20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਨਹਿਰਾਂ ਬਣ ਰਹੀਆਂ ਮੌਤ ਦਾ ਕਾਰਨ ਨਵਜੋਤ ਸਿੰਘ ਢਿੱਲੋਂ ਦੀ ਟੀਮ ਨਿਭਾਅ ਰਹੀ ਅਹਿਮ ਭੂਮਿਕਾ

Ad Position 21
No active advertisement
ਅਜੀਤ ਡੈਸਕ 04-05-2026
ਟੋਹਾਣਾ, 3 ਮਈ (ਮਨਜੀਤ ਸਿੰਘ) - ਟੋਹਾਣਾ ਭਾਖੜਾ ਨਹਿਰ ਤੋਂ ਨਿਕਲਣ ਵਾਲੀਆਂ ਸਹਾਇਕ ਨਹਿਰਾਂ ਇਨ੍ਹੀਂ ਦਿਨੀਂ ਹਾਦਸਿਆਂ ਦਾ ਵੱਡਾ ਕੇਂਦਰ ਬਣਦੀਆਂ ਜਾ ਰਹੀਆਂ ਹਨ | ਲਗਭਗ ਹਰ ਰੋਜ਼ ਇੱਕ ਜਾਂ ਦੋ ਲਾਸ਼ਾਂ ਨਹਿਰਾਂ 'ਚ ਤੈਰਦੀਆਂ ਮਿਲ ਰਹੀਆਂ ਹਨ, ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਜਿਵੇਂ ਹੀ ਕਿਸੇ ਰਾਹਗੀਰ ਦੀ ਨਜ਼ਰ ਲਾਸ਼ 'ਤੇ ਪੈਂਦੀ ਹੈ, ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ | ਇਸ ਦੌਰਾਨ ਟੋਹਾਣਾ ਦੇ ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਸਹਾਰਾ ਰੈਸਕਿਊ ਟੀਮ ਮਨੁੱਖਤਾ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ | ਟੀਮ ਮੌਕੇ 'ਤੇ ਪਹੁੰਚ ਕੇ ਨਹਿਰ 'ਚੋਂ ਲਾਸ਼ਾਂ ਨੂੰ ਬਾਹਰ ਕੱਢਦੀ ਹੈ ਅਤੇ ਪਛਾਣ ਲਈ ਮੋਰਚਰੀ 'ਚ ਰਖਵਾਉਂਦੀ ਹੈ | ਜਾਣਕਾਰੀ ਮੁਤਾਬਿਕ ਸਿਰਫ਼ ਅਪ੍ਰੈਲ ਮਹੀਨੇ 'ਚ ਹੀ 6 ਲਾਸ਼ਾਂ ਨਹਿਰਾਂ ਵਿੱਚੋਂ ਕੱਢੀਆਂ ਜਾ ਚੁੱਕੀਆਂ ਹਨ, ਜਦਕਿ ਮਾਰਚ ਤੋਂ ਸਤੰਬਰ ਤੱਕ ਅਜਿਹੇ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲਦਾ ਹੈ | ਸਰੋਤਾਂ ਅਨੁਸਾਰ ਘਰੇਲੂ ਕਲੇਸ਼, ਆਰਥਿਕ ਤੰਗੀ, ਕਰਜ਼ੇ ਅਤੇ ਸਮਾਜਿਕ ਦਬਾਅ ਕਾਰਨ ਕਈ ਲੋਕ ਨਹਿਰਾਂ 'ਚ ਛਾਲ ਮਾਰਦੇ ਹਨ | ਅੰਕੜਿਆਂ ਮੁਤਾਬਿਕ ਲਗਭਗ 25 ਫ਼ੀਸਦੀ ਮਾਮਲਿਆਂ 'ਚ ਬਜ਼ੁਰਗ ਅਤੇ 25 ਫ਼ੀਸਦੀ ਵਿੱਚ ਮਹਿਲਾਵਾਂ ਸ਼ਾਮਿਲ ਹਨ | ਕੁੱਝ ਕੇਸਾਂ 'ਚ ਕਤਲ ਤੋਂ ਬਾਅਦ ਲਾਸ਼ਾਂ ਨੂੰ ਨਹਿਰਾਂ 'ਚ ਸੁੱਟਣ ਦੀ ਸੰਭਾਵਨਾ ਵੀ ਸਾਹਮਣੇ ਆ ਰਹੀ ਹੈ | ਗੌਰਤਲਬ ਹੈ ਕਿ ਨਵਜੋਤ ਸਿੰਘ ਢਿੱਲੋਂ ਦੀ ਟੀਮ ਨੇ ਕਈ ਵਾਰ ਸਮੇਂ ਸਿਰ ਪਹੁੰਚ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਚਾਇਆ ਵੀ ਹੈ | ਨਹਿਰਾਂ 'ਚੋਂ ਲਾਸ਼ਾਂ ਕੱਢਣਾ ਬਹੁਤ ਜੋਖ਼ਮ ਭਰਿਆ ਕੰਮ ਹੈ ਪਰ ਟੀਮ ਲਗਾਤਾਰ ਇਸ ਸੇਵਾ 'ਚ ਜੁਟੀ ਹੋਈ ਹੈ | ਇਸ ਸਮੇਂ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਪਾਰ ਹੋਣ ਕਾਰਨ ਬੱਚੇ ਅਤੇ ਨੌਜਵਾਨ ਨਹਾਉਣ ਲਈ ਨਹਿਰਾਂ ਵੱਲ ਵਧ ਰਹੇ ਹਨ | ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਾ ਤਾਂ ਚਿਤਾਵਨੀ ਬੋਰਡ ਲਗਾਏ ਗਏ ਹਨ ਅਤੇ ਨਾ ਹੀ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ | ਪਿਛਲੇ ਸਾਲ ਜਾਰੀ ਕੀਤੇ ਹੁਕਮਾਂ ਦੇ ਬਾਵਜੂਦ ਇਸ ਵਾਰ ਲਾਪਰਵਾਹੀ ਸਪਸ਼ਟ ਨਜ਼ਰ ਆ ਰਹੀ ਹੈ | ਹਰ ਰੋਜ਼ ਲਗਭਗ 200 ਤੋਂ ਵੱਧ ਲੋਕ ਨਹਿਰਾਂ ਦੇ ਕੰਢਿਆਂ 'ਤੇ ਨਹਾਉਣ ਲਈ ਪਹੁੰਚਦੇ ਹਨ, ਜਿਨ੍ਹਾਂ ਵਿੱਚ ਬੱਚਿਆਂ ਦੀ ਵੱਡੀ ਗਿਣਤੀ ਹੁੰਦੀ ਹੈ | ਹਰ ਸਾਲ ਕਰੀਬ 15 ਤੋਂ 20 ਲੋਕ ਡੁੱਬਣ ਜਾਂ ਹੋਰ ਕਾਰਨਾਂ ਕਰ ਕੇ ਆਪਣੀ ਜਾਨ ਗੁਆ ਬੈਠਦੇ ਹਨ | ਪੁਲਿਸ ਚੌਕੀਆਂ ਹੋਣ ਦੇ ਬਾਵਜੂਦ ਵੀ ਹਾਦਸਿਆਂ 'ਤੇ ਪੂਰੀ ਤਰ੍ਹਾਂ ਰੋਕ ਨਹੀਂ ਲੱਗ ਰਹੀ | ਨਹਿਰਾਂ ਹੁਣ ਸਿਰਫ਼ ਸਿੰਚਾਈ ਦਾ ਸਾਧਨ ਨਹੀਂ ਰਹੀਆਂ, ਸਗੋਂ ਖ਼ੁਦਕੁਸ਼ੀ ਅਤੇ ਅਪਰਾਧਿਕ ਘਟਨਾਵਾਂ ਕਾਰਨ ਮੌਤ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ | ਇਸ ਸੰਕਟ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਤੁਰੰਤ ਸਖ਼ਤ ਕਦਮ ਚੁੱਕਣ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ ਪ੍ਰੀਖਿਆ ਕੇਂਦਰਾਂ 'ਚ ਸ਼ਾਂਤੀਪੂਰਵਕ ਹੋਈ ਨੀਟ ਦੀ ਪ੍ਰੀਖਿਆ ਅਗਲੀ ਖ਼ਬਰ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਲਗਾਇਆ ਖੂਨਦਾਨ ਕੈਂਪ
Ad Position 24