04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨੌਜਵਾਨਾਂ ਦੇ ਜ਼ੋਰ ਨਾਲ ਅਕਾਲੀ ਉਮੀਦਵਾਰਾਂ ਦਾ ਚੋਣ ਪ੍ਰਚਾਰ ਭਖਿਆ

Ad Position 21
No active advertisement
ਅਜੀਤ ਡੈਸਕ 22-05-2026
ਬਠਿੰਡਾ, 21 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਨਗਰ ਨਿਗਮ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਚੋਣ ਮੈਦਾਨ ਵਿਚ ਪੂਰੀ ਤਾਕਤ ਝੋਕ ਦਿੱਤੀ ਹੈ ¢ ਵਾਰਡ ਨੰਬਰ 2 ਤੋਂ ਜਗਸੀਰ ਸਿੰਘ ਸਿਵੀਆਂ, ਵਾਰਡ ਨੰਬਰ 13 ਤੋਂ ਮਨਦੀਪ ਕੌਰ ਧਰਮ-ਪਤਨੀ ਕੁਲਦੀਪ ਸਿੰਘ ਨੰਬਰਦਾਰ, ਵਾਰਡ ਨੰਬਰ 48 ਤੋਂ ਯੂਥ ਆਗੂ ਕਰਨ ਰਾਹੀ ਅਤੇ ਵਾਰਡ ਨੰਬਰ 14 ਤੋਂ ਬਲਵਿੰਦਰ ਸਿੰਘ ਬੱਲੀ ਸਿੱਧੂ ਦੇ ਹੱਕ 'ਚ ਨੌਜਵਾਨਾਂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ¢ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੇ ਦੇਖ-ਰੇਖ ਅਤੇ ਯੂਥ ਆਗੂ ਹਸ਼ਰਤ ਮਿੱਡੂਖੇੜਾ ਦੀ ਅਗਵਾਈ ਹੇਠ ਏਕਮ ਸਿੱਧੂ, ਰਣਇੰਦਰ ਸਿੰਘ, ਸਾਜਨਦੀਪ, ਦੀਪ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਨੌਜਵਾਨ ਟੀਮਾਂ ਹਰ ਰੋਜ਼ ਵੱਖ-ਵੱਖ ਵਾਰਡਾਂ ਵਿਚ ਡੋਰ-ਟੂ-ਡੋਰ ਮੁਹਿੰਮ ਚਲਾ ਰਹੀਆਂ ਹਨ¢ ਗਲੀ-ਗਲੀ ਅਤੇ ਘਰ-ਘਰ ਪਹੁੰਚ ਕਰਦੇ ਹੋਏ ਨੌਜਵਾਨ ਲੋਕਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਦੀਆਂ ਪਿਛਲੇ ਵਿਕਾਸ ਕਾਰਜਾਂ ਨੂੰ ਯਾਦ ਕਰਵਾਉਂਦਿਆਂ ਪਾਰਟੀ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ¢ ਪ੍ਰਚਾਰ ਦੌਰਾਨ ਨੌਜਵਾਨਾਂ ਦਾ ਉਤਸ਼ਾਹ ਅਤੇ ਭਾਰੀ ਇਕੱਠ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ¢ ਚੋਣ ਪ੍ਰਚਾਰ ਦੌਰਾਨ ਵਾਰਡਾਂ ਵਿਚ ਅਕਾਲੀ ਦਲ ਦੇ ਨਾਅਰੇ ਗੂੰਜਦੇ ਨਜ਼ਰ ਆ ਰਹੇ ਹਨ ਅਤੇ ਉਮੀਦਵਾਰਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ¢ ਹਸ਼ਰਤ ਮਿੱਡੂਖੇੜਾ ਦਾ ਕਹਿਣਾ ਹੈ ਕਿ ਨੌਜਵਾਨ ਇਸ ਵਾਰ ਚੋਣਾਂ ਵਿਚ ਵੱਡੀ ਭੂਮਿਕਾ ਨਿਭਾਉਣ ਲਈ ਮੈਦਾਨ ਵਿਚ ਉਤਰੇ ਹਨ | ਲੋਕ ਮੌਜੂਦਾ ਹਾਲਾਤਾਂ ਤੋਂ ਤੰਗ ਆ ਚੁੱਕੇ ਹਨ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ | ਹਰ ਵਾਰਡ ਵਿਚ ਨੌਜਵਾਨ ਪੂਰੀ ਮਿਹਨਤ ਨਾਲ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਨਿਗਮ ਚੋਣਾਂ 'ਚ ਨੌਜਵਾਨਾਂ ਦੀ ਇਹ ਮਜ਼ਬੂਤ ਟੀਮ ਦਾ ਪ੍ਰਚਾਰ ਪਾਰਟੀ ਦੇ ਹੱਕ 'ਚ ਸਾਰਥਿਕ ਨਤੀਜੇ ਲੈ ਕੇ ਉਭਰੇਗਾ |
Ad Position 22
No active advertisement
ਪਿਛਲੀ ਖ਼ਬਰ 'ਆਪ' ਵਲੋਂ ਨਿਗਮ ਚੋਣਾਂ ਲਈ ਹਰਮੰਦਰ ਸਿੰਘ ਬਰਾੜ ਚੋਣ ਕੋਆਰਡੀਨੇਟਰ ਨਿਯੁਕਤ <br/> ਅਗਲੀ ਖ਼ਬਰ ਵਾਰਡ ਵਾਸੀਆਂ ਵਲੋਂ 'ਆਪ' ਉਮੀਦਵਾਰ ਅਸ਼ੋਕ ਗੋਇਲ ਦੇ ਚੋਣ ਦਫ਼ਤਰ ਦਾ ਉਦਘਾਟਨ <br/>
Ad Position 24