ਲਹਿਰਾ ਮੁਹੱਬਤ, 22 ਮਈ (ਚਰਨਜੀਤ ਸਿੰਘ)- ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਟ ਦੀ ਸਾਂਝੀ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਆਊਟਸੋਰਸਡ ਵਰਕਰਾਂ ਦੀ ਹੜਤਾਲ ਤੀਜੇ ਦਿਨ 'ਚ ਸ਼ਾਮਿਲ ਹੋ ਗਈ¢ ਏਟਕ ਜਥੇਬੰਦੀ 08 ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਾਵਰਕਾਮ ਵਲੋਂ ਆਊਟਸੋਰਸਡ ਕਾਮਿਆਂ ਨੂੰ ਸਿੱਧੇ ਕੰਟਰੈਕਟ 'ਤੇ ਲੈਣ ਲਈ ਜਾਰੀ ਕੀਤੀ ਨਵੀਂ ਪਾਲਿਸੀ 'ਚ ਥਰਮਲ ਪਲਾਂਟਾਂ ਦੇ ਆਊਟਸੋਰਸਡ ਵਰਕਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ¢ ਜਿਸ ਕਾਰਨ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ¢ ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ ਸਿੱਧਾ ਕੰਟਰੈਕਟ 'ਤੇ ਲਿਆ ਜਾਵੇ, 10 ਸਾਲ ਦਾ ਤਜਰਬਾ ਰੱਖਣ ਵਾਲੇ ਆਊਟਸੋਰਸਡ ਕਾਮਿਆਂ ਨੂੰ ਰੈਗੂਲਰ ਪੋਸਟ 'ਤੇ ਮਰਜ਼ ਕੀਤਾ ਜਾਵੇ ਅਤੇ ਰਿਟਾਇਰਮੈਂਟ ਹੱਦ 58 ਤੋਂ ਵਧਾ ਕੇ 60 ਸਾਲ ਕੀਤੀ ਜਾਵੇ¢ ਇਸ ਦÏਰਾਨ ਸਰਕਾਰ ਤੇ ਪਾਵਰਕਾਮ ਦੀ ਅਰਥੀ ਵੀ ਫੂਕੀ ਗਈ¢ ਰੋਸ ਪ੍ਰਦਰਸ਼ਨ 'ਚ ਭਾਕਿਯੂ ਸਿੱਧੂਪੁਰ ਦੇ ਆਗੂ ਇੰਦਰਜੀਤ ਸਿੰਘ ਘਣੀਆ, ਗੁਰਮੇਲ ਸਿੰਘ ਲਹਿਰਾ ਸ਼ਾਮਲ ਹੋਕੇ ਜਥੇਬੰਦੀ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ¢ ਇਸ ਦÏਰਾਨ ਮੱਖਣ ਸਿੰਘ, ਗੁਰਸੇਵਕ ਸਿੰਘ, ਰਣਜੀਤ ਸਿੰਘ ਬੱਗਾ, ਸਤਨਾਮ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਸੰਬੋਧਨ ਕੀਤਾ¢ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਟਾਲਮਟੋਲ ਦੀ ਨੀਤੀ ਬੰਦ ਨਾ ਕੀਤੀ ਗਈ ਤਾਂ ਅਗਲੇ ਸੰਘਰਸ਼ ਹੋਰ ਵੀ ਵਧਵੇਂ ਰੂਪ ਵਿਚ ਕੀਤੇ ਜਾਣਗੇ ਅਤੇ ਕੰਮ-ਕਾਜ 'ਤੇ ਪੈਣ ਵਾਲੇ ਅਸਰ ਦੀ ਪੂਰੀ ਜ਼ਿੰਮੇਵਾਰੀ ਪਾਵਰਕਾਮ ਤੇ ਪੰਜਾਬ ਸਰਕਾਰ ਦੀ ਹੋਵੇਗੀ¢