04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕੋਈ ਜਿੱਤੇ ਕੋਈ ਹਾਰੇ, ਵੋਟਰਾਂ ਦੇ ਵਾਰੇ ਨਿਆਰੇ

Ad Position 21
No active advertisement
ਅਜੀਤ ਡੈਸਕ 22-05-2026
ਰਾਮਾਂ ਮੰਡੀ, 21 ਮਈ (ਤਰਸੇਮ ਸਿੰਗਲਾ)- ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਮਾਂ ਮੰਡੀ ਦੇ ਸਮੂਹ ਵਾਰਡਾਂ ਵਿਚ ਸ਼ਾਮ ਸਵੇਰੇ ਵਿਆਹ ਵਾਲਾ ਵਿਆਹ ਵਰਗਾ ਮਾਹੌਲ ਬਣਿਆ ਰਹਿੰਦਾ ਹੈ¢ ਜਿਸ ਨੂੰ ਲੈ ਕੇ ਵੋਟਰਾਂ ਦੇ ਵਾਰੇ ਨਿਆਰੇ ਹੋ ਰਹੇ ਹਨ¢ ਪ੍ਰਾਪਤ ਜਾਣਕਾਰੀ ਅਨੁਸਾਰ ਸਮੂਹ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣੇ-ਆਪਣੇ ਵਾਰਡਾਂ ਵਿਚ ਟੈਂਟ ਲਗਾ ਕੇ ਚੋਣ ਦਫ਼ਤਰਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ ਅਤੇ ਵੋਟਰਾਂ ਨੂੰ ਖਾਣ ਪੀਣ ਲਈ ਸਵਾਦਿਸ਼ਟ ਪਕਵਾਨ ਪਰੋਸੇ ਜਾ ਰਹੇ ਹਨ¢ ਇਸ ਤੋਂ ਇਲਾਵਾ ਉਦਘਾਟਨ ਦੀ ਖ਼ੁਸ਼ੀ ਵਿਚ ਲੱਡੂ ਵੀ ਵੰਡੇ ਜਾ ਰਹੇ ਹਨ¢ ਇਸ ਤੋਂ ਇਲਾਵਾ ਪੋਲਿੰਗ ਤੋਂ ਪਹਿਲਾਂ ਕਮਜ਼ੋਰ ਵਰਗਾਂ ਨੂੰ ਪੈਸੇ ਵੀ ਵੰਡੇ ਜਾਂਦੇ ਹਨ¢ ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਵੋਟਾਂ ਕਿਸੇ ਵੱਡੇ ਘਰਾਣਿਆਂ ਦੇ ਵਿਆਹ ਵਰਗੇ ਮਾਹੌਲ ਨਾਲੋਂ ਘੱਟ ਨਹੀਂ ਹਨ ਅਤੇ ਹਰ ਸਾਲ ਬਾਅਦ ਹੀ ਕੋਈ ਨਾ ਕੋਈ ਵੋਟਾਂ ਆਉਂਦੀਆਂ ਹੀ ਰਹਿੰਦੀਆਂ ਹਨ¢ ਉਨ੍ਹਾਂ ਕਿਹਾ ਕਿ ਕੋਈ ਜਿੱਤੇ ਕੋਈ ਹਾਰੇ, ਪਰ 26 ਮਈ ਨੂੰ ਪੋਲਿੰਗ ਵਾਲੇ ਦਿਨ ਤੱਕ ਵੋਟਰਾਂ ਨੂੰ ਖਾਣ ਪੀਣ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ¢
Ad Position 22
No active advertisement
ਪਿਛਲੀ ਖ਼ਬਰ 'ਆਪ' ਉਮੀਦਵਾਰ 'ਸੀਰਾ ਪੰਨੂੰ' ਨੇ ਆਪਣੇ ਵਾਰਡ ਦੇ ਘਰ-ਘਰ ਵੋਟਾਂ ਮੰਗੀਆਂ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਦੀ ਉਮੀਦਵਾਰ ਰੌਸ਼ਨੀ ਦੇਵੀ ਦੇ ਦਫਤਰ ਦਾ ਕੀਤਾ ਉਦਘਾਟਨ
Ad Position 24