ਬਠਿੰਡਾ, 18 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ.ਬੀ.ਐੱਸ.ਈ ਦੀ 10ਵੀਂ ਕਲਾਸ ਦੇ ਨਤੀਜਿਆਂ ਵਿਚ ਪਿੰਡ ਕੋਟਫੱਤਾ ਦੀ ਹੋਣਹਾਰ ਵਿਦਿਆਰਥਣ ਕਰਮਨ ਕੌਰ ਟਿਵਾਣਾ ਪੁੱਤਰੀ ਕਿਰਨਜੀਤ ਸਿੰਘ ਟਿਵਾਣਾ ਨੇ 98.8 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ | ਵਿਦਿਆਰਥਣ ਦੇ ਸ਼ਾਨਦਾਰ ਨਤੀਜੇ ਦਾ ਪਤਾ ਚੱਲਣ 'ਤੇ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜੀ. ਅਮਿਤ ਰਤਨ ਨੇ ਵਿਦਿਆਰਥਣ ਦੇ ਘਰ ਜਾ ਕੇ ਉਸ ਨੰੂ ਅਸ਼ੀਰਵਾਦ ਦਿੱਤਾ ਅਤੇ ਟਿਵਾਣਾ ਪਰਿਵਾਰ ਨੂੰ ਵਧਾਈ ਦਿੱਤੀ¢ ਵਿਧਾਇਕ ਰਤਨ ਨੇ ਕਿਹਾ ਕਿ ਕਰਮਨ ਕੌਰ ਦੀ ਇਹ ਕਾਮਯਾਬੀ ਪਿੰਡ ਕੋਟਫੱਤਾ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਹੋਰ ਵਿਦਿਆਰਥੀਆਂ ਲਈ ਵੀ ਪੇ੍ਰਰਨਾ ਦਾ ਸਰੋਤ ਬਣੇਗੀ¢ ਉਨ੍ਹਾਂ ਨੇ ਕਰਮਨ ਕੌਰ ਨੂੰ ਇਸ ਸ਼ਾਨਦਾਰ ਨਤੀਜੇ ਲਈ ਮੁਬਾਰਕਾਂ ਦਿੰਦਿਆਂ ਭਵਿੱਖ ਵਿਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਉਨ੍ਹਾਂ ਨਾਲ ਸੁਖਮੰਦਰ ਖਾਨ, ਸੰਗੀਤ ਭਾਰਤੀ, ਮਨਦੀਪ ਸਿੰਘ ਢਿੱਲੋਂ ਅਤੇ ਰਮਨਾ ਟਿਵਾਣਾ ਆਦਿ ਹਾਜ਼ਰ ਸਨ |