17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੁਲਿਸ ਪਾਰਟੀ ਨੂੰ ਘੇਰਨ ਦੇ ਦੋਸ਼ 'ਚ ਦੋ ਦਰਜਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 02-05-2026
ਭਾਈਰੂਪਾ, 1 ਮਈ (ਪੱਤਰ ਪ੍ਰੇਰਕ)-ਥਾਣਾ ਫੂਲ ਪੁਲਿਸ ਨੇ ਪਿੰਡ ਢਪਾਲੀ ਦੇ ਤਕਰੀਬਨ ਦੋ ਦਰਜਨ ਵਿਅਕਤੀਆਂ ਖਿਲਾਫ਼ ਪੁਲਿਸ ਪਾਰਟੀ ਨੂੰ ਘੇਰਨ ਸਬੰਧੀ ਮਾਮਲਾ ਦਰਜ ਕੀਤਾ ਹੈ ¢ ਥਾਣਾ ਫੂਲ ਪੁਲਿਸ ਦੇ ਐਸ. ਐਚ. ਓ. ਅੰਮਿ੍ਤਪਾਲ ਨੇ ਦੱਸਿਆ ਕਿ ਥਾਣਾ ਫੂਲ ਪੁਲਿਸ ਪਾਸ ਸੰਗਰੂਰ ਪੁਲਿਸ ਵਲੋਂ ਜ਼ੀਰੋ ਐਫ. ਆਰ. ਭੇਜੀ ਗਈ ਹੈ ਜਿਸ ਨੂੰ ਫੂਲ ਪੁਲਿਸ ਨੇ ਰਜਿਸਟਰਡ ਕੀਤਾ ਹੈ¢ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਪੁਲਿਸ ਦੇ ਹੌਲਦਾਰ ਗੁਰਸੇਵਕ ਸਿੰਘ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਹ ਪਿੰਡ ਢਪਾਲੀ ਦੇ ਰਣਦੀਪ ਸਿੰਘ ਨੂੰ ਮੁਕੱਦਮਾ ਨੰਬਰ 107 ਮਿਤੀ 21-4-2026 ਅ/ਧ 318 (4), 61 (2), 316 (2), 351 (2), 336 (2), 338, 340 (2), 112 ਬੀ. ਐਨ. ਐਸ. 'ਚ ਗਿ੍ਫ਼ਤਾਰ ਕਰਨ ਲਈ ਉਸ ਦੇ ਘਰ ਰੇਡ ਕੀਤੀ ਸੀ ਜਿੱਥੇ ਕਿ ਰਣਜੀਪ ਸਿੰਘ ਪੁੱਤਰ ਜਰਨੈਲ ਸਿੰਘ, ਜਰਨੈਲ ਸਿੰਘ, ਉਸ ਦੀ ਪਤਨੀ ਭੋਲੀ ਕੌਰ ਤੇ 20/25 ਨਾਮਲੂਮ ਵਿਅਕਤੀਆਂ ਨੇ ਕਥਿਤ ਤੌਰ 'ਤੇ ਪੁਲਿਸ ਦਾ ਘਿਰਾਓ ਕਰਕੇ ਹੱਥੋਪਾਈ ਕੀਤੀ, ਧਮਕੀਆਂ ਦਿੱਤੀਆਂ ਤੇ ਕਥਿਤ ਦੋਸ਼ੀ ਨੂੰ ਮੌਕੇ ਤੋਂ ਭਜਾਉਣ ਦੀ ਕੋਸ਼ਿਸ ਕਰਕੇ ਪੁਲਿਸ ਡਿਊਟੀ 'ਚ ਵਿਘਨ ਪਾਇਆ¢ ਇਸ ਸਬੰਧੀ ਥਾਣਾ ਫੂਲ ਪੁਲਿਸ ਨੇ ਮੁਕੱਦਮਾ ਨੰਬਰ 57 ਅ/ਧ 132, 221, 262, 213, 126 (2), 190, 351 (3) ਬੀ. ਐਨ. ਐਸ. ਤਹਿਤ ਮਾਮਲਾ ਦਰਜ ਕੀਤਾ ਹੈ ¢ ਥਾਣਾ ਫੂਲ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਚ ਹੁਣ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ¢

Ad Position 22
No active advertisement
ਪਿਛਲੀ ਖ਼ਬਰ ਕਲੇਅ ਇੰਡੀਆ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ 'ਮਜ਼ਦੂਰ ਦਿਵਸ' ਮੌਕੇ ਬਠਿੰਡਾ ਡਿਪੂ ਦੇ ਗੇਟ 'ਤੇ ਝੰਡਾ ਲਹਿਰਾਉਣ ਉਪਰੰਤ ਗੂੰਜੇ ਨਾਅਰੇ <br/>
Ad Position 24