ਤਲਵੰਡੀ ਸਾਬੋ, 12 ਅਪ੍ਰੈਲ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਅਕਾਦਮਿਕ ਤੇ ਉਦਯੋਗਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ.ਕੇ.ਯੂ. ਵਲੋਂ ਅਲਟਰਾ ਟੈੱਕ ਸੀਮੈਂਟ ਲਿਮਟਿਡ ਨਾਲ ਦੁਵੱਲਾ ਸਮਝੌਤਾ ਸਹੀਬੱਧ ਕੀਤਾ ਗਿਆ¢ ਇਹ ਸਮਝੌਤਾ ਪ੍ਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ ਤੇ ਬਲਜਿੰਦਰ ਸਿੰਘ ਮਾਨ (ਆਰ.ਐਚ.ਟੀ.ਸੀ.ਐਸ) ਦੀ ਹਾਜ਼ਰੀ ਵਿਚ ਡੀਨ (ਡਾ.) ਰਾਜਿੰਦਰ ਤਿਵਾਰੀ (ਜੀ.ਕੇ.ਯੂ) ਅਤੇ ਵਿਪਿਨ ਚÏਧਰੀ (ਯੂ.ਸੀ.ਐਲ) ਵਲੋਂ ਹਸਤਾਖਰਿਤ ਕੀਤਾ ਗਿਆ¢ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਡਾ. ਵਰਮਾ ਨੇ ਦੱਸਿਆ ਕਿ ਸਮਝੌਤੇ ਵਿਚ ਅਕਾਦਮਿਕ ਅਦਾਰੇ ਅਤੇ ਉਦਯੋਗਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ, ਉੱਭਰਦੀ ਲੋੜ ਅਨੁਸਾਰ ਕੋਰਸ ਅਤੇ ਸਿਲੇਬਸ ਤਿਆਰ ਕਰਨ ਲਈ ਵਚਨਬੱਧਤਾ ਜ਼ਾਹਿਰ ਕੀਤੀ ਗਈ ਹੈ¢ ਉਨ੍ਹਾਂ ਦੱਸਿਆ ਕਿ ਲੇਬਰ ਦੀ ਸਮਰੱਥਾ ਦੇ ਸਦਉਪਯੋਗ ਅਤੇ ਗਰੀਨ ਟੋਕਨਲੋਜੀ ਦੇ ਵਿਸਥਾਰ ਲਈ ਦੋਹੇ ਧਿਰਾਂ ਮਿਲ ਕੇ ਕੰਮ ਕਰਨਗੀਆਂ, ਗੁਰੂ ਕਾਸ਼ੀ ਯੂਨੀਵਰਸਿਟੀ ਅਲਟਰਾ ਟੈੱਕ ਸੀਮੈਂਟ ਨਾਲ ਮਿਲ ਕੇ ਤਕਨੀਕੀ ਸੈਮੀਨਾਰ, ਵਰਕਸ਼ਾਪ, ਕਾਨਫ਼ਰੰਸ ਅਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰੇਗੀ¢ ਡੀਨ (ਡਾ.) ਤਿਵਾਰੀ ਨੇ ਦੱਸਿਆ ਕਿ 'ਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਪੇਸ਼ੇਵਰ ਸਿਖਲਾਈ ਲਈ ਅਲਟਰਾ ਟੈੱਕ ਕੰਪਨੀ ਵਿਖੇ ਉਦਯੋਗਿਕ ਦੌਰੇ ਕਰਨਗੇ¢ ਇਸ ਤੋਂ ਇਲਾਵਾ ਕੰਪਨੀ ਵੱਲੋਂ ਵਿਦਿਆਰਥੀਆਂ ਨੂੰ ਪਲੇਸਮੈਂਟ ਲਈ ਟ੍ਰੇਨਿੰਗ ਦਿੱਤੀ ਜਾਵੇਗੀ¢ ਉਨ੍ਹਾਂ ਦੱਸਿਆ ਕਿ ਪੰਜ ਸਾਲਾਂ ਦੇ ਇਸ ਸਮਝÏਤੇ ਲਈ ਦੋਹੇ ਧਿਰਾਂ ਇੱਕ-ਦੂਜੇ ਨੂੰ ਸਹਿਯੋਗ ਦੇਣ ਲਈ ਵਚਨਬੱਧ ਰਹਿਣਗੀਆਂ¢