20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੋਈ ਗੋਨਿਆਣਾ ਨਗਰ ਕੌਂਸਲ ਦੀ ਚੋਣ, ਰਾਕੇਸ਼ ਕੁਮਾਰ ਰੋਮਾਂ ਬਣੇ ਪ੍ਰਧਾਨ

ਗੋਨਿਆਣਾ, 20 ਅਗਸਤ (ਲਛਮਣ ਦਾਸ ਗਰਗ): ਹਾਈ ਕੋਰਟ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਅੱਜ ਗੋਨਿਆਣਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਚ ਵੀਡਿਓ ਗ੍ਰਾਂਫੀ ਰਾਂਹੀ ਪੂਰੇ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਜਿਸ ਵਿਚ ਕੁਸ਼ਲਦੀਪ ਕੌਰ ਐਡਵੋਕੇਟ ਹਾਈ ਕੋਰਟ ਚੰਡੀਗੜ੍ਹ ਅਬਜ਼ਰਵਰ ਦੇ ਤੌਰ ’ਤੇ ਚੋਣ ਕਨਵੀਨਰ ਅਮਨਦੀਪ ਸਿੰਘ ਸ਼ਾਮਿਲ ਹੋਏ ਸਨ, ਦੀ ਦੇਖਰੇਖ ਹੋਈ ਮੀਟਿੰਗ ਦੌਰਾਨ ਨਵੇ ਪ੍ਰਧਾਨ ਦੀ ਚੋਣ ਕੀਤੀ ਗਈ।

Ad Position 21
No active advertisement
ਗੋਨਿਆਣਾ ਨਗਰ ਕੌਸ਼ਲ ਦੇ ਨਵ ਨਿਯੁਕਤ ਪ੍ਰਧਾਨ ਰਾਕੇਸ਼ ਕੁਮਾਰ ਰੋਮਾਂ ਕੌਂਸਲਰਾਂ ਅਤੇ ਆਪਣੇ ਸਮਰਥਕਾਂ ਨਾਲ। ਤਸਵੀਰ : ਲਛਮਣ ਦਾਸ ਗਰਗ 21-08-2026
ਗੋਨਿਆਣਾ, 20 ਅਗਸਤ (ਲਛਮਣ ਦਾਸ ਗਰਗ): ਹਾਈ ਕੋਰਟ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਅੱਜ ਗੋਨਿਆਣਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਚ ਵੀਡਿਓ ਗ੍ਰਾਂਫੀ ਰਾਂਹੀ ਪੂਰੇ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਜਿਸ ਵਿਚ ਕੁਸ਼ਲਦੀਪ ਕੌਰ ਐਡਵੋਕੇਟ ਹਾਈ ਕੋਰਟ ਚੰਡੀਗੜ੍ਹ ਅਬਜ਼ਰਵਰ ਦੇ ਤੌਰ ’ਤੇ ਚੋਣ ਕਨਵੀਨਰ ਅਮਨਦੀਪ ਸਿੰਘ ਸ਼ਾਮਿਲ ਹੋਏ ਸਨ, ਦੀ ਦੇਖਰੇਖ ਹੋਈ ਮੀਟਿੰਗ ਦੌਰਾਨ ਨਵੇ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ ਦੌਰਾਨ ਰਾਕੇਸ਼ ਕੁਮਾਰ ਰੋਮਾਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ, ਮਨਪ੍ਰੀਤ ਸਿੰਘ ਪੀਤਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੰਦੀਪ ਕੁਮਾਰ ਬਿੰਟਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ, ਕਿਉਂਕਿ ਇਸ ਵੇਲੇ ਮੀਟਿੰਗ ਹਾਲ ਵਿਚ ਸਿਰਫ਼ ਰੋਮਾਂ ਧਿਰ ਦੇ ਰਾਕੇਸ਼ ਕੁਮਾਰ ਰੋਮਾਂ ਸਮੇਤ ਗੁਰਮੀਤ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸ਼ੈਫੀ ਮੌਗਾਂ, ਸੰਦੀਪ ਕੁਮਾਰ ਬਿੰਟਾਂ, ਐਸ.ਕੇ ਗਰੋਵਰ, ਮਨਪ੍ਰੀਤ ਸਿੰਘ ਪੀਤਾ ਹੀ ਹਾਜ਼ਰ ਸਨ, ਜਿਨ੍ਹਾਂ ਦਾ ਆਪਸੀ ਬਹੁਮਤ ਸੀ, ਜਦੋਂ ਕਿ ਦੂਸਰੇ ਪਾਸੇ ਸੰਦੀਪ ਕੁਮਾਰ ਦੁੱਗਲ ਕੋਲ ਹੋਰ 4 ਕੌਂਸਲਰਾਂ ਕਸ਼ਮੀਰੀ ਲਾਲ, ਮੰਜੂ ਜੈਨ, ਸੁਰਜੀਤ ਸਿੰਘ ਅਤੇ ਕਮਲਾ ਦੇਵੀ ਦੀ ਸਹਿਮਤੀ ਸੀ, ਇਹ ਕੌਂਸਲਰ ਸੱਤਾਧਾਰੀ ਪਾਰਟੀ ਦੇ ਚੋਣ ਨਿਸ਼ਾਨ ਰਾਂਹੀ ਚੋਣ ਜਿੱਤੇ ਸਨ, ਜਦੋਂ ਕਿ ਇਕ ਕੌਂਸਲਰ ਨੇ ਆਜ਼ਾਦ ਤੌਰ ’ਤੇ ਜਿੱਤੇ ਮੀਟਿੰਗ ਵਿਚ ਹਾਜ਼ਰ ਨਹੀ ਹੋਏ। ਇਸ ਦੌਰਾਨ ਹਾਜ਼ਰ ਕੌਂਸਲਰਾਂ ਨੂੰ ਸਹੁੰ ਵੀ ਚੁਕਾਈ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੋਨਿਆਣਾ ਨਗਰ ਕੌਂਸਲ ਦੇ ਪ੍ਰਧਾਨਗੀ ਦੀ ਚੋਣ ਚਾਰ ਵਾਰ ਰੱਦ ਹੋ ਚੁੱਕੀ ਸੀ। ਗੋਨਿਆਣਾ ਨਗਰ ਕੌਂਸਲ ਦੀਆਂ ਚੋਣਾਂ ਜਿੱਤਣ ਵਾਲਿਆਂ ਵਿਚ ਸੱਤ ਮਰਦ ਅਤੇ ਛੇ ਔਰਤਾਂ ਸ਼ਾਮਿਲ ਹਨ। ਇਸ ਮੌਕੇ ਅਮਨਦੀਪ ਸਿੰਘ ਮਾਵੀ ਐਸ.ਡੀ.ਐਮ ਬਠਿੰਡਾ, ਮਾਸਟਰ ਜਗਸੀਰ ਸਿੰਘ ਵਿਧਾਇਕ ਹਲਕਾ ਭੁੱਚੋ ਅਤੇ ਤਰੁਣ ਕੁਮਾਰ ਕਾਰਜ ਸਾਧਕ ਅਫ਼ਸਰ ਗੋਨਿਆਣਾ ਆਦਿ ਪਹੁੰਚੇ ਹੋਏ ਸਨ। ਇਸ ਮੌਕੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ‘ਆਪ’ ਦੇ ਚੋਣ ਨਿਸ਼ਾਨ ’ਤੇ ਚੋਣ ਜਿੱਤੇ ਚਾਰ ਕੌਂਸਲਰਾਂ ਵਲੋਂ ਮੀਟਿੰਗ ਦਾ ਬਾਈਕਾਟ ਕੀਤੇ ਜਾਣ ਦੇ ਮਾਮਲੇ ’ਤੇ ਉਨ੍ਹਾਂ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਦੂਸਰੇ ਪਾਸੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਝਾੜੂ ਸਮੇਤ ਸਮੂਹ ਕੌਂਸਲਰਾਂ ਨੇ ਮੀਟਿੰਗ ਵਿਚੋਂ ਬਾਹਰ ਰਹਿ ਕੇ ਹਲਕਾ ਵਿਧਾਇਕ ਦੇ ਖ਼ਿਲਾਫ਼ ਰੋਸ ਜਿਤਾਇਆ ਹੈ, ਕਿਉਂਕਿ ਹਲਕਾ ਵਿਧਾਇਕ ਪਾਰਟੀ ਦੇ ਕੌਂਸਲਰਾਂ ਦੇ ਹੱਕ ਵਿਚ ਨਹੀ ਖੜ੍ਹੇ, ਉਹ ਵਿਰੋਧੀ ਕੌਂਸਲਰਾਂ ਦੇ ਹੱਕ ਵਿਚ ਡੱਟ ਗਏ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਪਾਵਰਕਾਮ ’ਚ ਠੇਕਾ ਮੁਲਾਜ਼ਮਾਂ ਦੀ ਨਿਯੁਕਤੀ ਲਟਕਾਉਣ ਦਾ- ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਲ... ਅਗਲੀ ਖ਼ਬਰ ਜ਼ਿਲ੍ਹਾ ਬਠਿੰਡਾ ’ਚ ਸਭ ਤੋਂ ਪਹਿਲੇ ਸਮਾਰਟ ਸਕੂਲ ਬਣੇ ਪਿੰਡ ਭੂੰਦੜ ਦੇ ਸਰਕਾਰੀ ਸਕੂਲ ’ਚ ਹਰਮੰਦਰ ਸਿੰਘ ਬਰਾੜ ਬੱਚਿਆਂ ਦੇ...
Ad Position 24