21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਰਾਤ ਦੇ ਹਨੇਰੇ 'ਚ ਸ਼ੱਕੀ ਹਾਲਤਾਂ 'ਚ ਗੈਸ ਦੀ ਕਾਲਾਬਜ਼ਾਰੀ ਕਰਦੀਆਂ ਦੋ ਗੱਡੀਆਂ ਪੁਲਿਸ ਹਵਾਲੇ ਕੀਤੀਆਂ <br/>

Ad Position 21
No active advertisement
ਗੈਸ ਏਜੰਸੀ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਧਰਨਾਕਾਰੀ | (ਸੱਜੇ) ਗੈਸ ਏਜੰਸੀ ਮਾਲਕਾਂ ਵਿਰੁੱਧ ਦਰਜ ਪਰਚੇ ਬਾਰੇ ਧਰਨਾਕਾਰੀਆਂ ਨੂੰ ਦੱਸਦੇ ਹੋਏ ਥਾਣਾ ਮੁਖੀ | ਤਸਵੀਰ: ਸੁਖਤੇਜ ਧਾਲੀਵਾਲ <br/> 03-05-2026
ਸੰਗਤ ਮੰਡੀ, 2 ਮਈ (ਅੰਮਿ੍ਤਪਾਲ ਸ਼ਰਮਾ, ਸੁਖਤੇਜ ਧਾਲੀਵਾਲ)- ਪਿਛਲੇ ਦੋ ਮਹੀਨਿਆਂ ਤੋਂ ਵਿਵਾਦਾਂ 'ਚ ਰਹੀ ਸੰਗਤ ਮੰਡੀ ਦੀ ਗੈਸ ਏਜੰਸੀ ਵੱਲੋਂ ਰਾਤ ਦੇ ਹਨੇਰੇ 'ਚ ਸ਼ੱਕੀ ਹਾਲਤਾਂ ਵਿਚ ਗੈਸ ਦੀ ਕਾਲਾਬਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਇੰਡੇਨ ਗੈਸ ਸਰਵਿਸ ਏਜੰਸੀ ਸੰਗਤ ਮੰਡੀ ਦੀ ਗੱਡੀ ਮੰਡੀ ਵਾਸੀਆਂ ਵੱਲੋਂ ਘੇਰ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ, ਜੋ ਮੰਡੀ ਵਾਸੀਆਂ ਅਨੁਸਾਰ ਗੈਸ ਦੀ ਕਾਲਾਬਜਾਰੀ ਤਹਿਤ ਕਿਸੇ ਦੁਕਾਨਦਾਰ ਨੂੰ ਸਿਲੰਡਰਾਂ ਦੀ ਸਪਲਾਈ ਕਰਨ ਪੁੱਜੀ ਸੀ | ਉਨ੍ਹਾਂ ਦੱਸਿਆ ਕਿ ਗੈਸ ਏਜੰਸੀ ਦੀ ਗੱਡੀ ਮਹਿੰਦਰਾ ਬੋਲੈਰੋ ਨੰਬਰ ਪੀ.ਬੀ.02 ਬੀ.ਐਮ. 9482 ਵਿੱਚ 46 ਭਰੇ ਅਤੇ 5 ਖਾਲੀ ਸਿਲੰਡਰ ਪਾਏ ਗਏ | ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਅਤੇ ਹਰਵਿੰਦਰ ਸਿੰਘ ਸਰਾਂ ਡੀ.ਐਸ.ਪੀ. ਬਠਿੰਡਾ ਦਿਹਾਤੀ ਵੀ ਪੁਲਿਸ ਪਾਰਟੀ ਸਮੇਤ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਉਥੇ ਪੁੱਜ ਗਏ | ਉਨ੍ਹਾਂ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਵੇਰੇ 9 ਵਜੇ ਸਬੰਧਿਤ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਦੁਪਹਿਰ 12 ਵਜੇ ਤੱਕ ਵੀ ਜਦੋਂ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਈ ਤਾਂ ਸਥਾਨਕ 'ਆਮ ਆਦਮੀ ਪਾਰਟੀ' ਬਠਿੰਡਾ ਦਿਹਾਤੀ ਦੇ ਟ੍ਰੇਡ ਵਿੰਗ ਚੇਅਰਮੈਨ ਨਰੇਸ਼ ਕੁਮਾਰ ਗੋਇਲ ਵੱਲੋਂ ਆਪਣੇ ਕੁੱਝ ਸਾਥੀਆਂ ਸਮੇਤ ਸਪੀਕਰ ਹੈਾਡ ਫ਼ਰੀ ਕਰਕੇ ਇੰਡੇਨ ਕੰਪਨੀ ਦੇ ਸੇਲਜ਼ ਅਫ਼ਸਰ ਸਮੀਰ ਤਿਵਾੜੀ ਨਾਲ ਉਨ੍ਹਾਂ ਦੇ ਫੋਨ ਨੰਬਰ 94172-17937 'ਤੇ ਗੱਲ ਕੀਤੀ ਅਤੇ ਕਾਲਾਬਜ਼ਾਰੀ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਕੀ ਹੋ ਗਿਆ ਜੇ 10-20 ਸਿਲੰਡਰ ਇੱਧਰ-ਉਧਰ ਹੋ ਗਏ | ਉਨ੍ਹਾਂ ਦੱਸਿਆ ਕਿ ਸੇਲਜ਼ ਅਫ਼ਸਰ ਸਮੀਰ ਤਿਵਾੜੀ ਵੱਲੋਂ ਸੰਗਤ ਮੰਡੀ ਦੇ ਦੁਕਾਨਦਾਰਾਂ ਅਤੇ ਉਨ੍ਹਾਂ ਦੀ ਪਾਰਟੀ ਵਿਰੁੱਧ ਮਾੜੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ, ਜਿਸ ਤੋਂ ਰੋਸ 'ਚ ਆਏ ਦੁਕਾਨਦਾਰਾਂ ਨੇ ਸੰਗਤ ਮੰਡੀ ਦੇ ਬਾਜ਼ਾਰ ਬੰਦ ਕਰਕੇ ਸਥਾਨਕ ਬੱਸ ਅੱਡੇ 'ਤੇ ਧਰਨਾ ਲਗਾ ਦਿੱਤਾ ਅਤੇ ਕੰਪਨੀ ਦੇ ਅਫ਼ਸਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਉਕਤ ਅਫ਼ਸਰ ਦੇ ਮਾੜੇ ਵਤੀਰੇ ਵਿਰੁੱਧ ਉਹ ਮੁੱਖ ਮੰਤਰੀ, ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਕੇ ਮਾਨਯੋਗ ਅਦਾਲਤ ਵਿਖੇ ਵੀ ਮਾਣਹਾਨੀ ਦਾ ਕੇਸ ਪਾਉਣਗੇ | ਖ਼ੁਰਾਕ ਤੇ ਸਪਲਾਈ ਵਿਭਾਗ ਦੇ ਬਲਾਕ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਉਕਤ ਗੈਸ ਏਜੰਸੀ ਦੀ ਜਾਂਚ ਦੌਰਾਨ ਰਿਕਾਰਡ ਦੀਆਂ ਵੱਡੀਆਂ ਖ਼ਾਮੀਆਂ ਬਾਰੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਕਾਰਵਾਈ ਲਈ ਰਿਪੋਰਟ ਭੇਜੀ ਹੈ | ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗੈਸ ਏਜੰਸੀ ਦੀ ਮਾਲਕ ਅੰਜੂ ਬਾਲਾ ਚੌਧਰੀ ਅਤੇ ਡਰਾਈਵਰ ਨਿਰਮਲ ਸਿੰਘ ਪੁੱਤਰ ਜਸਪਾਲ ਸਿੰਘ ਵਿਰੱੁਧ ਅਧੀਨ ਧਾਰਾ 7 ਈ. ਸੀ. ਜ਼ਰੂਰੀ ਵਸਤਾਂ ਦੀ ਕਾਲਾਬਜਾਰੀ ਅਤੇ ਬੀ.ਐਨ.ਐਸ. 2023 ਦੀ ਧਾਰਾ 61(2) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਇਸ ਤੋਂ ਬਾਅਦ ਸੰਗਤ ਮੰਡੀ ਵਾਸੀਆਂ ਵੱਲੋਂ ਧਰਨਾ ਸਮਾਪਤ ਕਰਕੇ ਦੁਕਾਨਾਂ ਖੋਲ੍ਹੀਆਂ ਗਈਆਂ | ਇਸ ਮੌਕੇ ਚੇਅਰਮੈਨ ਨਰੇਸ਼ ਕੁਮਾਰ ਗੋਇਲ 'ਆਪ' ਆਗੂ ਗੁਰਜੀਤ ਸਿੰਘ ਖ਼ਾਲਸਾ, ਬਹਾਦਰ ਸਿੰਘ ਫੁੱਲੋ ਮਿੱਠੀ, ਸੁਰਿੰਦਰ ਕੁਮਾਰ ਸਿੰਗਲਾ, ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਚਿਮਨ ਲਾਲ ਬਾਂਸਲ, ਮਨੀਸ਼ ਕੁਮਾਰ ਟਿੰਕੂ, ਭਾਜਪਾ ਆਗੂ ਸੁਰਿੰਦਰ ਕੁਮਾਰ ਛਿੰਦੀ, ਰੋਹਿਤ ਕੁਮਾਰ ਗੋਗੀ, ਰਾਹੁਲ ਗੋਇਲ, ਰਾਜਿੰਦਰ ਕੁਮਾਰ, ਪਵਨ ਕੁਮਾਰ, ਰੋਹਿਤ ਕੁਮਾਰ ਗੋਗੀ, ਰਾਹੁਲ ਗੋਇਲ, ਡਾ. ਗੁਰਮੇਲ ਕਾਲੜਾ, ਡਾ. ਜੋਗਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ, ਬਲਵੀਰ ਬੀਰਾ, ਪ੍ਰਮਿੰਦਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ ਵਲੋਂ ਵਿਧਾਇਕ ਗਿੱਲ ਦੇ ਘਰ ਅੱਗੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਪੱਕਾ ਕਲਾਂ ਨੇ ਐਨ. ਐਮ. ਐਮ. ਐਸ. ਪ੍ਰੀਖਿਆ 'ਚੋਂ ਮਾਰੀ ਬਾਜ਼ੀ <br/>
Ad Position 24