ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਖ਼ਾਲਸਾ ਸਾਜਨਾ ਦਿਵਸ ਦੇ ਪਾਵਨ ਮੌਕੇ 'ਤੇ ਸੇਵਾਰਥ ਵਿਦਿਆਰਥੀ (ਸਟੂਡੈਂਟਸ ਫੋਰ ਸੇਵਾ) ਵਲੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਦਸਤਾਰ ਸਜਾਉਂਦਿਆਂ ਆਪਣੀ ਦਸਤਾਰਬੰਦੀ ਕਲਾ ਦਾ ਪ੍ਰਦਰਸ਼ਨ ਕੀਤਾ¢ ਪ੍ਰੋਗਰਾਮ ਦੀ ਸ਼ੁਰੂਆਤ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ' ਦੇ ਜੈਕਾਰੇ ਨਾਲ ਹੋਈ, ਜਿਸ ਉਪਰੰਤ ਹਿੰਦੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸਮੀਰ ਮਹਾਜਨ ਨੇ ਭਾਗੀਦਾਰਾਂ ਨੂੰ ਜੀ ਆਇਆ ਨੂੰ ਆਖਿਆ¢ ਇਸ ਮÏਕੇ ਸਮਾਜ ਸੇਵੀ ਰਮਨਦੀਪ, ਬਲਬੀਰ ਅਤੇ ਕੁਲਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ¢ ਪੋ੍ਰਗਰਾਮ ਦਾ ਸੰਚਾਲਨ ਦੱਖਣ ਅਤੇ ਮੱਧ ਏਸ਼ੀਆਈ ਅਧਿਐਨ ਵਿਭਾਗ ਦੇ ਖੋਜਾਰਥੀ ਇਸ਼ਮੀਤ ਸਿੰਘ ਵਲੋਂ ਕੀਤਾ ਗਿਆ¢ ਆਯੋਜਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਿੱਖ ਪਰੰਪਰਾ, ਸਭਿਆਚਾਰ ਅਤੇ ਪਛਾਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਦੀ ਕਲਾ ਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਸੀ¢ ਮੁਕਾਬਲੇ ਦੇ ਨਿਰਣਾਇਕ ਮੰਡਲ ਵਿਚ ਪਰਫਾਰਮਿੰਗ ਐਂਡ ਫਾਈਨ ਆਰਟਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਵਿਭਾਗ ਮੁਖੀ ਡਾ. ਰਿਸ਼ਪਾਲ ਸਿੰਘ ਵਿਰਕ, ਇੰਜੀਨੀਅਰ ਸ਼੍ਰੀ ਪੁਨੀਤ ਜੱਸਲ ਅਤੇ ਸੁਰੱਖਿਆ ਨਿਰੀਖਕ ਇਕਬਾਲ ਸਿੰਘ ਸ਼ਾਮਿਲ ਰਹੇ¢ ਲਾਇਬ੍ਰੇਰੀ ਐਂਡ ਇਨਫਾਰਮੇਸ਼ਨ ਸਾਇੰਸ ਵਿਭਾਗ ਦੇ ਮੁਖੀ ਅਤੇ ਡੀਨ ਪ੍ਰੋ. ਭਾਵਨਾਥ ਪਾਂਡੇ ਨੇ ਵੀ ਕਾਰਜਕ੍ਰਮ ਵਿਚ ਸ਼ਿਰਕਤ ਕੀਤੀ ਅਤੇ ਧੰਨਵਾਦੀ ਸੰਬੋਧਨ ਪੇਸ਼ ਕੀਤਾ¢ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਸਮਰਪਣ ਨਾਲ ਭਾਗ ਲੈਂਦਿਆਂ ਆਪਣੀ ਸ਼ਾਨਦਾਰ ਦਸਤਾਰਬੰਦੀ ਕਲਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ¢ ਵਿਦਿਆਰਥੀ ਵਰਗ ਵਿਚ ਸਤਪਾਲ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ ਅਤੇ ਹਰਦੇਵ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ¢ ਵਿਦਿਆਰਥਣ ਵਰਗ ਵਿਚ ਕਮਲਵੀਰ ਕÏਰ ਪਹਿਲੇ, ਦੁਪਿੰਦਰ ਕÏਰ ਦੂਜੇ ਅਤੇ ਕਿਰਣ ਪਾਲ ਤੀਜੇ ਸਥਾਨ 'ਤੇ ਰਹੀਆਂ¢ ਇਸ ਤੋਂ ਇਲਾਵਾ ਦੋ ਭਾਗੀਦਾਰਾਂ ਨੂੰ ਹੌਸਲਾ ਵਧਾਊ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ¢ ਇਹ ਆਯੋਜਨ ਕੇਵਲ ਇੱਕ ਮੁਕਾਬਲੇ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਹ ਸੱਭਿਆਚਾਰਕ ਏਕਤਾ, ਪਰੰਪਰਾ ਅਤੇ ਗÏਰਵ ਦਾ ਪ੍ਰੇਰਣਾਦਾਇਕ ਪ੍ਰਤੀਕ ਬਣ ਕੇ ਉਭਰਿਆ¢