ਰਾਮਾ ਮੰਡੀ, 21 ਮਈ (ਗੁਰਪ੍ਰੀਤ ਸਿੰਘ ਅਰੋੜਾ)- ਨਗਰ ਕੌਂਸਲ ਚੋਣਾਂ ਸਬੰਧੀ ਵਾਰਡ ਨੰਬਰ ਇਕ ਦੀ ਕਾਂਗਰਸ ਪਾਰਟੀ ਦੀ ਉਮੀਦਵਾਰ ਰੌਸ਼ਨੀ ਦੇਵੀ ਦੇ ਦਫਤਰ ਦਾ ਉਦਘਾਟਨ ਸਵ. ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਨੇ ਕੀਤਾ¢ ਦਫਤਰ ਦੇ ਉਦਘਾਟਨ ਮੌਕੇ ਨਗਰ ਕੌਂਸਲ ਰਾਮਾਂ ਦੇ ਸਾਬਕਾ ਪ੍ਰਧਾਨ ਕਿਸ਼ਨ ਕੁਮਾਰ ਮਿੱਤਲ ਕਾਲਾ ਅਤੇ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਉਮੀਦਵਾਰ ਨਾਲ ਧੱਕਾ ਨਹੀਂ ਹੋਣ ਦਿਆਂਗੇ¢ ਉਨ੍ਹਾਂ ਵਾਰਡ ਨੰਬਰ 1 ਦੇ ਉਮੀਦਵਾਰ ਰੌਸ਼ਨੀ ਦੇਵੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ¢ ਇਸ ਮੌਕੇ ਦਿਲਪ੍ਰੀਤ ਸਿੰਘ ਜਟਾਣਾ, ਰਣਜੀਤ ਸਿੰਘ ਸੰਧੂ ਜਰਨਲ ਸੈਕਟਰੀ ਪੰਜਾਬ ਯੂਥ ਕਾਂਗਰਸ, ਲਖਵਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਦਰਸ਼ਨ ਸਿੰਘ ਸੰਧੂ ਮਾਨਵਾਲਾ ਬਲਾਕ ਪ੍ਰਧਾਨ ਰਾਮਾ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਸਿੰਗਲਾ, ਕ੍ਰਿਸ਼ਨ ਕੁਮਾਰ ਭਾਗੀਵਾਂਦਰ, ਕ੍ਰਿਸ਼ਨ ਕੁਮਾਰ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਬਲਾਕ ਪ੍ਰਧਾਨ ਦਰਸ਼ਨ ਸਿੰਘ ਸੰਧੂ ਮਾਨਵਾਲਾ, ਮਨੋਜ ਕੁਮਾਰ ਸੀਂਗੋ ਸਾਬਕਾ ਕੌਂਸਲਰ, ਜੱਗੀ ਸਿੱਧੂ, ਜਗਦੀਸ਼ ਬਖਤੂ, ਬੰਤਾ ਸਿੰਘ ਸਾਬਕਾ ਕੌਂਸਲਰ, ਵਿਕਾਸ ਬਖਤੂ, ਐਡਵੋਕੇਟ ਸੰਜੀਵ ਲਹਿਰੀ, ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਗੋਰਾ ਲਹਿਰੀ ਜਸਮੋਹਨ ਸਿੰਘ ਮੋਹਨੀ ਸੰਧੂ ਬੰਗੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਟੇਕ ਚੰਦ ਮਹਿਰਾ, ਸੁਖਪ੍ਰੀਤ ਸਿੰਘ ਬੰਟੀ ਬੰਗੀ, ਇਕਬਾਲ ਸਿੰਘ ਮੱਲਵਾਲਾ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਪ੍ਰੀਤਾ, ਕਿਰਪਾਲ ਸਿੰਘ ਬੰਗੀ ਬਲਾਕ ਸੰਮਤੀ ਮੈਂਬਰ, ਰਕਵਿੰਦਰ ਸਿੰਘ ਰਿੰਕੂ ਮੱਲਵਾਲਾ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਦਿਹਾਤੀ, ਹਰਬੰਸ ਸਿੰਘ, ਬੱਬੀ ਚੱਠਾ, ਦਵਿੰਦਰ ਸਿੰਘ ਸੂਬਾ ਸਾਬਕਾ ਕੌਂਸਲਰ ਤਲਵੰਡੀ ਸਾਬੋ, ਅੰਗਰੇਜ਼ ਸਿੰਘ ਪੱਕਾ ਕਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ¢