20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਕਾਲੀ ਉਮੀਦਵਾਰ ਬੀਬੀ ਹਰਦੀਪ ਕੌਰ ਵਲੋਂ ਵਾਰਡ ਨੰਬਰ 9 ਤੋਂ ਨਾਮਜ਼ਦਗੀ ਦਾਖ਼ਲ

Ad Position 21
No active advertisement
ਅਜੀਤ ਡੈਸਕ 16-05-2026
ਬਠਿੰਡਾ, 15 ਮਈ (ਅਵਤਾਰ ਸਿੰਘ ਕੈਂਥ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ 'ਚ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਕਰਮਯੋਗ ਸਿੰਘ ਮਾਨ ਮਾਤਾ ਹਰਦੀਪ ਕੌਰ (ਪਤਨੀ ਹਰੀ ਸਿੰਘ ਮਾਨ ਹਰਪਾਲ ਨਗਰ ਵਾਲੇ) ਨੂੰ ਵਾਰਡ ਨੰ: 9 ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਦੱਸਣਯੋਗ ਹੈ ਕਿ ਹਰਦੀਪ ਕੌਰ ਪੜ੍ਹੀ ਲਿਖੀ, ਮਿਹਨਤੀ ਅਤੇ ਸੂਝਵਾਨ ਸਖ਼ਸ਼ੀਅਤ ਹਨ, ਜਿਨ੍ਹਾਂ ਦਾ ਆਪਣੇ ਵਾਰਡ 'ਚ ਚੰਗਾ ਅਸਰ ਰਸੂਖ਼ ਹੈ | ਹਰਦੀਪ ਕੌਰ ਵਲੋਂ ਅੱਜ ਵਾਰਡ ਨੰਬਰ 9 ਤੋਂ ਆਪਣਾ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਕੋਲ ਦਾਖ਼ਲ ਕਰਵਾਏ ਗਏ | ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬੱਬਲੀ ਢਿੱਲੋਂ, ਗੁਰਜਿੰਦਰ ਸਿੰਘ ਸਿੱਧੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਯਾਦਵਿੰਦਰ ਸਿੰਘ ਯਾਦੀ, ਰਾਜਿੰਦਰ ਸਿੰਘ ਮਾਨ, ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਕਰਮਯੋਗ ਸਿੰਘ ਮਾਨ, ਹਰੀ ਸਿੰਘ ਮਾਨ ਅਤੇ ਵੱਡੀ ਗਿਣਤੀ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 3 ਨੂੰ ਮਿਲਿਆ ਸੇਵਾਦਾਰ ਅਤੇ ਇਮਾਨਦਾਰ ਉਮੀਦਵਾਰ- ਬੌਬੀ ਲਹਿਰੀ <br/> ਅਗਲੀ ਖ਼ਬਰ ਮਲੂਕਾ ਵਲੋਂ ਰਾਮਾਂ 'ਚ ਭਾਜਪਾ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਨਾਂ ਭਰਨ ਦੇਣ ਦੇ ਲਗਾਏ ਦੋਸ਼ <br/>
Ad Position 24