20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੀਆਂ ਵਿਦਿਆਰਥਣਾਂ ਜ਼ਿਲ੍ਹੇ 'ਚੋਂ ਰਹੀਆਂ ਮੋਹਰੀ

Ad Position 21
No active advertisement
ਅਜੀਤ ਡੈਸਕ 04-05-2026
ਚਾਉਕੇ, 3 ਮਈ (ਮਨਜੀਤ ਸਿੰਘ ਘੜੈਲੀ)- ਸਿੱਖਿਆ ਦੇ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦਾ ਸੀ.ਆਈ.ਐੱਸ.ਸੀ.ਈ. ਬੋਰਡ ਨਵੀ ਦਿੱਲੀ ਵਲੋਂ ਐਲਾਨੇ ਦਸਵੀਂ ਕਲਾਸ ਦਾ ਨਤੀਜਾ ਇਸ ਵਾਰ ਵੀ ਬੇਹੱਦ ਸ਼ਾਨਦਾਰ ਰਿਹਾ¢ ਇਕ ਵਾਰ ਫਿਰ ਆਪਣੀ ਮਜ਼ਬੂਤ ਸਿੱਖਿਆ ਪ੍ਰਣਾਲੀ ਦਾ ਸਬੂਤ ਦਿੰਦਿਆਂ ਸੰਸਥਾ ਦੀਆਂ ਵਿਦਿਆਰਥਣਾਂ ਹੁਸਨਪ੍ਰੀਤ ਕੌਰ ਪੁੱਤਰੀ ਮਨਪ੍ਰੀਤ ਸਿੰਘ ਗਿੱਲ ਨੇ 97.6 ਅਤੇ ਰਵਨੀਤ ਕÏਰ ਪੁੱਤਰੀ ਭੁਪਿੰਦਰ ਸਿੰਘ ਨੇ 97.2 ਫ਼ੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਬਰਨਾਲਾ 'ਚੋਂ ਕ੍ਰਮਵਾਰ ਪਹਿਲਾਂ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਸੰਸਥਾ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ¢ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ 10ਵੀਂ ਕਲਾਸ ਦੇ ਸ਼ਾਨਦਾਰ ਨਤੀਜੇ ਅਤੇ ਜ਼ਿਲੇ੍ਹ ਭਰ 'ਚੋਂ ਪਹਿਲਾਂ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆਂ ਕਿ ਵਿਦਿਆਰਥਣਾਂ ਹੁਸਨਪ੍ਰੀਤ ਕÏਰ ਅਤੇ ਰਵਨੀਤ ਕੌਰ ਨੇ ਜ਼ਿਲ੍ਹੇ ਭਰ 'ਚ ਪਹਿਲਾਂ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਰਫ਼ ਸੰਸਥਾ ਦਾ ਨਾਮ ਹੀ ਰÏਸ਼ਨ ਕੀਤਾ ਹੈ, ਸਗੋਂ ਆਪਣੇ ਅਧਿਆਪਕਾਂ, ਮਾਪਿਆਂ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ¢ ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਅਮਨਦੀਪ ਕÏਰ ਨੇ ਹੋਣਹਾਰ ਵਿਦਿਆਰਥਣਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਾਡੀ ਲਈ ਬਹੁਤ ਹੀ ਮਾਣ ਵਾਲੀ ਪ੍ਰਾਪਤੀ ਹੈ ਹਰ ਸਾਲ ਸਾਡੇ ਵਿਦਿਆਰਥੀ ਵਿੱਦਿਆ, ਖੇਡਾਂ ਅਤੇ ਹੋਰਨਾਂ ਗਤੀਵਿਧੀਆਂ ਦੇ ਖੇਤਰ 'ਚ ਪਛਾਣ ਬਣਾ ਰਹੇ ਹਨ¢ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਵਲੋਂ ਵਿਦਿਆਰਥੀਆਂ ਦੀ ਹÏਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਸਿਰਫ਼ ਅੰਕਾਂ ਤੱਕ ਹੀ ਸੀਮਤ ਨਹੀਂ, ਸਗੋਂ ਇਹ ਵਿਦਿਆਰਥੀਆਂ ਦੇ ਅਨੁਸ਼ਾਸਨ, ਸਮਰਪਣ ਅਤੇ ਲਗਾਤਾਰ ਮਿਹਨਤ ਦੀ ਪ੍ਰਤੀਕ ਹੈ¢ ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ¢
Ad Position 22
No active advertisement
ਪਿਛਲੀ ਖ਼ਬਰ ਪਿੰਡ ਚਾਉਕੇ ਵਿਖੇ ਕੀਤੀ ਵਰਕਰ ਮੀਟਿੰਗ <br/> ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਸਿਆਸੀ ਸਰਗਰਮੀਆਂ ਤੇ... ਅਗਲੀ ਖ਼ਬਰ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਲੰਗਰਾਂ ਲਈ ਕਣਕ ਇਕੱਠੀ ਕੀਤੀ <br/>
Ad Position 24