ਕੋਟਫੱਤਾ, 3 ਮਈ (ਰਣਜੀਤ ਸਿੰਘ ਬੁੱਟਰ)- ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਬਠਿੰਡਾ ਵਲੋਂ ਨਗਰ ਕੋਟਸ਼ਮੀਰ ਵਿਚੋਂ ਸ਼ਹੀਦ ਭਾਈ ਮਨੀ ਸਿਵਲ ਹਸਪਤਾਲ ਬਠਿੰਡਾ ਦੇ ਲੰਗਰਾਂ ਲਈ ਕਣਕ ਇਕੱਠੀ ਕਰਨ ਦੀ ਸੇਵਾ ਕੀਤੀ ਗਈ¢ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਬਠਿੰਡਾ ਵਲੋਂ 23 ਮਈ 2003 ਤੋਂ ਗੁਰੂ ਅਮਰਦਾਸ ਜੀ ਦੇ ਅਵਤਾਰ ਦਿਹਾੜੇ ਮੌਕੇ ਸ਼ੁਰੂ ਕੀਤੀ ਸੇਵਾ ਜੋ ਅੱਜ ਵੀ ਨਿਰੰਤਰ ਜਾਰੀ ਹੈ¢ ਸ਼ਾਮ ਦੇ ਸਮੇਂ 500 ਦੇ ਲਗਭਗ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ¢ ਲੰਗਰ ਲਈ ਜਿੱਥੇ ਬਠਿੰਡਾ ਸ਼ਹਿਰ ਤੇ ਆਸਪਾਸ ਦੇ ਇਲਾਕੇ ਦਾ ਸਹਿਯੋਗ ਰਿਹਾ ਉੱਥੇ ਕੋਟਸ਼ਮੀਰ ਤੋਂ ਸ਼ੁਰੂ ਤੋਂ ਲੈ ਕੇ ਲਗਾਤਾਰ ਹਰ ਸਾਲ ਕਣਕ ਦੀ ਸੇਵਾ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ¢ ਭਾਈ ਮਤੀ ਦਾਸ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੁੱਚੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸੇਵਾਦਾਰਾਂ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਭਾਈ ਮਤੀ ਦਾਸ ਨਗਰ ਬਠਿੰਡਾ ਦੀ ਸਮੂਹ ਸੰਗਤ ਅਤੇ ਕੋਟਸ਼ਮੀਰ ਨਗਰ ਦੀ ਸਮੂਹ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ¢