10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਇਕ ਵਿਅਕਤੀ ਦੀ ਕੁੱਟਮਾਰ ਕਰਨ ਉਪਰੰਤ ਘਰ ਅੰਦਰ ਦਾਖਲ ਹੋ ਚਾਂਦੀ ਦੀ ਚੇਨ ਅਤੇ ਮੋਟਰ-ਸਾਈਕਲ ਚੋਰੀ ਕਰਕੇ ਫ਼ਰਾਰ • ਪਤੀ ਪਤਨੀ ਸਮੇਤ 5 ਲੋਕ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਬਠਿੰਡਾ, 12 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)- ਪਿੰਡ ਭੁੱਚੋ ਕਲਾ ਵਿਖੇ ਸਥਿਤ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਮੋਟਰ-ਸਾਈਕਲ ਅਤੇ ਪੰਜ ਤੋਲੇ ਚਾਂਦੀ ਦੀ ਚੈਨ ਤੋਂ ਇਲਾਵਾ ਨਕਦੀ ਚੋਰੀ ਕਰਨ ਵਾਲੇ ਪਤੀ ਪਤਨੀ ਸਮੇਤ ਪੰਜ ਲੋਕਾਂ ਨੂੰ ਥਾਣਾ ਕੈਂਟ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਕੈਂਟ ਦੇ ਐਸ.ਐਚ.ਓ. ਰਘਵੀਰ ਸਿੰਘ ਬੰਗੀ ਨੇ ਦੱਸਿਆ ਕਿ ਉਸ ਨੂੰ ਗੁਰਪ੍ਰੀਤ ਸਿੰਘ ਵਾਸੀ ਪਿੰਡ ਭੁੱਚੋ ਕਲਾ ਨੇ ਬਿਆਨ ਦਰਜ ਕਰਵਾਏ ਕਿ ਮਿਤੀ 5 ਅਪ੍ਰੈਲ 2026 ਨੂੰ ਬੱਚਿਆਂ ਦੇ ਝਗੜੇ ਕਾਰਨ ਮੁਲਜ਼ਮ ਪ੍ਰਦੀਪ ਸਿੰਘ, ਰਜਨਦੀਪ ਸਿੰਘ, ਦਰਸ਼ਨ ਸਿੰਘ, ਹਰਵਿੰਦਰ ਕੌਰ ਅਤੇ ਗਗਨਦੀਪ ਕੌਰ ਵਾਸੀ ਭੁੱਚੋ ਕਲਾਂ ਨੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਝਗੜੇ ਦੌਰਾਨ ਉਸ ਦੀ 5 ਤੋਲੇ ਚਾਂਦੀ ਦੀ ਚੈਨ ਅਤੇ 25 ਹਜਾਰ ਰੁਪਏ ਗੁੰਮ ਹੋ ਗਏ ਸਨ | ਉਨ੍ਹਾਂ ਕਿਹਾ ਕਿ ਮੁਲਜ਼ਮ ਜਾਂਦੇ ਸਮੇਂ ਉਸ ਦਾ ਮੋਟਰ-ਸਾਈਕਲ ਵੀ ਚੋਰੀ ਕਰਕੇ ਫ਼ਰਾਰ ਹੋ ਗਏ ਹਨ | ਐਸ ਐਚ ਓ ਰਘਵੀਰ ਸਿੰਘ ਬੰਗੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੀੜਤ ਵਿਅਕਤੀ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜੋ ਮੁਲਜ਼ਮ ਗਿ੍ਫ਼ਤਾਰ ਕੀਤੇ ਗਏ ਹਨ | ਇਨ੍ਹਾਂ ਉਪਰ ਪਹਿਲਾ ਵੀ ਮੁਕੱਦਮੇ ਦਰਜ ਹਨ |
Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਨਿਸ਼ਾਨ ਸਾਹਿਬਾਨ 'ਤੇ ਬਸਤਰ ਚੜ੍ਹਾਉਣ ਦੀ ਸੇਵਾ ਕਰਵਾਈ <br/> ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਅਲਟਰਾ ਟੈੱਕ ਸੀਮੈਂਟ ਲਿਮਟਿਡ ਵਿਚਕਾਰ ਦੁਵੱਲਾ ਸਮਝੌੌਤਾ ਸਹੀਬੱਧ
Ad Position 24