20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਵਾਰਡ ਨੰਬਰ 3 ਨੂੰ ਮਿਲਿਆ ਸੇਵਾਦਾਰ ਅਤੇ ਇਮਾਨਦਾਰ ਉਮੀਦਵਾਰ- ਬੌਬੀ ਲਹਿਰੀ <br/>

Ad Position 21
No active advertisement
ਅਜੀਤ ਡੈਸਕ 16-05-2026
ਰਾਮਾਂ ਮੰਡੀ, 15 ਮਈ (ਤਰਸੇਮ ਸਿੰਗਲਾ)- ਨਗਰ ਕੌਂਸਲ ਚੋਣਾਂ ਦੇ ਮਾਹੌਲ ਵਿਚ ਵਾਰਡ ਨੰਬਰ 3 ਰਾਮਾਂ ਦੇ ਲੋਕਾਂ ਨੂੰ ਇਕ ਅਜਿਹਾ ਉਮੀਦਵਾਰ ਮਿਲਿਆ ਹੈ, ਜੋ ਸਾਲਾਂ ਤੋਂ ਨਿਰਪੱਖ ਅਤੇ ਨਿਸ਼ਕਾਮ ਸੇਵਾ ਕਰਦਾ ਆ ਰਿਹਾ ਹੈ¢ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜਾ 'ਤੇ ਚੋਣ ਮੈਦਾਨ ਵਿਚ ਉਤਰੇ ਬÏਬੀ ਲਹਿਰੀ ਨੂੰ ਇਲਾਕੇ ਦੇ ਲੋਕ ਇੱਕ ਸੇਵਾਦਾਰ ਅਤੇ ਲੋਕ ਹਿਤੈਸ਼ੀ ਚਿਹਰੇ ਵਜੋਂ ਦੇਖ ਰਹੇ ਹਨ¢ ਬੌਬੀ ਲਹਿਰੀ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੇ ਹੋਏ ਹਨ¢ ਉਹ ਸਾਲ 1992 ਤੋਂ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਨਿਰਪੱਖ ਸੇਵਾ ਕਰਦੇ ਆ ਰਹੇ ਹਨ¢ ਸਮਾਜ ਭਲਾਈ ਦੇ ਕੰਮਾਂ ਨੂੰ ਹੋਰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਲਈ ਉਨ੍ਹਾਂ ਵੱਲੋਂ ਸਾਲ 1992 ਵਿੱਚ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਨਾਮਕ ਐਨਜੀਓ ਦਾ ਗਠਨ ਕੀਤਾ ਗਿਆ ਸੀ¢
ਇਸ ਸੰਸਥਾ ਰਾਹੀਂ ਬੌਬੀ ਲਹਿਰੀ ਅਤੇ ਉਨ੍ਹਾਂ ਦੀ ਟੀਮ ਦਿਨ-ਰਾਤ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ¢ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਬÏਬੀ ਲਹਿਰੀ ਨੇ ਹਮੇਸ਼ਾ 'ਕਰ ਭਲਾ ਹੋ ਭਲਾ' ਦੇ ਸਿਧਾਂਤ ਨੂੰ ਅਪਣਾਇਆ ਹੈ ਅਤੇ ਹਰ ਵਰਗ ਦੇ ਲੋਕਾਂ ਦੀ ਬਿਨ੍ਹਾਂ ਕਿਸੇ ਭੇਦਭਾਵ ਦੇ ਸੇਵਾ ਕੀਤੀ ਹੈ | ਵਾਰਡ ਨੰਬਰ 3 ਦੇ ਨਿਵਾਸੀਆਂ ਨੂੰ ਆਸ ਹੈ ਕਿ ਬੌਬੀ ਲਹਿਰੀ ਦੀ ਜਿੱਤ ਨਾਲ ਇਲਾਕੇ ਦੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਮਜ਼ਬੂਤੀ ਮਿਲੇਗੀ¢

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਤੀਜੇ ਦਿਨ ਤੱਕ 301 ਭਰੇ ਗਏ ਨਾਮਜ਼ਦਗੀ ਪੱਤਰ ਅਗਲੀ ਖ਼ਬਰ ਅਕਾਲੀ ਉਮੀਦਵਾਰ ਬੀਬੀ ਹਰਦੀਪ ਕੌਰ ਵਲੋਂ ਵਾਰਡ ਨੰਬਰ 9 ਤੋਂ ਨਾਮਜ਼ਦਗੀ ਦਾਖ਼ਲ
Ad Position 24