰਜੀ: ਸੁਖਮਿੰਦਰ ਸਿੰਘ, ਅਸਿਸਟੈਂਟ ਡਾਇਰੈਕਟਰ (ਸਕੂਲ) ਬੀਬੀ ਸਤਵੰਤ ਕੌਰ ਦੀ ਯੋਗ ਅਗਵਾਈ ਵਿਚ ਐੱਸ.ਜੀ.ਪੀ.ਸੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਪ੍ਰਾਪਤ ਹੋਏ ਆਦੇਸ਼ਾਂ ਅਨੁਸਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਗੁਰਮਤਿ ਸਮਾਗਮ 10 ਅਪ੍ਰੈਲ 2026 ਨੂੰ ਆਯੋਜਿਤ ਕੀਤਾ ਗਿਆ | ਇਸ ਸਮਾਗਮ ਵਿਚ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਲੋਂ ਗਤਕਾ, ਧਾਰਮਿਕ ਪ੍ਰਦਰਸ਼ਨੀ, ਕਵੀਸ਼ਰੀ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ | ਸਕੂਲ ਪਿ੍ੰਸੀਪਲ ਡਾ. ਮਨੋਰਮਾ ਸਮਾਗ ਦੀ ਯੋਗ ਅਗਵਾਈ ਹੇਠ ਗਤੀਵਿਧੀਆਂ ਦੇ ਇੰਚਾਰਜ ਡਾ. ਸਿਮਰਜੀਤ ਕੌਰ, ਮੈਡਮ ਮਨਬੀਰ ਕੌਰ (ਹਿਸਾਬ ਅਧਿਆਪਕਾ), ਮੈਡਮ ਸੰਦੀਪ ਕੌਰ (ਸਾਇੰਸ ਅਧਿਆਪਕਾ) ਦੇ ਨਾਲ ਗੁਰਦੀਪ ਸਿੰਘ ਢਿੱਲੋਂ (ਡੀ.ਪੀ.ਈ.), ਨਰਦੀਪ ਸਿੰਘ (ਸੰਗੀਤ ਅਧਿਆਪਕ), ਮੈਡਮ ਸੁਖਜੀਤ ਕੌਰ (ਨਰਸਰੀ ਹੈਲਪਰ), ਬਾਲ ਬਹਾਦਰ ਸਿੰਘ (ਗੱਤਕਾ ਕੋਚ) ਅਤੇ ਵਿਦਿਆਰਥੀਆਂ ਦੁਆਰਾ ਇਨ੍ਹਾਂ ਗਤੀਵਿਧੀਆਂ ਵਿਚ ਭਾਗ ਲਿਆ ਗਿਆ | ਇਸ ਮੌਕੇ ਸਕੱਤਰ ਵਿਦਿਆ ਇੰਜੀ. ਸੁਖਮਿੰਦਰ ਸਿੰਘ, ਮੋਹਨ ਸਿੰਘ ਬੰਗੀ, ਗੁਰਮੀਤ ਸਿੰਘ ਬੂਹ (ਸਹਾਇਕ ਇੰਚਾਰਜ) ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਪ੍ਰਬੰਧਕਾਂ ਵਲੋਂ ਸਮਾਗਮਾਂ ਵਿਚ ਪਹੁੰਚੀ ਹੋਈ ਸੰਗਤ, ਸਕੂਲਾਂ ਦੇ ਪਿ੍ੰਸੀਪਲ, ਸਟਾਫ਼, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਭਗਤ ਮਾਲਾ ਕਥਾ ਦੀ ਸਮਾਪਤੀ ਮੌਕੇ ਸਵਾਮੀ ਸੁਧੀਰ ਦਾ ਸਨਮਾਨ ਅਗਲੀ ਖ਼ਬਰ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਗਿਆਨ ਜਯੋਤੀ ਸੈਂਟਰ ਦੇ ਬੱਚਿਆਂ ਲਈ ਚੈੱਕ ਭੇਟ • ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਵਲੋਂ...
Ad Position 24