22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਚੋਣਾਂ ਦੇ ਮੱਦੇਨਜ਼ਰ ਸਵਰਨਕਾਰਾਂ ਵਲੋਂ ਅਸਲ੍ਹਾ ਜਮ੍ਹਾਂ ਕਰਾਉਣ ਤੋਂ ਛੋਟ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 16-05-2026
ਭੁੱਚੋ ਮੰਡੀ, 15 ਮਈ (ਪਰਵਿੰਦਰ ਸਿੰਘ ਜੌੜਾ)- ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਮੌਜੂਦਾ ਚੋਣਾਂ ਦੇ ਮੱਦੇਨਜ਼ਰ ਸਵਰਨਕਾਰੀ ਕਿੱਤੇ ਨਾਲ ਜੁੜੇ ਲੋਕਾਂ ਵਲੋਂ ਅਸਲਾ ਜਮ੍ਹਾਂ ਕਰਾਉਣ ਤੋਂ ਛੋਟ ਦੀ ਮੰਗ ਕੀਤੀ ਗਈ ਹੈ | ਦੱਸ ਦਈਏ ਕਿ ਹਰ ਚੋਣਾਂ ਵੇਲੇ ਪ੍ਰਸ਼ਾਸਨ ਵਲੋਂ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਪੁਲਿਸ ਥਾਣਿਆਂ, ਪੁਲਿਸ ਚੌਕੀਆਂ ਜਾਂ ਅਸਲਾ ਕੋਠੀਆਂ ਵਿਚ ਜਮ੍ਹਾਂ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ, ਨਾਲ ਭਾਰੀ ਖੱਜਲ ਖੁਆਰੀ ਤਾਂ ਹੁੰਦੀ ਹੀ ਹੈ, ਸਗੋਂ ਸੰਵੇਦਨਸ਼ੀਲ ਕਿੱਤੇ ਨਾਲ ਜੁੜੇ ਲੋਕ ਖ਼ੁਦ ਨੂੰ ਅਸੁਰੱਖਿਅਤ ਵੀ ਮਹਿਸੂਸ ਕਰਦੇ ਹਨ | ਸਵਰਨਕਾਰ ਸੰਘ ਬਠਿੰਡਾ ਦੇ ਪ੍ਰਮੁੱਖ ਆਗੂ ਅਮਰੀਕ ਸਿੰਘ ਸ਼ੀਂਹ ਅਤੇ ਸਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਦ੍ਰਵਜੀਤ ਠਾਕੁਰ ਦਾ ਕਹਿਣਾ ਸੀ ਕਿ ਸਵਰਨਕਾਰੀ ਦਾ ਕਿੱਤਾ ਅਤਿ ਸੰਵੇਦਨਸ਼ੀਲ ਕਿੱਤਾ ਹੈ ਅਤੇ ਸੋਨੇ ਦੇ ਉੱਚੇ ਭਾਅ ਤੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਸਵਰਨਕਾਰਾਂ ਨੇ ਅਸਲਾ ਲਾਇਸੰਸ ਬਣਵਾਏ ਹੋਏ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨਸ਼ੇ, ਚੋਰੀਆਂ, ਲੁੱਟਾਂ-ਖੋਹਾਂ, ਫਿਰੋਤੀਆਂ ਅਤੇ ਕਤਲ-ਓ-ਗਾਰਤ ਆਮ ਵਰਤਾਰਾ ਹਨ, ਦੇ ਮੱਦੇਨਜ਼ਰ ਸਵਰਨਕਾਰੀ ਕਿੱਤਾ ਕਰਨ ਵਾਲਿਆਂ ਦੀ ਜਾਨ ਨੂੰ ਹਰ ਵੇਲੇ ਜੋਖ਼ਮ ਰਹਿੰਦਾ ਹੈ | ਜਦੋਂ ਸਵਰਨਕਾਰਾਂ ਤੋਂ ਅਸਲਾ ਜਮ੍ਹਾਂ ਕਰਵਾ ਕੇ ਉਨ੍ਹਾਂ ਨੂੰ ਨਿਹੱਥੇ ਕਰ ਦਿੱਤਾ ਜਾਂਦਾ ਹੈ ਤਾਂ ਉਹ ਮਾੜੇ ਅਨਸਰਾਂ ਦਾ ਸ਼ਿਕਾਰ ਆਸਾਨੀ ਨਾਲ ਬਣ ਸਕਦੇ ਹਨ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਵੇ ਕਿ ਕਿਸੇ ਵੀ ਚੋਣ ਵੇਲੇ ਸਵਰਨਕਾਰਾਂ ਤੋਂ ਅਸਲਾ ਜਮ੍ਹਾਂ ਨਾ ਕਰਵਾਇਆ ਜਾਵੇ, ਸਗੋਂ ਸਵਰਨਕਾਰੀ ਕਿੱਤਾ ਕਰਨ ਵਾਲਿਆਂ ਦੇ ਵੱਧ ਤੋਂ ਵੱਧ ਅਸਲਾ ਲਾਇਸੰਸ ਬਣਾ ਕੇ ਦਿੱਤੇ ਜਾਣ | ਉਨ੍ਹਾਂ ਇਹ ਵੀ ਕਿਹਾ ਕਿ ਸਵਰਨਕਾਰ ਸ਼ਾਂਤੀ ਪਸੰਦ ਕੌਮ ਹੈ ਅਤੇ ਆਪਣੇ ਕਿੱਤੇ ਨੂੰ ਸਮਰਪਿਤ ਹੈ | ਜਿਨ੍ਹਾਂ ਵਿਅਕਤੀਆਂ ਦਾ ਚੋਣਾਂ ਨਾਲ ਸਿੱਧਾ ਜਾਂ ਅਸਿੱਧਾ ਕੋਈ ਵਾਹ ਵਾਸਤਾ ਨਹੀਂ ਹੈ, ਉਨ੍ਹਾਂ ਤੋਂ ਹਰ ਚੋਣਾਂ ਵੇਲੇ ਅਸਲਾ ਜਮ੍ਹਾਂ ਕਰਾਉਣਾ ਕਿਸੇ ਵੀ ਤਰੀਕੇ ਨਾਲ ਤਰਕ ਸੰਗਤ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਮਹਿਰਾਜ 'ਚ 55 ਪਰਿਵਾਰ 'ਆਪ' ਵਿਚ ਸ਼ਾਮਿਲ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
Ad Position 24