04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਾਰਡ ਵਾਸੀਆਂ ਵਲੋਂ 'ਆਪ' ਉਮੀਦਵਾਰ ਅਸ਼ੋਕ ਗੋਇਲ ਦੇ ਚੋਣ ਦਫ਼ਤਰ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 22-05-2026
ਰਾਮਾਂ ਮੰਡੀ, 21ਮਈ (ਤਰਸੇਮ ਸਿੰਗਲਾ): ਨਗਰ ਕੌਂਸਲ ਚੋਣਾਂ ਰਾਮਾਂ ਮੰਡੀ ਲਈ ਵਾਰਡ-11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਕੁਮਾਰ ਗੋਇਲ ਹੀ ਪਹਿਲੇ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਵੱਡੀ ਗਿਣਤੀ ਵਿਚ ਵਾਰਡ ਵਾਸੀਆਂ ਨੇ ਇਕੱਠੇ ਹੋ ਕੇ ਕੀਤਾ ਹੈ ਅਤੇ ਲੱਡੂ ਵੰਡੇ | ਇਸ ਮੌਕੇ ਵਾਰਡ ਵਾਸੀਆਂ ਨੇ ਅਸ਼ੋਕ ਗੋਇਲ ਦੇ ਹੱਕ ਵਿਚ ਨਾਅਰੇ ਲਾਉਂਦਿਆਂ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਵੱਡੀ ਗਿਣਤੀ ਵਾਰਡ ਵਾਸੀਆਂ ਸਮੇਤ ਅਰੁਣ ਕੁਮਾਰ ਕਾਦੀ ਚੱਠਾ, ਅਜੀਤ ਗੁਪਤਾ, ਮਦਨ ਲਾਲ ਲਾਲ ਲਹਿਰੀ, ਓਮ ਪ੍ਰਕਾਸ਼ ਨਿੱਕਾ, ਗੋਲਡੀ ਮਹੇਸ਼ਵਰੀ, ਅੰਗਰੇਜ਼ ਲਾਲ ਬਖਤੂ, ਮਣਕਾ ਜੈਨ, ਉਦੈ ਕੁਮਾਰ ਬੰਗੀ, ਪਾਲੀ ਮਿੱਤਲ, ਰਾਜੇਸ਼ ਬਾਂਸਲ ਪਿੰਟੂ, ਗਿਆਨ ਚੰਦ ਗੋਇਲ, ਵਿਕਰਮ ਸਿੰਗਲਾ, ਨਰਿੰਦਰ ਲੱਡੂ ਲਹਿਰੀ, ਬਾਬਾ ਅਸਰੈਲ ਖਾਂ, ਸਤੀਸ਼ ਗੋਇਲ, ਭਾਰਤੀ ਜੈਨ, ਮਨੋਜ਼ ਪੱਪੂ, ਰਵਿੰਦਰ ਮਾਹੀਨੰਗਲ, ਸੂਰਜ ਮਹੇਸ਼ਵਰੀ, ਤਰਸੇਮ ਬਾਂਸਲ, ਰਾਮਪਾਲ ਬਹਿਣੀਵਾਲ, ਲਵਲੀ ਖ਼ਾਲਸਾ, ਟੋਨੀ ਜਿੰਦਲ, ਅੰਕੁਸ਼ ਲਹਿਰੀ, ਦੀਪਕ ਜਿੰਦਲ, ਭੂਸ਼ਣ ਰਾਮਾਂ, ਅਜੀਤ ਬੱਬੂ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਮੀਦਵਾਰ ਅਸ਼ੋਕ ਕੁਮਾਰ ਗੋਇਲ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਵਾਰਡ ਦਾ ਵਿਕਾਸ ਅਤੇ ਹਰ ਵੋਟਰ ਦਾ ਕੰਮ ਪਹਿਲ ਦੇ ਅਧਾਰ 'ਤੇ ਕਰਨਗੇ |


Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੇ ਜ਼ੋਰ ਨਾਲ ਅਕਾਲੀ ਉਮੀਦਵਾਰਾਂ ਦਾ ਚੋਣ ਪ੍ਰਚਾਰ ਭਖਿਆ ਅਗਲੀ ਖ਼ਬਰ 'ਆਜ਼ਾਦ' ਉਮੀਦਵਾਰ ਨਰਪਿੰਦਰ ਸਿੰਘ ਰਵੀ ਜਲਾਲ ਨੇ ਖੋਲਿ੍ਹਆ ਚੋਣ ਦਫ਼ਤਰ <br/>
Ad Position 24