ਚਾਉਕੇ, 21 ਮਈ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜਥੇਬੰਦੀ ਦੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਬਲਾਕ ਰਾਮਪੁਰਾ ਦੇ ਪਿੰਡਾਂ 'ਚ ਰੋਜ਼ਾਨਾ ਪਿੰਡ ਕਮੇਟੀਆਂ ਦੀਆਂ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ¢ ਇਸ ਦੇ ਚੱਲਦਿਆਂ ਪਿੰਡ ਗਿੱਲ ਕਲਾਂ ਅਤੇ ਜੈਦ 'ਚ ਪਿੰਡ ਇਕਾਈਆਂ ਦੀਆਂ ਚੋਣਾਂ ਕਰਵਾਈਆਂ ਗਈਆਂ¢ ਪਿੰਡ ਗਿੱਲ ਕਲਾਂ 'ਚ ਇਕਾਈ ਪ੍ਰਧਾਨ ਭੋਲਾ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ, ਸਕੱਤਰ ਗੁਰਦੀਪ ਸਿੰਘ, ਸਹਾਇਕ ਸਕੱਤਰ ਬਲਵੰਤ ਸਿੰਘ, ਖ਼ਜ਼ਾਨਚੀ ਜਰਨੈਲ ਸਿੰਘ ਸਮੇਤ 13 ਮੈਂਬਰ ਚੁਣੇ ਗਏ¢ ਪਿੰਡ ਜੈਦ 'ਚ ਇਕਾਈ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਸਕੱਤਰ ਅਜੈਬ ਸਿੰਘ, ਸਹਾਇਕ ਸਕੱਤਰ ਕਰਮ ਸਿੰਘ, ਖ਼ਜ਼ਾਨਚੀ ਜਸਵੀਰ ਸਿੰਘ ਸਮੇਤ 15 ਮੈਂਬਰ ਚੁਣੇ ਗਏ¢ ਇਨ੍ਹਾਂ ਚੋਣਾਂ ਦੀ ਅਗਵਾਈ ਬਲਾਕ ਰਾਮਪੁਰਾ ਦੀ ਕਮੇਟੀ ਕਰ ਰਹੀ ਹੈ¢ ਆਗੂਆਂ ਨੇ ਦੱਸਿਆ ਕਿ ਪਿੰਡਾਂ ਦਾ ਸਾਂਝੀ ਜਗ੍ਹਾ 'ਤੇ ਇਕੱਠ ਕਰਕੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਪਹਿਲਾਂ ਜਥੇਬੰਦੀ ਦੇ ਵਿਧਾਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ¢ ਉਨ੍ਹਾਂ ਦੱਸਿਆ ਕਿ ਜਥੇਬੰਦੀ ਧਰਮ ਨਿਰਪੱਖ ਹੈ ਅਤੇ ਵੋਟ ਸਿਆਸੀ ਗੱਠਜੋੜ ਨਾਲ ਇਸ ਦਾ ਸਬੰਧ ਨਹੀਂ¢ ਉਨ੍ਹਾਂ ਦੱਸਿਆ ਕਿ ਇਹ ਕਿਸਾਨ ਜਥੇਬੰਦੀ ਲੋਕ ਏਕਤਾ ਦਾ ਸੁਨੇਹਾ ਦਿੰਦੀ ਹੈ¢ ਬਲਾਕ ਚੋਣ ਸਬੰਧੀ ਡੈਲੀਗੇਟ ਵੀ ਲਏ ਜਾਂਦੇ ਹਨ¢ ਇਸ ਮੌਕੇ ਜਥੇਬੰਦੀ ਦੇ ਚੋਣ ਨਿਗਰਾਨ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ, ਗੁਲਾਬ ਸਿੰਘ ਜਿਉਂਦ, ਨਛੱਤਰ ਸਿੰਘ ਢੱਡੇ, ਬੂਟਾ ਸਿੰਘ ਬੱਲ੍ਹੋ, ਗੁਰਮੇਲ ਸਿੰਘ ਢੱਡੇ, ਨਿਰਮਲ ਸਿੰਘ ਭੂੰਦੜ ਆਦਿ ਵੀ ਹਾਜ਼ਰ ਸਨ¢