20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬਠਿੰਡਾ ਦੇ ਪ੍ਰੀਖਿਆ ਕੇਂਦਰਾਂ 'ਚ ਸ਼ਾਂਤੀਪੂਰਵਕ ਹੋਈ ਨੀਟ ਦੀ ਪ੍ਰੀਖਿਆ

Ad Position 21
No active advertisement
ਅਜੀਤ ਡੈਸਕ 04-05-2026

ਬਠਿੰਡਾ, 3 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਐਤਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਨੀਟ-ਯੂਜੀ-2026 ਦੀ ਪ੍ਰੀਖਿਆ ਸ਼ਾਂਤੀਪੂਰਵਕ ਢੰਗ ਨਾਲ ਕਰਵਾਈ ਗਈ | ਨੀਟ ਪ੍ਰੀਖਿਆ ਲਈ ਬਠਿੰਡਾ ਵਿਚ 7 ਕੇਂਦਰ ਜਿਨ੍ਹਾਂ ਵਿਚ ਪੀ.ਐਮ. ਸ੍ਰੀ ਕੇਂਦਰੀ ਵਿਦਿਆਲਿਆ ਨੰਬਰ 1, ਨੰਬਰ 4 ਅਤੇ ਨੰਬਰ 5, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਲ ਰੋਡ ਬਠਿੰਡਾ, ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ਼ ਐਮੀਨੈਂਸ ਪਰਸ ਰਾਮ ਨਗਰ ਬਠਿੰਡਾ ਅਤੇ ਆਰਮੀ ਪਬਲਿਕ ਸਕੂਲ ਸਥਾਪਿਤ ਕੀਤੇ ਗਏ ਸਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ, ਸੁਰੱਖਿਆ, ਪਾਰਕਿੰਗ ਯੋਗ ਪ੍ਰਬੰਧ ਯਕੀਨੀ ਬਣਾਏ ਗਏ | ਸਵੇਰੇ ਤੋਂ ਹੀ ਵਿਦਿਆਰਥੀ ਆਪਣੇ ਮਾਪਿਆਂ ਨਾਲ ਕੇਂਦਰਾਂ 'ਤੇ ਪਹੁੰਚਣ ਲੱਗ ਪਏ, ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਕੇਂਦਰਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਵਿਦਿਆਰਥੀਆਂ ਦੀ ਐਂਟਰੀ ਤੋਂ ਪਹਿਲਾਂ ਚੈਕਿੰਗ ਕੀਤੀ ਗਈ ਅਤੇ ਬਾਇਓਮੈਟਿ੍ਕ ਹਾਜ਼ਰੀ ਵੀ ਲਗਵਾਈ ਗਈ | ਮੋਬਾਈਲ ਫ਼ੋਨ, ਸਮਾਰਟ ਵਾਚ ਅਤੇ ਹੋਰ ਇਲੈੱਕਟ੍ਰਾਨਿਕ ਸਮਾਨ 'ਤੇ ਪਾਬੰਦੀ ਰਹੀ | ਕੇਂਦਰਾਂ ਦੇ ਬਾਹਰ ਮਾਪਿਆਂ ਦੀ ਵੱਡੀ ਭੀੜ ਵੀ ਦੇਖਣ ਨੂੰ ਮਿਲੀ ਜੋ ਪੇਪਰ ਖ਼ਤਮ ਹੋਣ ਤੱਕ ਆਪਣੇ ਬੱਚਿਆਂ ਦੀ ਉਡੀਕ ਕਰਦੇ ਰਹੇ | ਸ਼ਹਿਰ ਦੇ ਕਈ ਕੇਂਦਰਾਂ 'ਤੇ ਟ੍ਰੈਫਿਕ ਪੁਲਿਸ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ | ਸ਼ਹਿਰ 'ਚ ਨੀਟ ਦੀ ਪ੍ਰੀਖਿਆ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਉਪਰ ਭਾਰੀ ਜਾਮ ਨਜ਼ਰ ਆਇਆ, ਜਾਮ ਵਿਚ ਲੋਕ ਘੰਟਿਆਂ ਬੱਧੀ ਫਸੇ ਨਜ਼ਰ ਆਏ | ਪ੍ਰੀਖਿਆ ਸ਼ਾਂਤੀਪੂਰਵਕ ਸਮਾਪਤ ਹੋਣ 'ਤੇ ਪ੍ਰਸ਼ਾਸਨ ਨੇ ਵੀ ਸੰਤੁਸ਼ਟੀ ਜਤਾਈ |

Ad Position 22
No active advertisement
ਪਿਛਲੀ ਖ਼ਬਰ 'ਆਪ' ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨਹਿਰਾਂ ਬਣ ਰਹੀਆਂ ਮੌਤ ਦਾ ਕਾਰਨ ਨਵਜੋਤ ਸਿੰਘ ਢਿੱਲੋਂ ਦੀ ਟੀਮ ਨਿਭਾਅ ਰਹੀ ਅਹਿਮ ਭੂਮਿਕਾ
Ad Position 24