16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਾਈਸਰਖਾਨਾ 'ਚ ਆਜੜੀ ਦੇ ਹੋਏ ਅੰਨੇ੍ਹ ਕਤਲ ਦੀ ਗੁੱਥੀ ਸੁਲਝੀ ਸਾਥੀ ਹੀ ਨਿਕਲਿਆ ਕਾਤਲ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਬਠਿੰਡਾ, 10 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲੇ੍ਹ ਦੇ ਪਿੰਡ ਮਾਈਸਰਖਾਨਾ ਵਿਖੇ ਹੋਏ ਇਕ ਆਜੜੀ ਦੇ ਅੰਨ੍ਹੇ ਕਤਲ ਮਾਮਲੇ ਦੀ ਗੁੱਥੀ ਥਾਣਾ ਕੋਟਫੱਤਾ ਪੁਲਿਸ ਨੇ ਸੁਲਝਾ ਲਈ ਹੈ ¢ ਪੁਲਿਸ ਨੇ ਇਸ ਮਾਮਲੇ ਵਿਚ ਮਿ੍ਤਕ ਦੇ ਇਕ ਸਾਥੀ ਨੂੰ ਹੀ ਗਿ੍ਫ਼ਤਾਰ ਕੀਤਾ ਹੈ ¢ ਇਸ ਸਬੰਧੀ ਹਰਵਿੰਦਰ ਸਿੰਘ ਸਰਾਂ ਪੀ.ਪੀ.ਐਸ., ਡੀ.ਐਸ.ਪੀ. ਬਠਿੰਡਾ ਦਿਹਾਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8-9 ਮਈ ਦੀ ਦਰਮਿਆਨੀ ਰਾਤ ਨੂੰ ਸੋਲਰ ਪਾਵਰ ਪਲਾਂਟ, ਪਿੰਡ ਮਾਈਸਰਖਾਨਾ ਦੀ ਹੱਦ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ, ਜੋ ਪ੍ਰਵਾਸੀ ਵਿਅਕਤੀ ਦੀ ਪਾਈ ਗਈ ਪਰ ਉਸ ਦੀ ਮੌਕੇ 'ਤੇ ਪਹਿਚਾਣ ਨਹੀਂ ਹੋਈ ¢ ਜਾਂਚ ਦੌਰਾਨ ਮਿ੍ਤਕ ਦੀ ਪਹਿਚਾਣ ਧੰਨਾ ਰਾਮ ਗੋਂਦਾਰਾ ਪੁੱਤਰ ਮੋਟਾ ਰਾਮ ਵਾਸੀ ਰਾਮਨਗਰ, ਤਹਿਸੀਲ ਛੱਤਰਗੜ੍ਹ, ਜ਼ਿਲ੍ਹਾ ਬੀਕਾਨੇਰ (ਰਾਜਸਥਾਨ) ਵਜੋਂ ਹੋਈ ¢ ਇਸ ਸੰਬੰਧੀ ਮਿ੍ਤਕ ਦੇ ਪੁੱਤਰ ਪ੍ਰਦੀਪ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਿਤਾ ਧੰਨਾ ਰਾਮ ਭੇਡਾਂ ਚਰਾਉਣ ਦਾ ਕੰਮ ਕਰਦਾ ਹੈ ਅਤੇ 4-5 ਦਿਨ ਪਹਿਲਾਂ ਹੀ ਸਾਡੇ ਪਿੰਡ ਦੇ ਬੇਗਾ ਰਾਮ, ਬਾਬੂ ਰਾਮ ਅਤੇ ਮੰਨੀ ਰਾਮ ਨਾਲ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਮਾਈਸਰਖਾਨਾ ਵਿਖੇ ਭੇਡਾਂ ਚਰਾਉਣ ਲਈ ਆਇਆ ਸੀ ਅਤੇ ਲੰਘੀ ਰਾਤ ਉਸ ਦਾ ਕਤਲ ਹੋ ਗਿਆ | ਪ੍ਰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਕੋਟਫੱਤਾ ਵਿਚ ਧਾਰਾ 103 ਬੀਐਨਐਸ ਤਹਿਤ ਮਾਮਲਾ ਦਰਜ ਕਰਕੇ ਪੜਤਾਲ ਦੌਰਾਨ ਪੁਲਿਸ ਨੇ ਮੰਨੀ ਰਾਮ ਪੁੱਤਰ ਹੰਸਰਾਜ ਵਾਸੀ ਰਾਮਨਗਰ, ਜ਼ਿਲ੍ਹਾ ਬੀਕਾਨੇਰ ਨੂੰ ਗਿ੍ਫ਼ਤਾਰ ਕਰ ਲਿਆ ¢ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਧੰਨਾ ਰਾਮ ਅਤੇ ਮੰਨੀ ਰਾਮ ਦਰਮਿਆਨ ਸ਼ਰਾਬ ਪੀਣ ਸਮੇਂ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ ¢ ਜਿਸ ਮਗਰੋਂ ਮੰਨੀ ਰਾਮ, ਜੋ ਬੋਲਣ ਅਤੇ ਸੁਨਣ ਤੋਂ ਅਸਮਰੱਥ ਹੈ, ਨੇ ਪਹਿਲਾਂ ਧੰਨਾ ਰਾਮ 'ਤੇ ਡੰਡੇ ਨਾਲ ਹਮਲਾ ਕੀਤਾ ਅਤੇ ਬਾਅਦ ਵਿਚ ਪਰਨੇ ਨਾਲ ਗਲ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ¢ ਡੀ.ਐਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਹੋਰ ਤੱਥ ਸਾਹਮਣੇ ਆਉਣ ਦੀ
Ad Position 22
No active advertisement
ਪਿਛਲੀ ਖ਼ਬਰ ਭਾਈ ਜਸਵੀਰ ਸਿੰਘ ਰੋਡੇ ਵਲੋਂ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ <br/> ਅਗਲੀ ਖ਼ਬਰ ਐਸ.ਐਸ.ਡੀ. ਕਾਲਜ ਭੋਖੜਾ ਦੇ ਦੋ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ <br/>
Ad Position 24