17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਕੋਟਫੱਤਾ ਤੇ ਨਗਰ ਪੰਚਾਇਤ ਕੋਟਸ਼ਮੀਰ 'ਚ ਆਖ਼ਰੀ ਦਿਨ ਨਾਮਜ਼ਦਗੀਆਂ ਦਾਖ਼ਲ <br/>

Ad Position 21
No active advertisement
ਅਜੀਤ ਡੈਸਕ 17-05-2026
ਕੋਟਫੱਤਾ, 16 ਮਈ (ਰਣਜੀਤ ਸਿੰਘ ਬੁੱਟਰ): ਨਗਰ ਕੌਂਸਲ ਕੋਟਫੱਤਾ ਅਤੇ ਨਗਰ ਪੰਚਾਇਤ ਕੋਟਸਮੀਰ ਵਿਚ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖ਼ਰੀ ਦਿਨ ਨਗਰ ਕੌਂਸਲ ਕੋਟਫੱਤਾ ਦੇ 11 ਤੇ ਨਗਰ ਪੰਚਾਇਤ ਦੇ 13 ਵਾਰਡਾਂ ਵਿਚੋਂ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਦਾਖ਼ਲ ਕੀਤੇ | ਸੱਤਾਧਿਰ ਨੂੰ ਛੱਡ ਕੇ ਅਕਾਲੀ, ਕਾਂਗਰਸੀ ਅਤੇ ਆਜ਼ਾਦ ਉਮੀਦਵਾਰਾਂ ਨੇ ਆਪਣੇ ਕਵਰਿੰਗ ਉਮੀਦਵਾਰਾਂ ਦੇ ਵੀ ਕਾਗ਼ਜ਼ ਦਾਖ਼ਲ ਕਰਵਾਏ | ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਲ ਕੋਟਫੱਤਾ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਅਤੇ ਕੋਟਸ਼ਮੀਰ ਵਿਖੇ ਸਰਕਲ ਕੋਟਸ਼ਮੀਰ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿਚ ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਦਾਖਲ ਕੀਤੇ | ਕੋਟਫੱਤਾ ਦੇ ਵਾਰਡ-1 ਤੋਂ ਰੀਟਾ ਰਾਣੀ ਪਤਨੀ ਹਰਵਿੰਦਰ ਕੁਮਾਰ ਹੈਪੀ, ਵਾਰਡ-2 ਤੋਂ ਸੋਹਨ ਸਿੰਘ ਕੋਟਫੱਤਾ ਸਰਕਲ ਪ੍ਰਧਾਨ ਐੱਸ.ਸੀ ਵਿੰਗ ਤੇ ਵਾਰਡ-5 ਤੋਂ ਗੁਰਮੀਤ ਕੌਰ ਪਤਨੀ ਕੁਲਦੀਪ ਸਿੰਘ ਨੇ ਅਕਾਲੀ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ, ਜਦੋਂ ਕਿ ਬਾਕੀ 8 ਵਾਰਡਾਂ ਵਿਚੋਂ ਆਜ਼ਾਦ ਉਮੀਦਵਾਰਾਂ ਦੇ ਤੌਰ 'ਤੇ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਨੂੰ ਵੀ ਅਕਾਲੀ ਦਲ ਦੀ ਹਮਾਇਤ ਹਾਸਲ ਹੈ, ਜਿਵੇਂ ਕਿ ਵਾਰਡ-3 ਤੋਂ ਸੁਖਦੀਪ ਕੌਰ ਪਤਨੀ ਚਰਨਜੀਤ ਸਿੰਘ ਔਲਖ, ਵਾਰਡ-4 ਤੋਂ ਮਲਕੀਤ ਕੌਰ ਪਤਨੀ ਰਾਮ ਸਿੰਘ, ਵਾਰਡ-6 ਤੋਂ ਇਕਬਾਲ ਸਿੰਘ ਮੇਟ, ਵਾਰਡ-7 ਤੋਂ ਚਰਨਜੀਤ ਕੌਰ ਪਤਨੀ ਰੇਸ਼ਮ ਸਿੰਘ, ਵਾਰਡ-8 ਤੋਂ ਲਖਵਿੰਦਰ ਸਿੰਘ ਰਾਜ ਢਿੱਲੋਂ, ਵਾਰਡ-9 ਤੋਂ ਭੋਲਾ ਸਿੰਘ ਸਾਬਕਾ ਐਮ.ਸੀ ਅਤੇ ਵਾਰਡ-10 ਤੋਂ ਅਮਰੀਕ ਸਿੰਘ ਯੂਏਈ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਕੋਟਸ਼ਮੀਰ ਨਗਰ ਪੰਚਾਇਤ ਦੇ 13 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਉਮੀਦਵਾਰਾਂ ਵਾਰਡ-1 ਤੋਂ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ, ਵਾਰਡ-2 ਤੋਂ ਸੁਖਪਾਲ ਸਿੰਘ ਗ੍ਰੰਥੀ, ਵਾਰਡ-3 ਤੋਂ ਪ੍ਰੀਤੀ ਕੌਰ ਨੂੰਹ ਅਕਾਲੀ ਆਗੂ ਡਾ. ਗਰਨੈਬ ਸਿੰਘ, ਵਾਰਡ-5 ਤੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੇ ਮਾਤਾ ਜਸਵਿੰਦਰ ਕੌਰ, ਵਾਰਡ-6 ਤੋਂ ਪਰਮਜੀਤ ਸਿੰਘ ਪੰਮਾ ਕਲੱਬ ਪ੍ਰਧਾਨ, ਵਾਰਡ-7 ਤੋਂ ਮਨਜੀਤ ਕੌਰ ਪਤਨੀ ਸਵਰਨ ਸਿੰਘ ਸਰਨੀ, ਵਾਰਡ-8 ਤੋਂ ਰਾਮ ਸਿੰਘ, ਵਾਰਡ- 9 ਤੋਂ ਜਸਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਮਨਾ ਅਤੇ ਵਾਰਡ-13 ਤੋਂ ਗੋਬਿੰਦ ਸਿੰਘ ਸ਼ਾਮਲ ਹਨ | ਵਾਰਡ-4 ਅਤੇ ਵਾਰਡ-12 ਤੋਂ ਅਕਾਲੀ ਦਲ ਦੀ ਹਮਾਇਤ ਹਾਸਲ ਆਜ਼ਾਦ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ ਅਤੇ ਸੰਦੀਪ ਸਿੰਘ ਛੰਨਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਨਗਰ ਕੌਂਸਲ ਕੋਟਫੱਤਾ ਵਿਚ ਆਮ ਆਦਮੀ ਪਾਰਟੀ ਵਲੋਂ ਵਾਰਡ-1 ਤੋਂ ਸਰੋਜ ਰਾਣੀ ਪਤਨੀ ਤਰਸੇਮ ਲਾਲ, ਵਾਰਡ-2 ਤੋਂ ਦਾਰਾ ਸਿੰਘ, ਵਾਰਡ-3 ਤੋਂ ਸਿਮਰਜੀਤ ਕੌਰ ਪਤਨੀ ਜੀਤ ਸਿੰਘ, ਵਾਰਡ-4 ਤੋਂ ਗਮਦੂਰ ਸਿੰਘ, ਵਾਰਡ-5 ਤੋਂ ਕਰਮਜੀਤ ਕੌਰ ਪਤਨੀ ਮੱਖਣ ਸਿੰਘ, ਵਾਰਡ-6 ਤੋਂ ਗੁਰਦੀਪ ਸਿੰਘ, ਵਾਰਡ- 7 ਤੋਂ ਸੁਖਪਾਲ ਕੌਰ ਪਤਨੀ ਜੱਗਾ ਸਿੰਘ, ਵਾਰਡ-8 ਤੋਂ ਸੁਖਵੀਰ ਸਿੰਘ, ਵਾਰਡ-10 ਤੋਂ ਬਲਾਕ ਪ੍ਰਧਾਨ ਜਰਨੈਲ ਸਿੰਘ, ਵਾਰਡ-11 ਤੋਂ ਸੁਖਬੀਰ ਕੌਰ ਪਤਨੀ ਇਕਬਾਲ ਸਿੰਘ ਢਿੱਲੋਂ ਤੇ ਵਾਰਡ-9 ਤੋਂ ਆਮ ਆਦਮੀ ਪਾਰਟੀ ਦੀ ਹਮਾਇਤ ਆਜ਼ਾਦ ਉਮੀਦਵਾਰ ਵਜੋਂ ਗੁਰਮੇਲ ਸਿੰਘ ਨੇ ਆਪਣੇ ਕਾਗ਼ਜ਼ ਦਾਖ਼ਲ ਕੀਤੇ | ਕੋਟਸ਼ਮੀਰ ਤੋਂ ਸੰਦੀਪ ਕੌਰ ਪਤਨੀ ਚਾਨਣ ਸਿੰਘ, ਚਾਨਣ ਸਿੰਘ ਪੁੱਤਰ ਹਰਬੰਸ ਸਿੰਘ, ਜਸਪਾਲ ਕੌਰ ਪਤਨੀ ਜਗਤਾਰ ਸਿੰਘ ਅਮਨਦੀਪ ਕੌਰ ਪਤਨੀ ਬਲਜਿੰਦਰ ਸਿੰਘ ਅਤੇ ਗੁਰਪਾਲ ਸਿੰਘ ਨੇ ਵਾਰਡ-13 ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ |

Ad Position 22
No active advertisement
ਪਿਛਲੀ ਖ਼ਬਰ ਵਜ਼ੀਫ਼ਾ ਪ੍ਰੀਖਿਆ 'ਚ 1800 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਭਾਗ <br/> ਅਗਲੀ ਖ਼ਬਰ ਕੇਂਦਰ ਸਰਕਾਰ ਅਤੇ ਲੈਂਡ ਮਾਰਗੇਜ਼ ਬੈਂਕਾਂ ਦੀ ਧੱਕੇਸ਼ਾਹੀ ਖਿਲਾਫ ਕਿਸਾਨ ਸੜਕ 'ਤੇ ਉੱਤਰੇ <br/>
Ad Position 24