20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

-ਮਾਮਲਾ ਪਾਵਰਕਾਮ ’ਚ ਠੇਕਾ ਮੁਲਾਜ਼ਮਾਂ ਦੀ ਨਿਯੁਕਤੀ ਲਟਕਾਉਣ ਦਾ- ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਲਾਰੇ ਲਾਊ ਨੀਤੀ ਖ਼ਿਲਾਫ਼ ਨਾਅਰੇਬਾਜ਼ੀ

ਲਹਿਰਾ ਮੁਹੱਬਤ, 20 ਅਗਸਤ (ਸੁਖਪਾਲ ਸਿੰਘ ਸੁੱਖੀ): ਪਾਵਰਕਾਮ ਵਿਚ ਠੇਕਾ ਮੁਲਾਜ਼ਮਾਂ ਦੀ ਨਿਯੁਕਤੀ ਲਟਕਾਉਣ ਕਾਰਨ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ ਦੌਰਾਨ 22ਵੇਂ ਦਿਨ ਪੰਜਾਬ ਸਰਕਾਰ ਦੀ ਲਾਏ ਲਾਊ ਨੀਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜੀ.

Ad Position 21
No active advertisement
ਅਜੀਤ ਡੈਸਕ 21-08-2026
ਲਹਿਰਾ ਮੁਹੱਬਤ, 20 ਅਗਸਤ (ਸੁਖਪਾਲ ਸਿੰਘ ਸੁੱਖੀ): ਪਾਵਰਕਾਮ ਵਿਚ ਠੇਕਾ ਮੁਲਾਜ਼ਮਾਂ ਦੀ ਨਿਯੁਕਤੀ ਲਟਕਾਉਣ ਕਾਰਨ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ ਦੌਰਾਨ 22ਵੇਂ ਦਿਨ ਪੰਜਾਬ ਸਰਕਾਰ ਦੀ ਲਾਏ ਲਾਊ ਨੀਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜੀ.ਐਚ.ਟੀ.ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਜਰਨਲ ਸਕੱਤਰ ਹਰਪ੍ਰੀਤ ਸਿੰਘ ਕਾਲਾ, ਮੀਤ ਪ੍ਰਧਾਨ ਗੁਰਸੇਵਕ ਸਿੰਘ ਬਾਠ ਨੇ ਕਿਹਾ ਕਿ 20-22 ਸਾਲਾਂ ਤੋਂ ਠੇਕੇਦਾਰਾਂ ਰਾਹੀਂ ਉਨ੍ਹਾਂ ਦੀ ਲੁੱਟ ਜਾਰੀ ਹੈ ਤੇ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਆਮ ਆਦਮੀ ਸਰਕਾਰ ਵੀ ਆਪਣੇ ਕਾਰਜਕਾਲ ਵਿਚ ਵਾਅਦੇ ਨੂੰ ਗਰੰਟੀ ਦੱਸ ਕੇ ਗੱਲਾਂ ਵਿਚ ਸਾਰਦੀ ਆ ਰਹੀ ਹੈ। ਜਿਸ ਕਰਕੇ ਅਨੇਕਾਂ ਮੀਟਿੰਗਾਂ ਮਗਰੋਂ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੇ ਸਮਝੌਤਿਆਂ ’ਤੇ ਠੇਕਾ ਮੁਲਾਜ਼ਮਾਂ ਨੂੰ ਵਿਸ਼ਵਾਸ ਨਹੀਂ ਰਿਹਾ, ਕਿਉਂਕਿ ਸਰਕਾਰ ਹਰ ਵਾਰ ਸਮਾਂ ਦੇ ਕੇ ਅੱਗੇ ਸਮਾਂ ਮੰਗ ਲੈਂਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲਗਾਤਾਰ ਸੰਘਰਸ਼ ਵਿਚ ਸਾਰੇ ਕਾਮੇ ਕੰਮਾਂ ਦਾ ਬਾਈਕਾਟ ਕਰਕੇ ਬਾਹਰ ਬੈਠੇ ਹਨ ਤੇ ਸਰਕਾਰੀ ਮਸ਼ੀਨਰੀ ਦਾ ਲੋਕਲ ਮੈਨੇਜਮੈਂਟ ਵੱਡਾ ਨੁਕਸਾਨ ਕਰ ਰਹੀ ਹੈ। ਕਿਧਰੇ ਅੱਗਾਂ ਲੱਗ ਰਹੀਆਂ ਤੇ ਕਿਧਰੇ ਹੋਰ ਤਕਨੀਕੀ ਨੁਕਸਾਨ ਜੋ ਕਰੋੜਾਂ ਵਿਚ ਹੋ ਰਹੇ ਹਨ। ਸਰਕਾਰ ਦੀ ਅੜੀਅਲ ਨੀਤੀ ਕਾਰਨ ਸਰਕਾਰੀ ਥਰਮਲਾਂ ਦਾ ਬਿਜਲੀ ਉਤਪਾਦਨ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਦਿੱਤਾ ਸਮਾਂ 23 ਅਗਸਤ ਤੱਕ ਨਿਯੁਕਤੀ ਦੀ ਉਡੀਕ ਕਰਨਗੇ। ਜੇ ਹੱਲ ਨਾ ਕੀਤਾ ਤਾਂ ਅਗਲੇ ਦਿਨਾਂ ਤੱਕ ਤਿੱਖਾ ਸੰਘਰਸ਼ ਉਲੀਕਾਂਗੇ। ਜਿਸ ਦੀ ਸਿੱਧੀ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ। ਇਸ ਸਮੇਂ ਗੁਰਪ੍ਰੀਤ ਸਿੰਘ ਮਿੰਟ ਸਟੇਜ ਸਕੱਤਰ, ਗੁਰਭਗਤ ਬਾਠ, ਸੇਵਕ ਲਹਿਰਾ ਸਮੇਤ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੇ ਮਨਿਸਟਰੀਅਲ ਕਾਮਿਆਂ ਵਲੋਂ ਕਲਮ ਛੋੜ ਹੜਤਾਲ ਨਵੇਂ ਭਰਤੀ ਮੁਲਾਜ਼ਮਾਂ ਦੇ ਮੈਡੀਕਲ ਮੁਆਇਨੇ ਬੰਦ , ਵਿਭਾਗੀ ਕ... ਅਗਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੋਈ ਗੋਨਿਆਣਾ ਨਗਰ ਕੌਂਸਲ ਦੀ ਚੋਣ, ਰਾਕੇਸ਼ ਕੁਮਾਰ ਰੋਮਾਂ ਬਣੇ ਪ੍ਰਧਾਨ
Ad Position 24