23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਾਬਾ ਭਾਈ ਰੂਪ ਚੰਦ ਦਾ ਤਿੰਨ ਰੋਜ਼ਾ ਜੋੜ ਮੇਲਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 03-05-2026
ਭਾਈਰੂਪਾ, 2 ਮਈ (ਲੱਕੀ)- ਮੀਰੀ ਪੀਰੀ ਦੇ ਮਾਲਿਕ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਲੰਗਰਾਂ ਦੇ ਧਨੀ, ਆਪਣੇ ਭਾਈ ਹੋਣ ਦਾ ਮਾਣ ਬਖ਼ਸ਼ ਕੇ ਮਾਲਵੇ ਦੇ ਪ੍ਰਚਾਰਕ ਲਗਾ ਕੇ ਮਾਣ ਸਤਿਕਾਰ ਬਖ਼ਸ਼ਿਆ, ਦਾ ਸਾਲਾਨਾ ਜੋੜ ਮੇਲਾ ਨਗਰ ਭਾਈ ਰੂਪਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਸੰਬੰਧ 'ਚ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਸੰਪੂਰਨ ਭੋਗ ਬੀਤੇ ਕੱਲ੍ਹ ਪਾਏ ਗਏ ਉਪਰੰਤ ਸਮੁੱਚੇ ਨਗਰ ਵਿਚ ਨਗਰ ਕੀਰਤਨ ਸਜਾਇਆ ਗਿਆ¢ 29, 30 ਅਪ੍ਰੈਲ ਨੂੰ ਦਿਨ-ਰਾਤ ਦੇ ਦੀਵਾਨ ਸਜਾਏ ਗਏ ਤੇ 1 ਮਈ ਨੂੰ ਭੋਗ ਪਾਏ ਗਏ ਜਿਸ ਦੇ ਵਿਚ ਪੰਥ ਦੇ ਮਸ਼ਹੂਰ ਢਾਡੀ ਜਥੇ ਜਸਵੰਤ ਸਿੰਘ ਦੀਵਾਨਾ, ਪਰਮਿੰਦਰ ਸਿੰਘ ਸਹੌਰ, ਬਲਵਿੰਦਰ ਕੌਰ ਖੈਹਿਰਾ, ਬਲਜਿੰਦਰ ਸਿੰਘ ਬਾਗੀਚਾ, ਗੁਰਚਰਨ ਸਿੰਘ ਚੰਨਾ, ਸੁਖਪਾਲ ਸਿੰਘ ਸਪੈਸ਼ਲ, ਹਰਜਿੰਦਰ ਸਿੰਘ ਬਾਗ਼ੀ ਅਤੇ ਕਵੀਸ਼ਰੀ ਜੱਥੇ ਪੰਡਿਤ ਸੋਮ ਨਾਥ ਰੋਡਿਆਂ ਵਾਲੇ, ਲਖਵੀਰ ਸਿੰਘ ਤਖ਼ਤੂਪੁਰਾ, ਵਰਿਆਮ ਸਿੰਘ ਸਲੀਣਾ, ਨਗਿੰਦਰ ਪਾਲ ਢਿੱਲਵਾ, ਰਾਜਵਿੰਦਰ ਸਿੰਘ ਮੱਲੀ ਆਦਿ ਜਥਿਆਂ ਨੇ ਹਾਜ਼ਰੀ ਭਰੀ ਅਤੇ ਬਾਬਾ ਭਾਈ ਰੂਪ ਚੰਦ ਅਤੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ¢ ਇਸ ਤੋਂ ਇਲਾਵਾ ਨਿਰਮਲ ਸਿੰਘ ਨਾਮਧਾਰੀ ਕੈਨੇਡਾ ਵਾਲੇ, ਬਾਬਾ ਪਰਮਿੰਦਰ ਸਿੰਘ ਕੁਲਾਰ, ਬਾਜ਼ ਸਿੰਘ, ਬਾਬਾ ਚਮਕੌਰ ਸਿੰਘ ਅਤੇ ਭਾਈ ਚਮਕੌਰ ਸਿੰਘ ਤਪੀਆ, ਸੰਦੀਪ ਸਿੰਘ ਰਾਮਪੁਰਾ ਦੇ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀ ਨਿਹਾਲ ਕੀਤਾ ¢ ਨਗਰ ਦੇ ਸਾਰੇ ਕਲੱਬਾਂ, ਧਾਰਮਿਕ, ਸਮਾਜਿਕ ਰਾਜਨੀਤਕ ਜਥੇਬੰਦੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ¢ ਇਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਵਿਕਾਸ ਕਲੱਬ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਲੰਗਰ ਜੀ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਚੈੱਕਅਪ ਕੈਂਪ ਲਗਵਾਇਆ ਗਿਆ, ਲੋੜਵੰਦ ਮਰੀਜ਼ਾਂ ਦੇ ਲੈਂਜ਼ ਪਾਏ ਗਏ ਜਦਕਿ ਤਿੰਨੇ ਦਿਨ ਸਮਾਜਿਕ ਸੰਸਥਾਵਾਂ ਵਲੋਂ ਖ਼ੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਏ ਗਏ ¢ ਸੰਗਤ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ¢

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਂਸਲਰ ਰੇਖਾ ਰਾਣੀ ਬਾਘਲਾ ਦਾ ਦਿਹਾਂਤ, ਸਸਕਾਰ ਅੱਜ <br/> ਅਗਲੀ ਖ਼ਬਰ ਬਾਬਾ ਭਾਈ ਰੂਪ ਚੰਦ ਦਾ ਤਿੰਨ ਰੋਜ਼ਾ ਜੋੜ ਮੇਲਾ ਮਨਾਇਆ <br/>
Ad Position 24