05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਿਸ਼ਵ ਮੱਖੀ ਦਿਵਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਯੂਨੀਵਰਸਿਟੀ ਅਧਿਕਾਰੀ¢ <br/> 22-05-2026
ਤਲਵੰਡੀ ਸਾਬੋ, 21 ਮਈ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵਲੋਂ ਵਿਸ਼ਵ ਮੱਖੀ ਦਿਵਸ ਮੌਕੇ ਇਕ ਸੈਮੀਨਾਰ ਕਰਵਾਇਆ ਗਿਆ¢ ਇਸ ਮੌਕੇ ਉੱਘੇ ਖੇਤੀ ਵਿਗਿਆਨੀ ਤੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਜਦਕਿ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ¢ ਸੈਮੀਨਾਰ 'ਚ ਅਧਿਆਪਕਾਂ ਤੇ 300 ਵਿਦਿਆਰਥੀਆਂ ਨੇ ਹਿੱਸਾ ਲਿਆ ¢ ਮੁੱਖ ਬੁਲਾਰੇ ਡਾ. ਸਿੰਘ ਨੇ ਕਿਹਾ ਕਿ ਮੱਖੀਆਂ ਸਿਰਫ਼ ਸ਼ਹਿਦ ਬਣਾਉਣ ਵਾਲੇ ਕੀੜੇ ਨਹੀਂ, ਸਗੋਂ ਸਾਡੇ ਵਾਤਾਵਰਨ ਅਤੇ ਖ਼ੁਰਾਕ ਸੁਰੱਖਿਆ ਦਾ ਅਨਿੱਖੜਵਾਂ ਅੰਗ ਹਨ¢ ਉਨ੍ਹਾਂ ਮਧੂ-ਮੱਖੀਆਂ ਵਲੋਂ ਪਰਾਗਣ ਕਿਰਿਆ ਵਿਚ ਪਾਏ ਜਾਂਦੇ ਮਹੱਤਵਪੂਰਨ ਯੋਗਦਾਨ ਬਾਰੇ ਵੀ ਦੱਸਿਆ¢ ਉਨ੍ਹਾਂ ਕਿਸਾਨਾਂ ਨੂੰ ਮਧੂ-ਮੱਖੀ ਪਾਲਣ ਦੇ ਧੰਦੇ ਨੂੰ ਅਪਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਨਾਲ ਕਿਸਾਨਾਂ ਖ਼ਾਸ ਕਰਕੇ ਛੋਟੇ ਕਿਸਾਨਾਂ ਨੂੰ ਆਰਥਿਕ ਫ਼ਾਇਦੇ ਦੇ ਨਾਲ-ਨਾਲ ਫ਼ਸਲ ਝਾੜ ਉਤਪਾਦਨ ਵਿਚ ਵੀ ਵਾਧਾ ਹੁੰਦਾ ਹੈ¢ ਪੰਜਾਬ ਵਿਚ ਸਰ੍ਹੋਂ, ਸਫ਼ੈਦੇ, ਬਾਗਾਂ ਅਤੇ ਫੁੱਲਾਂ ਆਦਿ ਦੇ ਫੁੱਲ-ਫ਼ਲਾਕੇ ਤੋਂ ਸ਼ਹਿਦ ਦਾ ਵਧੇਰੇ ਉਤਪਾਦਨ ਹੁੰਦਾ ਹੈ ¢ ਉਨ੍ਹਾਂ ਕਿਹਾ ਕਿ ਇਹ ਕਿੱਤਾ ਪੇਂਡੂ ਖੇਤਰਾਂ ਵਿਚ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਦਾ ਹੈ ¢ ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਨੇ ਮੱਧੂ-ਮੱਖੀਆਂ ਦੇ ਪ੍ਰਜਣਨ ਅਤੇ ਭੋਜਨ ਇਕੱਠਾ ਕਰਨ ਦੀ ਸਮੱਰਥਾ ਨੂੰ ਪ੍ਰਭਾਵਿਤ ਕੀਤਾ ਹੈ¢ ਉਨ੍ਹਾਂ ਅਨੁਸਾਰ ਯੂ. ਐਨ. ਦੇ ਜੈਵਿਕ ਵੰਨ-ਸੁਵੰਨਤਾ, ਖੇਤੀਬਾੜੀ ਦੇ ਸਦੀਵੀਪਨ ਅਤੇ ਕÏਮਾਂ ਦੇ ਵਿਕਾਸ ਨਾਲ ਜੁੜੇ 17 ਸਦੀਵੀ ਵਿਕਾਸ ਟੀਚਿਆਂ ਵਿਚੋਂ 15 ਦਾ ਸੰਬੰਧ ਸਿੱਧੇ ਜਾਂ ਅਸਿੱਧੇ ਤੌਰ 'ਤੇ ਮੱਧੂ-ਮੱਖੀਆਂ ਨਾਲ ਹੈ ¢ ਡੀਨ ਡਾ. ਲੋਕੇਂਦਰ ਕਸ਼ਅਪ ਨੇ ਵਿਦਿਆਰਥੀਆਂ ਨੂੰ ਇਹਨਾਂ ਛੋਟੇ ਜੀਵਾਂ ਬਾਰੇ ਜਾਗਰੂਕ ਕੀਤਾ ¢ ਉਨ੍ਹਾਂ ਕਿਹਾ ਕਿ ਵਿਸ਼ਵ ਮੱਖੀ ਦਿਵਸ 20 ਮਈ ਨੂੰ ਆਧੁਨਿਕ ਮੱਖੀ ਉਤਪਾਦ ਦੇ ਬਾਨੀ ਐਟਨ ਜਾਨਸ਼ਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ¢

Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਅਸੈਂਬਲੀ 'ਚ ਸਮਾਜ ਸੇਵੀ ਅਮਰਦੀਪ ਸਿੰਘ ਅਮਨਾ ਦਾ ਨਿੱਘਾ ਸਵਾਗਤ <br/> ਅਗਲੀ ਖ਼ਬਰ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦਾ ਪਿੰਡ ਬੱਲੋ੍ਹ 'ਚ ਸ਼ਾਨਦਾਰ ਆਗਾਜ਼
Ad Position 24