ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

748 ਵੋਟਰ ਨਗਰ ਪੰਚਾਇਤ ਚੋਣਾਂ 'ਚ ਵੋਟ ਦੇ ਕੀਮਤੀ ਅਧਿਕਾਰ ਤੋਂ ਸੱਖਣੇ <br/>

Ad Position 21
No active advertisement
ਅਜੀਤ ਡੈਸਕ 24-05-2026
ਲਹਿਰਾ ਮੁਹੱਬਤ, 23 ਮਈ (ਚਰਨਜੀਤ ਸਿੰਘ)- ਲਹਿਰਾ ਮੁਹੱਬਤ 'ਚ ਨਗਰ ਪੰਚਾਇਤ ਚੋਣਾਂ ਦਾ ਬਿਗਲ ਵੱਜਿਆ ਹੋਇਆ ਹੈ¢ ਜਿਸ ਲਈ 11 ਵਾਰਡਾਂ ਤੋਂ 32 ਉਮੀਦਵਾਰ ਚੋਣ ਮੈਦਾਨ ਵਿੱਚ ਹਨ ¢ ਇਨ੍ਹਾਂ ਚੋਣਾਂ 'ਚ ਕੁੱਲ 5554 ਵੋਟਰ ਆਪਣੇ ਵੋਟ ਦੇ ਅਧਿਕਾਰ ਨਾਲ ਉਮੀਦਵਾਰਾਂ ਤੇ ਪਿੰਡ ਦਾ ਭਵਿੱਖ ਤੈਅ ਕਰਨਗੇ ¢ ਪ੍ਰੰਤੂ ਭਾਰਤ ਚੋਣ ਕਮਿਸ਼ਨ ਤੋਂ ਪ੍ਰਾਪਤ 2025 ਦੀ ਵੋਟਰ ਸੂਚੀਆਂ ਅਨੁਸਾਰ ਪਿੰਡ 'ਚ ਕੁਲ 6302 ਅਧਿਕਾਰਤ ਵੋਟਰ ਹਨ¢ ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ 748 ਵੋਟਰ ਅਜਿਹੇ ਵੀ ਹਨ ਜਿਹੜੇ ਆਪਣੇ ਇਸ ਕੀਮਤੀ ਅਧਿਕਾਰ ਤੋਂ ਸੱਖਣੇ ਹਨ ¢ ਇੱਥੇ ਇਹ ਦੱਸਣਾ ਬਣਦਾ ਹੈ ਕਿ ਨਗਰ ਪੰਚਾਇਤ ਸਾਲ 2015 ਵਿੱਚ ਹੋਂਦ 'ਚ ਆਈ ਸੀ ¢ ਉਸ ਤੋਂ ਪਹਿਲਾ ਸਾਰੇ ਵੋਟਰਾਂ ਨੂੰ ਗ੍ਰਾਮ ਪੰਚਾਇਤ ਚੁਣਨ ਦਾ ਬਰਾਬਰ ਅਧਿਕਾਰ ਸੀ¢ ਸਾਲ 2015 'ਚ ਪਿੰਡ ਦੀਆਂ 300 ਦੇ ਕਰੀਬ ਵੋਟਾਂ ਕੱਟ ਕੇ ਪਿੰਡ ਕੋਠੇ ਥਾਂਦੇ (ਕੁੱਝ ਦੂਰੀ 'ਤੇ ਲਹਿਰਾ ਮੁਹੱਬਤ ਤੋਂ ਵਸਿਆਂ ਪਿੰਡ) ਦੀ ਅਲੱਗ ਪੰਚਾਇਤ ਬਣਾ ਦਿੱਤੀ ਗਈ¢ ਪ੍ਰੰਤੂ ਲਹਿਰਾ ਮੁਹੱਬਤ ਦੇ ਕੁਝ ਏਰੀਏ ਨੂੰ ਨਾ ਤਾਂ ਨਗਰ ਪੰਚਾਇਤ ਦਾ ਦਰਜਾ ਮਿਲਿਆ ਨਾ ਹੀ ਗ੍ਰਾਮ ਪੰਚਾਇਤ ਬਣਾਈ ਗਈ¢ ਲਹਿਰਾ ਖਾਨਾ ਰੋਡ 'ਤੇ ਪਿੰਡ ਦੇ ਵਸਨੀਕ ਮੁਖ਼ਤਿਆਰ ਸਿੰਘ ਫ਼ੌਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਇਸ ਮਸਲੇ 'ਚ ਉੱਚ ਅਧਿਕਾਰੀਆਂ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ¢ ਬਾਠ ਰੋਡ 'ਤੇ ਪਿੰਡ ਦੇ ਵਸਨੀਕ ਜਸਪਾਲ ਸਿੰਘ ਬੱਬੀ ਨੇ ਕਿਹਾ ਕਿ ਪਿੰਡ 'ਚ ਪ੍ਰਵਾਸੀਆਂ ਦੀਆਂ ਵੋਟਾਂ ਬਣੀਆਂ ਹੋਈਆਂ ਹਨ ਪ੍ਰੰਤੂ ਸਾਜ਼ਿਸ਼ ਤਹਿਤ ਪਿੰਡ ਦੇ ਮੋਢੀ ਵਸਨੀਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ ¢ ਇਸ ਸਬੰਧੀ ਵਿਰੋਧੀ ਧਿਰਾਂ ਨਾਲ ਗੱਲਬਾਤ ਕਰਕੇ ਮਸਲਾ ਚੁੱਕਿਆ ਜਾਵੇਗਾ ¢ ਹਲਕਾ ਭੁੱਚੋ ਵਿਧਾਇਕ ਦੇ ਸਪੁੱਤਰ ਹਰਸਿਮਰਨ ਸਿੰਘ ਨੇ ਕਿਹਾ ਕਿ ਵੋਟਾਂ ਦੀ ਵੈਰੀਫਿਕੇਸ਼ਨ ਲਈ ਪਿੰਡ 'ਚ ਟੀਮਾਂ ਲਗਾਈਆਂ ਗਈਆਂ ਹਨ, ਕਿਸੇ ਦੀ ਵੀ ਵੋਟ ਕੱਟੀ ਨਹੀਂ ਜਾਵੇਗੀ ¢ ਉਨ੍ਹਾਂ ਕਿਹਾ ਕਿ ਅਲੱਗ ਗ੍ਰਾਮ ਪੰਚਾਇਤ ਦਾ ਵਾਅਦਾ ਨਹੀਂ ਕਰਦਾ ਪਰ ਵੋਟਾਂ ਤੋਂ ਕੁੱਝ ਟਾਈਮ ਬਾਅਦ ਇਸ ਨੂੰ ਤੁੜਵਾਉਣਾ ਹੈ¢ ਜੇਕਰ ਫਿਰ ਵੀ ਲੋਕ ਚਾਹੁੰਦੇ ਹਨ ਕਿ ਅਲੱਗ ਗ੍ਰਾਮ ਪੰਚਾਇਤ ਬਣਾਉਣੀ ਹੈ ਤਾਂ ਲਿਖ ਕੇ ਦੇ ਸਕਦੇ ਹਨ¢

Ad Position 22
No active advertisement
ਪਿਛਲੀ ਖ਼ਬਰ ਸੰਜੀਵ ਕੁਮਾਰ ਸੰਜੂ ਦੇ ਹੱਕ 'ਚ ਟੀਮ ਜਟਾਣਾ ਵਲੋਂ ਘਰ-ਘਰ ਜਾ ਕੇ ਮੰਗੀਆਂ ਵੋਟਾਂ <br/> ਅਗਲੀ ਖ਼ਬਰ ਵੋਟ ਪਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ, ਪਾਰਟੀਆਂ ਪਿੱਛੇ ਲੜਨਾ ਨਹੀਂ-ਮਾ: ਤੇਜਿੰਦਰ <br/>
Ad Position 24
No active advertisement