22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਿੰਡ ਬਾਘਾ ਵਿਖੇ 10.78 ਕਰੋੜ ਦੀ ਲਾਗਤ ਨਾਲ ਬਣੇ ਨਹਿਰੀ ਖਾਲਾਂ ਦਾ ਉਦਘਾਟਨ 3500 ਏਕੜ ਖੇਤੀਬਾੜੀ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ - ਬਰਿੰਦਰ ਕੁਮਾਰ ਗੋਇਲ

ਰਾਮਾਂ ਮੰਡੀ, 22 ਅਗਸਤ (ਤਰਸੇਮ ਸਿੰਗਲਾ)- ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਉਦੇਸ਼ ਨਾਲ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਬਾਘਾ ਵਿਖੇ ਬੰਗੀ ਰਜਬਾਹਾ ਅਤੇ ਹੋਰ ਮੋਘਿਆਂ ਨਾਲ ਸਬੰਧਿਤ 10. 78 ਕਰੋੜ ਰੁਪਏ ਦੀ ਲਾਗਤ ਨਵੇਂ ਬਣਾਏ ਗਏ ਨਹਿਰੀ ਖਾਲਾਂ ਦਾ ਉਦਘਾਟਨ ਅੱਜ ਜਲ ਸਰੋਤ ਮੰਤਰੀ ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਵਲੋਂ ਕੀਤਾ ਗਿਆ।

Ad Position 21
No active advertisement
ਉਦਘਾਟਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਤਰੀ। 23-08-2026
ਰਾਮਾਂ ਮੰਡੀ, 22 ਅਗਸਤ (ਤਰਸੇਮ ਸਿੰਗਲਾ)- ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਉਦੇਸ਼ ਨਾਲ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਬਾਘਾ ਵਿਖੇ ਬੰਗੀ ਰਜਬਾਹਾ ਅਤੇ ਹੋਰ ਮੋਘਿਆਂ ਨਾਲ ਸਬੰਧਿਤ 10.78 ਕਰੋੜ ਰੁਪਏ ਦੀ ਲਾਗਤ ਨਵੇਂ ਬਣਾਏ ਗਏ ਨਹਿਰੀ ਖਾਲਾਂ ਦਾ ਉਦਘਾਟਨ ਅੱਜ ਜਲ ਸਰੋਤ ਮੰਤਰੀ ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਵਲੋਂ ਕੀਤਾ ਗਿਆ। ਇਸ ਨਾਲ ਪਿੰਡ ਬਾਘਾ ਦੀ ਲਗਭਗ 3500 ਏਕੜ ਖੇਤੀਬਾੜੀ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਸ ਮੌਕੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਕੈਬਿਨੇਟ ਰੈਂਕ ਪ੍ਰੋ. ਬਲਜਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਕੈਬਿਨੇਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਵਧਣ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਅਤੇ ਖੇਤੀਬਾੜੀ ਲਈ ਪਾਣੀ ਦੀ ਸਮੱਸਿਆ ਨੂੰ ਵੀ ਘਟਾਇਆ ਜਾ ਸਕੇਗਾ।ਉਨ੍ਹਾਂ ਕਿਹਾ ਕਿ ਪਹਿਲਾਂ ਕੱਚੇ ਖਾਲਾਂ ਕਾਰਨ ਪਾਣੀ ਦੀ ਬਰਬਾਦੀ ਹੁੰਦੀ ਸੀ ਅਤੇ ਖਾਲ ਜਲਦੀ ਟੁੱਟ ਜਾਂਦੇ ਸਨ। ਨਵੇਂ ਪੱਕੇ ਖਾਲਾਂ ਨਾਲ ਪਾਣੀ ਦੀ ਬਰਬਾਦੀ ਨੂੰ ਰੋਕਣ ਵਿਚ ਮਦਦ ਮਿਲੇਗੀ ਅਤੇ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਪਹੁੰਚਾਉਣ ਵਿਚ ਵਧੇਰੇ ਸਹੂਲਤ ਮਿਲੇਗੀ। ਉਨ੍ਹਾਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਹਿਰਾਂ ਅਤੇ ਖਾਲਾਂ ਦੀ ਸਫ਼ਾਈ ਤੇ ਰੱਖ-ਰਖਾਅ ਦਾ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ। ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੇਲਾਂ ‘ਤੇ ਸਥਿਤ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣਾ ਕਿਸਾਨਾਂ ਲਈ ਵੱਡੀ ਸਹੂਲਤ ਹੈ। ਵਿਧਾਇਕਾ ਨੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਹੋਰ ਸਹੂਲਤਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਪਿੰਡ ਬਲਾਕ ਸੰਮਤੀ ਦੇ ਚੇਅਰਮੈਨ ਬਾਘਾ ਦੀ ਪੰਚਾਇਤ, ਆਪ ਆਗੂ ਸੀਪਾ ਸਿੰਘ, ਵੱਖ-ਵੱਖ ਅਹੁਦੇਦਾਰ, ਪਿੰਡ ਵਾਸੀ ਅਤੇ ਹੋਰ ਮੁਹਤਬਰ ਵਿਅਕਤੀਆਂ ਤੋਂ ਇਲਾਵਾ ਜਗਵਿੰਦਰ ਸਿੰਘ ਕੋਟਬਖਤੂ, ਕੁਲਦੀਪ ਸਿੰਘ ਸਰਪੰਚ ਬੰਗੀ, ਗੁਰਜੰਟ ਸਿੰਘ ਸੰਧੂ ਮਾਨਵਾਲਾ ਆਪ ਆਗੂ, ਸਰਦੂਲ ਸਿੰਘ ਸਰਪੰਚ ਰਾਮਸਰਾ ਅਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਮਾਨਸਾ ਦੇ ਪਲੇਟਫ਼ਾਰਮਾਂ ’ਤੇ ਕੋਟਾ ਸਟੋਨ ਅਤੇ ਗ੍ਰੇਨਾਈਟ ਫਲੋਰਿੰਗ ਦੀ ਮੰਗ ਅਗਲੀ ਖ਼ਬਰ ਐੱਨ. ਐੱਚ. ਐੱਮ. ਕਾਮਿਆਂ ਵਲੋਂ ਹਲਕਾ ਵਿਧਾਇਕ ਨੂੰ ਦਿੱਤਾ ਮੰਗ-ਪੱਤਰ
Ad Position 24