05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦੋ ਉਮੀਦਵਾਰਾਂ ਦੇ ਸਾਂਝੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ <br/>

Ad Position 21
No active advertisement
ਅਜੀਤ ਡੈਸਕ 22-05-2026
ਰਾਮਾਂ ਮੰਡੀ, 21 ਮਈ (ਤਰਸੇਮ ਸਿੰਗਲਾ)- ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰਾਂ ਵਾਰਡ ਨੰਬਰ 14 ਤੋਂ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਅਤੇ ਵਾਰਡ ਨੰਬਰ 07 ਤੋਂ ਵਿਜੇਪਾਲ ਸਾਬਕਾ ਪ੍ਰਧਾਨ ਦੇ ਸਾਂਝੇ ਚੋਣ ਦਫ਼ਤਰ ਦਾ ਉਦਘਾਟਨ ਅੱਜ ਦੇਰ ਸ਼ਾਮ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਮੌਜੂਦ ਵਾਰਡ ਵਾਸੀਆਂ ਅਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਬੇਸ਼ੱਕ ਪੰਜਾਬ ਵਿਚ ਆਪ ਦੀ ਸਰਕਾਰ ਹੈ, ਪ੍ਰੰਤੂ ਕੌਂਸਲਰ ਵਿਰੋਧੀ ਪਾਰਟੀਆਂ ਦੇ ਸਨ, ਜਿਸ ਕਾਰਨ ਵਾਰਡਾਂ ਦਾ ਵਿਕਾਸ ਮੁਕੰਮਲ ਕਰਨ ਵਿਚ ਕੁਝ ਦਿੱਕਤਾਂ ਆਈਆਂ | ਉਨ੍ਹਾਂ ਲੋਕਾਂ ਨੂੰ ਆਪ ਉਮੀਦਵਾਰਾਂ ਨੂੰ ਜਿਤਾਉਣ ਲਈ 26 ਮਈ ਨੂੰ ਝਾੜੂ ਵਾਲੇ ਨਿਸ਼ਾਨ 'ਤੇ ਮੋਹਰਾਂ ਲਾਉਣ ਲਈ ਬੇਨਤੀ ਕੀਤੀ ਅਤੇ ਵਾਰਡਾਂ ਵਿਚ ਵੱਡੇ ਪੱਧਰ 'ਤੇ ਵਿਕਾਸ ਕੰਮ ਪੂਰੇ ਕਰਨ ਦਾ ਭਰੋਸਾ ਦਿੱਤਾ | ਉਮੀਦਵਾਰ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਅਤੇ ਵਿਜੇਪਾਲ ਨੇ ਹਾਜ਼ਰ ਵਾਰਡ ਵਾਸੀਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਪਿੰਡ ਗਿੱਲ ਕਲਾਂ ਅਤੇ ਜੈਦ 'ਚ ਪਿੰਡ ਇਕਾਈਆਂ ਦੀ ਚੋਣ <br/> ਅਗਲੀ ਖ਼ਬਰ ਨੇਫਰੋਪਲੱਸ ਨੇ ਆਪਣੇ ਪਹਿਲੇ ਡਾਇਲਸਿਸ ਸੈਂਟਰ ਦੀ ਸ਼ੁਰੂਆਤ ਕੀਤੀ
Ad Position 24