16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਰਕਾਰਾਂ ਵਲੋਂ ਵਪਾਰੀਆਂ ਨੂੰ ਇੰਸਪੈਕਟਰੀ ਰਾਜ ਖ਼ਤਮ ਕਰਨ ਦੇ ਵਾਅਦੇ ਖੋਖਲੇ- ਮਹੇਸ਼ ਬਿੰਦਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਰਾਮਾਂ ਮੰਡੀ, 10 ਮਈ (ਤਰਸੇਮ ਸਿੰਗਲਾ)- ਹਰ ਪੰਜ ਸਾਲ ਬਾਅਦ ਚੋਣਾਂ ਦÏਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਵਪਾਰੀਆਂ ਅਤੇ ਆਮ ਲੋਕਾਂ ਨੂੰ ਇੰਸਪੈਕਟਰੀ ਰਾਜ ਦੇ ਦਬਦਬੇ ਤੋਂ ਮੁਕਤੀ ਦਿਵਾਉਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਹਕੀਕਤ 'ਚ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ ¢ ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਮਹੇਸ਼ ਕੁਮਾਰ ਬਿੰਦਲ ਨੇ ਕਿਹਾ ਕਿ ਮÏਜੂਦਾ ਸਮੇਂ ਵਿਚ ਇੰਸਪੈਕਟਰੀ ਰਾਜ ਦਾ ਪ੍ਰਭਾਵ ਇਸ ਕਦਰ ਵਧ ਚੁੱਕਾ ਹੈ ਕਿ ਚੁਣੇ ਹੋਏ ਲੋਕ ਪ੍ਰਤੀਨਿਧੀਆਂ, ਮੰਤਰੀਆਂ ਇੱਥੋਂ ਤੱਕ ਕਿ ਮÏਜੂਦਾ ਮੁੱਖ ਮੰਤਰੀ ਤੱਕ ਨੂੰ ਵੀ ਇਸ ਦੇ ਸਾਹਮਣੇ ਬੇਵਸ ਦਿਖਾਈ ਦੇਣਾ ਪੈ ਰਿਹਾ ਹੈ ¢ ਹਾਲ ਹੀ 'ਚ ਕੁਝ ਮੰਤਰੀਆਂ ਅਤੇ ਸਰਕਾਰੀ ਆਗੂਆਂ ਦੇ ਨਿਵਾਸ ਸਥਾਨਾਂ 'ਤੇ ਹੋਈ ਛਾਪੇਮਾਰੀ ਤੋਂ ਬਾਅਦ ਲੋਕਾਂ ਵਿਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਜੇਕਰ ਸਰਕਾਰ ਦੇ ਆਪਣੇ ਮੰਤਰੀ ਹੀ ਇੰਸਪੈਕਟਰਾਂ ਦੇ ਦਬਾਅ ਤੋਂ ਬਚ ਨਹੀਂ ਸਕਦੇ ਤਾਂ ਆਮ ਵਪਾਰੀ ਅਤੇ ਛੋਟੇ ਕਾਰੋਬਾਰੀ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ¢ ਸ੍ਰੀ ਬਿੰਦਲ ਨੇ ਦੋਸ਼ ਲਾਇਆ ਕਿ ਚੋਣਾਂ ਸਮੇਂ ਕੀਤੇ ਜਾਣ ਵਾਲੇ ਵਾਅਦੇ ਸਿਰਫ਼ ਵੋਟਾਂ ਹਾਸਲ ਕਰਨ ਤੱਕ ਹੀ ਸੀਮਿਤ ਰਹਿ ਜਾਂਦੇ ਹਨ, ਜਦਕਿ ਸਰਕਾਰ ਬਣਨ ਤੋਂ ਬਾਅਦ ਜ਼ਮੀਨੀ ਪੱਧਰ 'ਤੇ ਕੋਈ ਵੱਡਾ ਬਦਲਾਅ ਨਹੀਂ ਦਿਖਾਈ ਦਿੰਦਾ ¢ ਉਨ੍ਹਾਂ ਦਾ ਕਹਿਣਾ ਹੈ ਕਿ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਅਕਸਰ ਵਪਾਰੀਆਂ ਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ, ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ ¢ ਸ੍ਰੀ ਬਿੰਦਲ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਅਫ਼ਸਰਸ਼ਾਹੀ ਤੇ ਨਿਗਰਾਨੀ ਮਜ਼ਬੂਤ ਕਰਦੇ ਹੋਏ ਲੋਕ ਪ੍ਰਤੀਨਿਧੀਆਂ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ¢

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਐਸ.ਡੀ.ਐਮ ਗੁਰਚਰਨ ਸਿੰਘ ਬਰਾੜ ਨੂੰ ਗਹਿਰਾ ਸਦਮਾ <br/> ਅਗਲੀ ਖ਼ਬਰ ਕੌਮਾਂਤਰੀ 'ਮਾਂ' ਦਿਵਸ ਨੂੰ ਸਮਰਪਿਤ: ਮਾਂਵਾਂ ਠੰਢੀਆਂ ਛਾਵਾਂ ਹੁੰਦੀਆਂ, ਸਾਰਾ ਆਲਮ ਕਹਿੰਦਾ...
Ad Position 24