ਰਾਮਾਂ ਮੰਡੀ, 23 ਮਈ (ਗੁਰਪ੍ਰੀਤ ਸਿੰਘ ਅਰੋੜਾ)-ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 11 ਤੋਂ ਵਿਸ਼ਾਲ ਲਹਿਰੀ, ਵਾਰਡ ਨੰਬਰ 14 ਤੋਂ ਪੂਜਾ ਰਾਣੀ, ਵਾਰਡ 1 ਤੋਂ ਰੋਸ਼ਨੀ ਦੇਵੀ ਅਤੇ ਵਾਰਡ ਨੰਬਰ 10 ਦੇ ਉਮੀਦਵਾਰ ਸੁਨੀਤਾ ਦੇਵੀ ਹੱਕ 'ਚ ਕਿ੍ਸ਼ਨ ਕੁਮਾਰ ਮਿੱਤਲ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ ਵਲੋਂ ਚੋਣ ਪ੍ਰਚਾਰ ਕੀਤਾ | ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਕਿ੍ਸ਼ਨ ਕੁਮਾਰ ਮਿੱਤਲ ਨੇ ਕਿਹਾ ਕਿ ਰਾਮਾਂ ਮੰਡੀ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ, ਸ਼ਹਿਰ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੌਰਾਨ ਸ਼ਹਿਰ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਹੁਣ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦੀ ਉਮੀਦ ਰੱਖਦੇ ਹਨ | ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 26 ਤਰੀਕ ਨੂੰ ਚੋਣ ਨਿਸ਼ਾਨ ਹੱਥ ਪੰਜੇ 'ਤੇ ਮੋਹਰ ਲਾ ਕੇ ਸ਼ਹਿਰ ਦੇ ਕਾਂਗਰਸੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾ ਸਕੇ ਤਾਂ ਜੋ ਸ਼ਹਿਰ ਦਾ ਵਿਕਾਸ ਹੋ ਸਕੇ | ਇਸ ਮੌਕੇ ਰਣਜੀਤ ਸਿੰਘ ਸੰਧੂ, ਲਖਵਿੰਦਰ ਸਿੰਘ ਸਿੱਧੂ, ਅਸ਼ੋਕ ਸਿੰਗਲਾ, ਕਿ੍ਸ਼ਨ ਕੁਮਾਰ ਭਾਗੀਬਾਂਦਰ, ਕਿ੍ਸ਼ਨ ਕੁਮਾਰ ਮਿੱਤਲ, ਮਦਨ ਲਾਲ ਲਹਿਰੀ, ਸੋਮ ਦੱਤ ਸ਼ਰਮਾ, ਸਰਬਜੀਤ ਸਿੰਘ ਢਿੱਲੋਂ, ਜੱਗੀ ਸਿੱਧੂ, ਜਗਦੀਸ਼ ਬੰਗੀ, ਐਡਵੋਕੇਟ ਸੰਜੀਵ ਲਹਿਰੀ, ਪ੍ਰਧਾਨ ਬੌਬੀ ਲੈਹਰੀ, ਗੋਰਾ ਲਹਿਰੀ, ਜਸਮੋਹਨ ਸਿੰਘ ਸੰਧੂ ਬੰਗੀ, ਟੇਕ ਚੰਦ ਮਹਿਰਾ, ਸੁਖਪ੍ਰੀਤ ਸਿੰਘ ਬੰਟੀ ਬੰਗੀ, ਬਲਵਿੰਦਰ ਸਿੰਘ ਗੋਰਾ ਭਾਗੀਵਾਂਦਰ ਜ਼ਿਲਾ ਪ੍ਰੀਸ਼ਦ ਮੈਂਬਰ, ਇਕਬਾਲ ਸਿੰਘ ਮੱਲਵਾਲਾ, ਗੁਰਪ੍ਰੀਤ ਸਿੰਘ ਪ੍ਰੀਤਾ, ਕਿਰਪਾਲ ਸਿੰਘ ਬੰਗੀ, ਰਕਵਿੰਦਰ ਸਿੰਘ ਰਿੰਕੂ ਮੱਲਵਾਲਾ, ਹਰਬੰਸ ਸਿੰਘ, ਬਲਵੀਰ ਸਿੰਘ ਲਾਲੇਆਣਾ, ਮਨੀਸ਼ ਕੁਮਾਰ ਗਰਗ ਵਿੱਕੀ, ਅਮਨਦੀਪ ਸਿੰਘ ਲਾਲੇਆਣਾ, ਬੱਬੀ ਚੱਠਾ, ਦਵਿੰਦਰ ਸਿੰਘ, ਅੰਗਰੇਜ਼ ਸਿੰਘ ਪੱਕਾ ਕਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |